ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ 18 ਤੋਂ
ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ
Publish Date: Thu, 12 Mar 2026 04:30 PM (IST)
Updated Date: Fri, 13 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 18-19-20 ਮਾਰਚ ਨੂੰ ਮੋਗਾ ਸ਼ਹਿਰ ਵਿਖੇ ਕਰਨ ਜਾ ਰਹੇ ਹਨ, ਜਿਸ ਦੀਆਂ ਤਿਆਰੀਆਂ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਨੇ ਵੱਡੇ ਪੱਧਰ ’ਤੇ ਆਰੰਭ ਕਰ ਦਿੱਤੀਆਂ ਹਨ। ਦਲ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਮੋਗਾ ਸ਼ਹਿਰ ਵਾਸੀਆਂ ਲਈ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਕੌਮ ਦੇ ਮਹਾਨ ਪ੍ਰਚਾਰਕ 9 ਸਾਲ ਬਾਅਦ ਮੋਗਾ ਸ਼ਹਿਰ ਵਿਖੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸਮਾਗਮ ਦੇ ਲਈ ਬਹੁਤ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸਮਾਗਮ ਸਫ਼ਲਤਾ ਨਾਲ ਹੋ ਸਕੇ। ਹਰਜਿੰਦਰ ਸਿੰਘ ਹੈਪੀ ਅਤੇ ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਲੰਗਰ ਸੇਵਾ ਲਈ ਆਟਾ ,ਦਾਲ , ਚਾਵਲ , ਖੰਡ ਅਤੇ ਮਾਇਕ ਸੇਵਾ ਆਦਿ ਦਾ ਸਹਿਯੋਗ ਦੇ ਕੇ ਧੰਨਵਾਦੀ ਬਣਾਓ। ਮੋਹਨਜੀਤ ਸਿੰਘ ਕੇਵਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਜੋ ਪ੍ਰਾਣੀ ਵੀ ਅੰਮ੍ਰਿਤ ਛੱਕਣ ਦੇ ਚਾਹਵਾਨ ਹੋਣ ਉਹ ਅੱਜ ਹੀ ਦਲ ਦੇ ਕਿਸੇ ਵੀ ਸੇਵਾਦਾਰ ਕੋਲ ਆਪਣਾ ਨਾਮ ਲਿਖਵਾ ਸਕਦੇ ਹਨ, ਉਨ੍ਹਾਂ ਕਿਹਾ ਸਭ ਨੂੰ ਕਕਾਰ ਭੇਂਟ ਰਹਿਤ ਦਿੱਤੇ ਜਾਣਗੇ। ਇਸ ਮੌਕੇ ਖ਼ਾਲਸਾ ਸੇਵਾ ਸੁਸਾਇਟੀ ਤੋਂ ਪਰਮਜੋਤ ਸਿੰਘ, ਪਰਮਜੀਤ ਸਿੰਘ ਬਿੱਟੂ ਸ਼ਹੀਦ ਭਗਤ ਸਿੰਘ ਬਲੱਡ, ਸੇਵਾ ਸੁਸਾਇਟੀ ਤੋਂ ਗੁਰਜੋਤ ਸਿੰਘ ਕੰਡਾ, ਬਲਵੰਤ ਸਿੰਘ, ਦਸਤਾਰ ਚੇਤਨਾ ਮਾਰਚ ਸਿੰਘ ਕਮੇਟੀ ਵੱਲੋਂ ਹਰਦਿਆਲ ਸਿੰਘ ਜਗਰੂਪ ਸਿੰਘ, ਸਮਾਜ ਸੇਵਾ ਸੁਸਾਇਟੀ ਵੱਲੋਂ ਪ੍ਰਗਟ ਸਿੰਘ ਰਣਜੀਤ ਸਿੰਘ ਸੰਟੀ ਮੱਲੀ ਭੁਪਿੰਦਰ ਸਿੰਘ ਜਗਰੂਪ ਸਿੰਘ ਅਰਸ਼ ਦੀਪ ਸਿੰਘ, ਗਗਨਦੀਪ ਸਿੰਘ, ਡਾ. ਜਗਦੇਵ ਸਿੰਘ ਪਰਮੇਸ਼ਰ ਦੁਆਰ ਸੇਵਾ ਦਲ ਤਲਵੰਡੀ ਭਾਈ ਤੋਂ ਪਵਨਦੀਪ ਸਿੰਘ ਜਗਦੀਪ ਸਿੰਘ ਡਾਲਾ, ਹਰਵਿੰਦਰ ਸਿੰਘ ਹੈਪੀ ਬੱਧਨੀ, ਹਰਭਜਨ ਕੌਰ, ਕੁਲਦੀਪ ਕੌਰ, ਸੁਖਪ੍ਰੀਤ ਕੌਰ, ਮਨਦੀਪ ਕੌਰ, ਅਮਰਜੀਤ ਕੌਰ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।