ਭਾਕਿਯੂ ਕ੍ਰਾਂਤੀਕਾਰੀ ਨੇ ਬਲਾਕ ਕਮੇਟੀਆਂ ਦੀ ਕੀਤੀ ਚੋਣ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ
Publish Date: Mon, 30 Mar 2026 04:23 PM (IST)
Updated Date: Tue, 31 Mar 2026 04:02 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ ਅਜੀਤਵਾਲ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਮੋਗਾ ਜ਼ਿਲ੍ਹੇ ਦੇ ਬਲਾਕਾਂ ਦੀਆਂ ਚੋਣਾਂ ਕਰ ਲਈਆਂ ਗਈਆਂ ਹਨ। ਹਰਜਿੰਦਰ ਸਿੰਘ ਰੋਡੇ ਨੇ ਦੱਸਿਆ ਕਿ ਬਾਘਾਪੁਰਾਣਾ ਬਲਾਕ ਨੂੰ ਆਪਣੇ ਕੰਮ ਦੀ ਸਹੂਲਤ ਮੁਤਾਬਕ ਦੋ ਬਲਾਕਾਂ ਵਿਚ ਵੰਡ ਦਿੱਤਾ ਹੈ। ਬਾਘਾ ਪੁਰਾਣਾ ਬਲਾਕ-1 ਬਲਾਕ ਪ੍ਰਧਾਨ ਹਰਮਨਦੀਪ ਸਿੰਘ ਵੈਰੋਕੇ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸੈਦੋਕੇ, ਬਲਾਕ ਮੀਤ ਪ੍ਰਧਾਨ ਸਰਬਜੀਤ ਸਿੰਘ ਵੈਰੋਕੇ ਅਤੇ ਮਨਜੀਤ ਸਿੰਘ ਲਧਾਈ ਕੇ, ਬਲਾਕ ਸਕੱਤਰ ਸੁਖਜੀਤ ਸਿੰਘ ਬਾਘਾ ਪੁਰਾਣਾ, ਜਥੇਬੰਦਕ ਸਕੱਤਰ ਗੁਰਤੇਜ ਸਿੰਘ ਮੌੜ, ਪ੍ਰੈੱਸ ਸਕੱਤਰ ਜਗਤਾਰ ਸਿੰਘ ਮੌੜ, ਕੈਸ਼ੀਅਰ ਪ੍ਰੀਤਮ ਸਿੰਘ ਵੈਰੋਕੇ ਅਤੇ ਸਰਪ੍ਰਸਤ ਲਾਭ ਸਿੰਘ ਰੋਡੇ ਚੁਣੇ ਗਏ। ਬਲਾਕ ਬਾਘਾ ਪੁਰਾਣਾ-2 ਬਲਾਕ ਪ੍ਰਧਾਨ ਹਰਜਿੰਦਰ ਸਿੰਘ ਰੋਡੇ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਰੋਡੇ, ਮੀਤ ਪ੍ਰਧਾਨ ਸੰਦੀਪ ਸਿੰਘ ਰਾਣਾ ਅਤੇ ਕਿਸ਼ਨ ਸਿੰਘ ਜੈਮਲਵਾਲਾ, ਬਲਾਕ ਸਕੱਤਰ ਗੁਰਜੰਟ ਸਿੰਘ, ਸਹਾਇਕ ਸਕੱਤਰ ਜਸਵਿੰਦਰ ਸਿੰਘ ਕਾਕਾ, ਜਥੇਬੰਦਕ ਸਕੱਤਰ ਪ੍ਰਗਟ ਸਿੰਘ ਕਾਲਾ, ਪ੍ਰਚਾਰ ਸਕੱਤਰ ਨਛੱਤਰ ਸਿੰਘ ਪ੍ਰੇਮੀ, ਕੈਸ਼ੀਅਰ ਰਾਣੀ ਮਾਹਲਾ ਚੁਣੇ ਗਏ। ਡਗਰੂ ਬਲਾਕ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਮਹੇਸਰੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਸੱਦਾ ਸਿੰਘ ਵਾਲਾ, ਮੀਤ ਪ੍ਰਧਾਨ ਪਰਮਜੀਤ ਸਿੰਘ ਚੋਟੀਆਂ, ਬਲਾਕ ਸਕੱਤਰ ਭਗਵਾਨ ਸਿੰਘ ਮਨਾਵਾਂ ਅਤੇ ਬਲਾਕ ਕੈਸ਼ੀਅਰ ਹਰਬੰਸ ਸਿੰਘ ਨਿਧਾਂਵਾਲਾ ਚੁਣੇ ਗਏ। ਧਰਮਕੋਟ ਬਲਾਕ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਜਲਾਲਾਬਾਦ, ਮੀਤ ਪ੍ਰਧਾਨ ਹਰਜਿੰਦਰ ਸਿੰਘ ਫਤਿਹਗੜ੍ਹ ਕੋਰੇਟਾਣਾ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੋਹਣੀ , ਬਲਾਕ ਸਕੱਤਰ ਬਲਜਿੰਦਰ ਬਿੰਦੂ ਚੁੱਗਾ ਅਤੇ ਖਜਾਨਚੀ ਜਗਜੀਤ ਸਿੰਘ ਸਮਰਾ ਚੁਣੇ ਗਏ।ਅਜਿਤਵਾਲ ਬਲਾਕ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਚੂਹੜਚੱਕ, ਸੀਨੀਅਰ ਮੀਤ ਪ੍ਰਧਾਨ ਹਰਮਨ ਸਿੰਘ ਝੰਡੇਆਣਾ, ਮੀਤ ਪ੍ਰਧਾਨ ਸਤਨਾਮ ਸਿੰਘ ਬਾਬਾ ਢੁੱਡੀਕੇ, ਬਲਾਕ ਸਕੱਤਰ ਮਨਵੀਰ ਸਿੰਘ ਨੱਥੂਵਾਲਾ ਸਰਕੀ, ਸਹਾਇਕ ਸਕੱਤਰ ਜਰਨੈਲ ਸਿੰਘ ਨੱਥੂ ਵਾਲਾ ਸਰਕੀ, ਪ੍ਰੈੱਸ ਸਕੱਤਰ ਹਰਮੀਤ ਸਿੰਘ ਗਿੱਲ, ਕੈਸ਼ੀਅਰ ਗੁਰਦੀਪ ਸਿੰਘ ਧੂੜਕੋਟ ਕਲਾਂ ਅਤੇ ਸਹਾਇਕ ਕੈਸ਼ੀਅਰ ਕਾਮਰੇਡ ਚਰਨ ਸਿੰਘ ਧੂੜਕੋਟ ਚੁਣੇ ਗਏ। ਸਾਰੇ ਬਲਾਕਾਂ ਦੇ ਵਿਚ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਟਿੰਗਾਂ ਵਿਚ ਹਾਜ਼ਰ ਹੋਏ। ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ 31 ਮਾਰਚ ਨੂੰ 11 ਵਜੇ ਅਜੀਤਵਾਲ ਬਲਾਕ ਦੇ ਪਿੰਡ ਚੂਹੜਚੱਕ ਵਿਖੇ ਜ਼ਿਲ੍ਹੇ ਦੀ ਚੋਣ ਕੀਤੀ ਜਾਵੇਗੀ। ਡੈਲੀਗੇਟ ਸਾਥੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਹੈ।