ਏਬੀਸੀ ਮੋਂਟੈਸਰੀ ਸਕੂਲ ਮੋਗਾ ’ਚ ਬਸੰਤ ਪੰਚਮੀ ਮਨਾਈ
ਵਿੱਦਿਅਕ ਸੰਸਥਾ ਬਲੂਮਿੰਗ ਬਡਜ਼
Publish Date: Fri, 23 Jan 2026 04:26 PM (IST)
Updated Date: Sat, 24 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਸੰਸਥਾ ਵਿਚ ਬਸੰਤ ਪੰਚਮੀ ਦਾ ਤਿਓਹਾਰ ਮਨਾਇਆ ਗਿਆ। ਪ੍ਰਿੰਸੀਪਲ ਪਰਮਜੀਤ ਕੌਰ ਨੇ ਬਸੰਤ ਪੰਚਮੀ ਦੇ ਤਿਉਹਾਰ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਤਿਉਹਾਰ ਨੂੰ ਰੁੱਤਾਂ ਦੇ ਰਾਜਾ ਦਾ ਤਿਉਹਾਰ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਬਸੰਤ ਰੁੱਤ ਤੋਂ ਸ਼ੁਰੂ ਹੋ ਕੇ ਫੱਗਣ ਮਾਸ ਦੇ ਕ੍ਰਿਸ਼ਨ ਪੱਖ ਦੀ ਪੰਚਮੀ ਤੱਕ ਚਲਦੀ ਹੈ। ਇਹ ਤਿਉਹਾਰ ਕਲਾ ਅਤੇ ਸਿੱਖਿਆ ਦੇ ਪ੍ਰੇਮੀਆਂ ਲਈ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ। ਉਪਰੰਤ ਵਿਦਿਆਰਥੀਆਂ ਨੇ ਸੰਸਥਾ ਦੇ ਖੇਡ ਦੇ ਮੈਦਾਨ ਵਿਚ ਰੰਗਬਿਰੰਗੀਆਂ ਪਤੰਗਾਂ ਉਡਾਈਆਂ। ਸਾਰੇ ਵਿਦਿਆਰਥੀਆਂ ਨੇ ਪਤੰਗਾਂ ਉਡਾਉਣ ਤੋਂ ਪਹਿਲਾਂ ਚਾਈਨਾ ਡੋਰ ਨਾ ਵਰਤਣ ਦੀ ਸੁੰਹ ਚੁੱਕੀ।ਸਕੂਲ ਪ੍ਰਿੰਸੀਪਲ ਨੇ ਉਚੇਚੇ ਤੌਰ ’ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ।