ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾਨ
Publish Date: Tue, 03 Feb 2026 04:52 PM (IST)
Updated Date: Wed, 04 Feb 2026 04:05 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸੰਗਤਾਂ ਦੇ ਨਾਲ ਵਿਚਾਰ ਸਾਂਝਿਆਂ ਕਰਦੇ ਹੋਏ ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਮਹਾਂਪੁਰਸ਼ ਦੇਸ਼ ਦੇ ਵਡਮੁੱਲੇ ਰਤਨ ਹੋਇਆ ਕਰਦੇ ਨੇ, ਜਿਨ੍ਹਾਂ ਦੀ ਚਮਕ ਕਦੇ ਵੀ ਫਿੱਕੀ ਨਹੀਂ ਹੋ ਸਕਦੀ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿੱਥੇ ਭੁੱਲੇ ਭਟਕੇ ਅਤੇ ਅਗਿਆਨਤਾ ਵਿਚ ਫਸੇ ਲੋਕਾਂ ਲਈ ਚਾਨਣ ਮੁਨਾਰਾ ਬਣੇ, ਉੱਥੇ ਉਨ੍ਹਾਂ ਨੇ ਸਮਾਜ ਵਿਚ ਕਰਮਕਾਂਡ ਅਤੇ ਜਾਤ, ਪਾਤ ਦੇ ਨਾਮ ’ਤੇ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਕੇ ਸੱਚੀ ਅਤੇ ਅਟੱਲ ਭਗਤੀ ਨਾਲ ਜੋੜਿਆ। ਸਾਧਵੀ ਨੇ ਕਿਹਾ ਕਿ ਕਾਸ਼ੀ ਦੇ ਅੰਦਰ ਵੀ ਅਜਿਹੇ ਹਾਲਾਤਾਂ ਨੂੰ ਚੁਣੌਤੀ ਦੇਣ ਲਈ ਇਕ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਅਤੇ ਯੁੱਗ ਪਰਿਵਰਤਨ ਧਰਮ ਪੁਰਸ਼ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਨਮ ਲਿਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਕਲਪ ਲਿਆ ਕਿ ਸਮਾਜ ਅੰਦਰ ਦੱਬੇ ਕੁਚਲੇ ਅਤੇ ਦੁਰਕਾਰੇ ਜਾਂਦੇ ਲੋਕਾਂ ਨੂੰ ਉੱਪਰ ਉਠਾਉਣਗੇ । ਉਨ੍ਹਾਂ ਨੇ ਆਪਣੇ ਨਿਤ ਪ੍ਰਤੀ ਦੇ ਕੰਮ ਜੁੱਤੀਆਂ ਗੰਢਣ ਦੇ ਨਾਲ ਨਾਲ ਸੱਚ ਦੇ ਪ੍ਰਚਾਰ ਲਈ ਰੱਬ ਨਾਲੋਂ ਵਿਖਰੇ ਹੋਏ ਮਨਾਂ ਨੂੰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਸ ਅਗਿਆਨਤਾ ਦੀ ਕਾਲੀ ਬੋਲੀ ਰਾਤ ਵਿਚ ਗਿਆਨ ਦਾ ਦੀਵਾ ਬਾਲਿਆ। ਉਨ੍ਹਾਂ ਦਾ ਉਪਦੇਸ਼ ਅਤੇ ਸਿੱਖਿਆ ਸਾਡੇ ਜੀਵਨ ਲਈ ਇਕ ਬਹੁਤ ਵੱਡਾ ਚਾਨਣ ਮੁਨਾਰਾ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਪੂਰਨ ਜੀਵਨ ਸਾਡੇ ਲਈ ਇਕ ਬਹੁਤ ਵੱਡੀ ਪ੍ਰੇਰਨਾ ਹੈ। ਉਸ ਦੇ ਲਈ ਸਾਨੂੰ ਵੀ ਜ਼ਰੂਰਤ ਹੈ ਅਜਿਹੇ ਮਾਰਗ ਦਰਸ਼ਕ ਜੋ ਸਾਡੇ ਮਨ ਦੇ ਵਿਚ ਫੈਲੀਆਂ ਹੋਈਆਂ ਬੁਰਾਈਆਂ ਦਾ ਨਾਸ਼ ਕਰਕੇ ਜੋ ਬ੍ਰਹਮ ਦਾ ਗਿਆਨ ਨਾਲ ਜੋੜ ਸਕੇ। ਅਸੀਂ ਵੀ ਸਬਕ ਨੂੰ ਸਿੱਖ ਕੇ ਸੱਚਾਈ ਦੇ ਰਸਤੇ ’ਤੇ ਚੱਲੀਏ।