ਭਗਵੰਤ ਮਾਨ ਮਾਘੀ ਮੇਲੇ ’ਤੇ ਤਖ਼ਤੂਪੁਰਾ ਵਿਖੇ ਕਾਨਫ਼ਰੰਸ ਦੌਰਾਨ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਤੀਰਥ ਸਿੰਘ ਮਾਹਲਾ, ਖਣਮੁੱਖ ਭਾਰਤੀ ਪੱਤੋਂ ਤੇ ਹੋਰ।
ਕਿਹਾ, ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀਂ, ‘ਆਪ’ ਸਰਕਾਰ ਦੀਆਂ ਪੰਜਾਬੀ ਵਿਰੋਧੀ ਨੀਤੀਆਂ ਦਾ ਵਿਰੋਧ ਜਾਰੀ ਰੱਖਾਂਗੇ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਸ੍ਰੀ ਤਖ਼ਤੂਪੁਰਾ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਖ਼ਿਲਾਫ਼ ਘਿਨੌਣਾ ਬੇਅਦਬੀ ਵਾਲਾ ਅਪਰਾਧ ਕੀਤਾ ਹੈ ਅਤੇ ਉਨ੍ਹਾਂ ਨੇ ਮਹਾਂ ਪੁਰਖਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਨੋਟਿਸ ਲੈਣ। ਸੁਖਬੀਰ ਸਿੰਘ ਬਾਦਲ ਮਾਘੀ ਮੇਲੇ ’ਤੇ ਤਖ਼ਤੂਪੁਰਾ ਵਿਖੇ ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਵਰਗੇ ਜਿਨ੍ਹਾਂ ਨੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਅਕਾਲੀ ਦਲ ਦੀ ਬਦਨਾਮੀ ਕੀਤੀ, ਉਹ ਦੱਸਣ ਕਿ ਇਸ ਮਾਮਲੇ ’ਤੇ ਉਹ ਚੁੱਪ ਕਿਉਂ ਹਨ ? ਉਹਨਾਂ ਨਾਲ ਹੀ ਕਿਹਾ ਕਿ ਪੰਜਾਬ ਵਿਚ 2015 ਤੋਂ ਬਾਅਦ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸੂਬੇ ਵਿਚ 2014 ਵਿਚ ਆਮ ਆਦਮੀ ਪਾਰਟੀ (ਆਪ) ਦੀ ਆਮਦ ਤੋਂ ਬਾਅਦ ਵਾਪਰੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦਾ ਮਕਸਦ ਸਿੱਖ ਕੌਮ ਨੂੰ ਵੰਡਣਾ ਅਤੇ ਅਕਾਲੀ ਦਲ ਨੂੰ ਬਦਨਾਮ ਕਰਨਾ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਤਾਨਾਸ਼ਾਹਾਂ ਖ਼ਿਲਾਫ ਲੜਨਾ ਸਿਖਾਇਆ ਹੈ ਅਤੇ ਅਸੀਂ ਇਸ ਭ੍ਰਿਸ਼ਟ ਆਪ ਸਰਕਾਰ ਦੀਆਂ ਲੋਕ ਵਿਰੋਧੀ ਤੇ ਪੰਜਾਬੀ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਕਾਂਗਰਸ ਤੇ ਆਪ ਵਾਂਗੂ ਗਰੰਟੀਆਂ ਦੇਣ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਨੇ ਕਦੇ ਇਹ ਪੂਰੀਆਂ ਨਹੀਂ ਕੀਤੀਆਂ ਸਗੋਂ ਪੰਜਾਬੀ ਸਾਡੀ ਗੱਲ ’ਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਲਈ ਮੁਫ਼ਤ ਬਿਜ਼ਲੀ ਅਤੇ ਬੁਢਾਪਾ ਪੈਨਸ਼ਨ, ਆਟਾ ਦਾਲ, ਸ਼ਗਨ ਤੇ ਐਸਸੀ ਸਕਾਲਰਸ਼ਿੱਪ ਵਰਗੀਆਂ ਸਕੀਮਾਂ ਕਹਿ ਕੇ ਲਾਗੂ ਕੀਤੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਇਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਜਦੋਂ ਕਿ ਆਪ ਸਰਕਾਰ ਵੇਲੇ ਇਹ ਬਾਹਰਲਿਆਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਨਿਰਦੋਸ਼ਾਂ ਨੂੰ ਝੂਠੇ ਕੇਸਾਂ ਵਿਚ ਫ਼ਸਾਉਣ ਦੇ ਦੋਸ਼ੀ ਪਾਏ ਗਏ ਉਨ੍ਹਾ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗਾ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਦੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ ਅਤੇ ਕੁੱਲ 16 ਮੈਡੀਕਲ ਕਾਲਜ ਨਵੇਂ ਖੋਲ੍ਹੇ ਜਾਣਗੇ ਅਤੇ 50 ਫ਼ੀਸਦੀ ਸੀਟਾਂ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦਿੱਤੀਆ ਜਾਣਗੀਆਂ। ਇਸ ਮੌਕੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਨਰਿੰਦਰ ਕੌਰ ਰਣੀਆਂ, ਰਜਿੰਦਰ ਸਿੰਘ ਡੱਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚੇਅਰਮੈਨ ਖਣਮੁਖ ਭਾਰਤੀ ਪੱਤੋ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਰਣਵਿੰਦਰ ਸਿੰਘ ਪੱਪੂ, ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਪ੍ਰਿੰਸੀਪਲ ਚਰਨਜੀਤ ਸਿੰਘ ਡਾਲਾ, ਪ੍ਰਿੰਸੀਪਲ ਨੱਥਾ ਸਿੰਘ ਤਖਾਣਵੱਧ, ਸਰਕਲ ਪ੍ਰਧਾਨ ਅਜੀਤਪਾਲ ਸਿੰਘ ਰਣੀਆਂ, ਸਰਪੰਚ ਗੁਰਮੀਤ ਸਿੰਘ ਭੋਲਾ ਦੀਨਾ, ਮੁਖਤਿਆਰ ਸਿੰਘ ਭਾਗੀਕੇ, ਪ੍ਰਧਾਨ ਵਿਜੇ ਕੁਮਾਰ, ਰੇਸ਼ਮ ਸਿੰਘ ਖਾਈ, ਸਰਪੰਚ ਅਮਨਿੰਦਰ ਸਿੰਘ ਸੈਦੋਕੇ, ਸੁਖਦੇਵ ਸਿੰਘ ਦਰਾਕਾ ਸੈਦੋਕੇ, ਸੁਰਜੀਤ ਸਿੰਘ ਨੰਗਲ, ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇਵਾਲਾ, ਸਰਪੰਚ ਹਰਜਿੰਦਰ ਸਿੰਘ ਖੋਟੇ, ਸਰਪੰਚ ਬਲਦੇਵ ਸਿੰਘ ਖੋਟੇ, ਰਾਮ ਸਿੰਘ ਪੱਤੋ, ਸੁਖਦਰਸ਼ਨ ਸਿੰਘ ਪੱਤੋ, ਵਿੱਕੀ ਧਾਲੀਵਾਲ ਰਣੀਆਂ, ਸਰਪੰਚ ਜਗਦੀਸ਼ ਸਿੰਘ ਰੋਡੇ, ਪ੍ਰਧਾਨ ਰੇਸ਼ਮ ਸਿੰਘ ਖਾਈ,ਅਤਿੰਦਰਪਾਲ ਸਿੰਘ ਦੀਨਾ, ਅਜਮੇਰ ਸਿੰਘ ਦੀਨਾ, ਪ੍ਰਧਾਨ ਗੁਰਮੇਲ ਸਿੰਘ ਦੀਨਾ, ਸੁਖਮੰਦਰ ਸਿੰਘ ਮੱਦੋਕੇ, ਚਰਨਜੀਤ ਸਿੰਘ ਡਾਲਾ, ਪ੍ਰਿੰਸੀਪਲ ਨੱਥਾ ਸਿੰਘ ਤਖਾਣਵੱਧ, ਸਰਪੰਚ ਅਜੀਤਪਾਲ ਸਿੰਘ ਰਣੀਆਂ, ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਸਰਪੰਚ ਗੁਰਮੀਤ ਸਿੰਘ ਭੋਲਾ, ਪ੍ਰਧਾਨ ਵਿਜੈ ਕੁਮਾਰ, ਇੰਦਰਜੀਤ ਸਿੰਘ ਭਾਗੀਕੇ, ਡਾਕਟਰ ਸੁਰਜੀਤ ਸਿੰਘ ਨੰਗਲ, ਡਾਕਟਰ ਅਜਮੇਰ ਸਿੰਘ ਦੀਨਾ, ਸੁਖਮੰਦਰ ਸਿੰਘ ਮੱਦੋਕੇ, ਸਰਪੰਚ ਅਮਨਿੰਦਰ ਸਿੰਘ ਸੈਦੋਕੇ, ਅਤਿੰਦਰਪਾਲ ਸਿੰਘ ਦੀਨਾ, ਪ੍ਰਧਾਨ ਰੁਪਿੰਦਰ ਸਿੰਘ ਬਰਾੜ, ਪ੍ਰਧਾਨ ਰਾਮ ਸਿੰਘ ਪੱਤੋ, ਸੁਖਦੇਵ ਸਿੰਘ ਦਰਾਕਾ ਸੈਦੋਕੇ, ਸਰਪੰਚ ਹਰਜਿੰਦਰ ਸਿੰਘ ਖੋਟੇ, ਸਰਪੰਚ ਬਲਦੇਵ ਸਿੰਘ ਖੋਟੇ, ਵਿੱਕੀ ਧਾਲੀਵਾਲ ਰਣੀਆਂ, ਸਰਪੰਚ ਕੁਲਦੀਪ ਸਿੰਘ ਮਧੇਕੇ, ਰੂਪ ਸਿੰਘ ਮਧੇਕੇ, ਪ੍ਰਧਾਨ ਰੇਸ਼ਮ ਸਿੰਘ ਖਾਈ, ਸਰਪੰਚ ਜਗਦੀਸ਼ ਸਿੰਘ ਰੋਡੇ,ਜੀਤਾ ਕਬੱਡੀ ਖਿਡਾਰੀ ਸੈਦੋਕੇ,ਸੰਜੀਤ ਸਿੰਘ ਸਨੀ ਮੋਗਾ, ਰਾਜੁ ਸ਼ਾਂਤ,ਰਾਜਵੰਤ ਸਿੰਘ ਮਾਹਲਾ,ਚਰਨਜੀਤ ਸਿੰਘ ਝੰਡੇਆਣਾ, ਸੁਖਪ੍ਰੀਤ ਸਿੰਘ ਰੋਡੇ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਅਮਰਜੀਤ ਸਿੰਘ ਮਾਣੂੰਕੇ, ਇਕੱਤਰ ਸਿੰਘ ਮਾਣੂੰਕੇ, ਹਰਪ੍ਰੀਤ ਸਿੰਘ ਲਵਲੀ ਘੋਲੀਆ,ਬੁਲਾਰੇ ਸਿਕੰਦਰ ਸਿੰਘ ਮਲੂਕਾ,ਐਡਵੋਕੇਟ ਹਰਿੰਦਰ ਸਿੰਘ ਬਰਾੜ,ਜਗਤਾਰ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।