ਬੀਬੀਐੱਸ ਸਕੂਲ ਦੇ ਬੱਚਿਆਂ ਨੇ 10ਵੀਂ ’ਚੋਂ ਹਾਸਲ ਕੀਤੇ ਸ਼ਾਨਦਾਰ ਅੰਕ
ਮੋਗਾ ਸ਼ਹਿਰ ਦੀ ਨਾਮਵਰ ਵਿਦਅਕ ਸੰਸਥਾ
Publish Date: Thu, 16 Apr 2026 04:44 PM (IST)
Updated Date: Fri, 17 Apr 2026 04:04 AM (IST)

17 ਹੋਣਹਾਰ ਵਿਦਿਆਰਥੀਆਂ ਨੇ 90 ਫੀਸਦੀ ਦਾ ਅੰਕੜਾ ਕੀਤਾ ਪਾਰ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਦੀ ਨਾਮਵਰ ਵਿਦਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਦਸਵੀਂ ਦੀ ਸਲਾਨਾ ਬੋਰਡ ਦੀ ਪ੍ਰਿਖਿਆ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਨ ਅਨੁਰੀਤ ਕੌਰ ਨੇ 95.4 ਫੀਸਦੀ ਅੰਕ ਹਾਸਲ ਕਰਕੇ ਸਕੂਲ ਚੋਂ ਟਾਪ ਕੀਤਾ। ਇਸ ਦੇ ਨਾਲ ਹੀ ਸੰਯੋਗਿਤਾ ਜੇਠੀ ਨੇ 94.4 ਫੀਸਦੀ ਅੰਕ ਹਾਸਲ ਕਰਕੇ ਦੂਸਰਾ ਅਤੇ ਨਵਨੀਰ ਸਿੰਘ ਨੇ 92.8 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 17 ਵਿਦਿਆਰਥੀਆਂ ਨੇ 90 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਪਰਚਮ ਲਹਿਰਾਇਆ। ਇਨ੍ਹਾਂ ਵਿਚ ਸ਼ਹਿਰੀਨ ਸੀਬੀਆ 92.8 ਫੀਸਦੀ, ਸੋਹਿਤ ਬੰਸਲ 92.6 ਫੀਸਦੀ, ਈਸ਼ਾ ਅਰੋੜਾ 92 ਫੀਸਦੀ, ਪਾਵਨੀ 91.8 ਫੀਸਦੀ, ਸ਼ੁਭਪ੍ਰਿਤਪਾਲ ਸਿੰਘ 91.8 ਫੀਸਦੀ, ਅਭਿਨੰਦਨ 91.4 ਫੀਸਦੀ, ਬਲਵੰਤ ਸਿੰਘ 91.2 ਫੀਸਦੀ, ਹਰਗੁਨਦੀਪ ਕੌਰ 91 ਫੀਸਦੀ, ਸੁਖਮਨਜੋਤ ਕੌਰ ਚੀਮਾ 90.8 ਫੀਸਦੀ, ਮੋਹਿਤਇੰਦਰ ਸਿੰਘ ਗਿਲ 90.8 ਫੀਸਦੀ, ਰਵਨੀਤ ਕੌਰ 90.6 ਫੀਸਦੀ, ਕਵਿਜੋਤ ਕੌਰ ਗਰੇਵਾਲ 90.2 ਫੀਸਦੀ, ਜਸਕਰਨ ਸਿੰਘ ਤੂਰ 90.2 ਫੀਸਦੀ, ਰਿਪੁਦਮਨ ਸਿੰਘ ਗਿਲ 90.2 ਫੀਸਦੀ ਅੰਕ ਹਾਸਲ ਕੀਤੇ। ਇਸ ਤਰ੍ਹਾਂ 35 ਵਿਦਿਆਰਥੀਆਂ ਨੇ 80 ਤੋਂ 90 ਫੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੇ 70 ਫੀਸਦੀ ਤੋਂ 80 ਫੀਸਦੀ ਅੰਕ ਪ੍ਰਾਪਤ ਕੀਤੇ ਅਤੇ 40 ਵਿਦਿਆਰਥੀਆਂ ਨੇ 60 ਫੀਸਦੀ ਤੋਂ 70 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਜ਼ਿਕਰਯੋਗ ਹੈ ਕਿ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਿਰਫ ਪੜ੍ਹਾਈ ‘ਚ ਹੀ ਨਹੀਂ ਮੁਕਾਮ ਹਾਸਲ ਕਰਦੇ ਬਲਕਿ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਪਣਾ ਪਰਚਮ ਲਹਿਰਾ ਚੁੱਕੇ ਹਨ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਕਿਹਾ ਇਸ ਸ਼ਾਨਦਾਰ ਨਤੀਜੇ ਨੇ ਸਕੂਲ਼ ਦਾ ਨਾਮ ਹੋਰ ਵੀ ਰੌਸ਼ਨ ਕਰ ਦਿੱਤਾ ਹੈ। ਚੇਅਰਪਰਸਨ ਕਮਲ ਸੈਣੀ ਨੇ ਕਿਹਾ ਦਸਵੀਂ ਕਲਾਸ ਦਾ ਨਤੀਜਾ ਹਰੇਕ ਵਿਦਿਆਰਥੀ ਦੇ ਜੀਵਨ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਆਪਣੇ ਸੁਫਣਿਆਂ ਦੇ ਅਨੁਸਾਰ ਆਪਣੀ ਅੱਗੇ ਦੀ ਪੜ੍ਹਈ ਦੀ ਚੋਣ ਕਰਦੇ ਹਨ ਤਾਂ ਜੋ ਆਪਣੇ ਮਨਪਸੰਦ ਖੇਤਰ ਵਿਚ ਤਰੱਕੀ ਕਰਕੇ ਇਕ ਸੁਨਹਿਰਾ ਭਵਿੱਖ ਹਾਸਲ ਕਰ ਸਕਣ। ਇਸ ਮੌਕੇ ਚੇਅਰਪਰਸਨ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦਾ ਮੁੰਹ ਮਿੱਥਾ ਕਰਵਾਇਆ ਤੇ ਉਨ੍ਹਾਂ ਨੂੰ ਅਗਲੀ ਪੜ੍ਹਾਈ ਲਈ ਸ਼ੁੱਭਕਾਮਨਾਵਾਂ ਦਿੱੱਤੀਆਂ ਤੇ ਸਲਾਹ ਦਿੱਤੀ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖਣ।