ਮਹਾਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਕੱਢੀ
ਪ੍ਰਾਚੀਨ ਸ਼੍ਰੀ ਸ਼ਿਵ ਸ਼ਨੀ ਮੰਦਰ
Publish Date: Thu, 12 Feb 2026 04:10 PM (IST)
Updated Date: Fri, 13 Feb 2026 04:00 AM (IST)

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ: ਪ੍ਰਾਚੀਨ ਸ਼੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ਮਾਲ ਸਾਹਿਬ ਦੇ ਪ੍ਰਧਾਨ ਰਾਜ ਕੁਮਾਰ ਗਰਗ ਦੀ ਅਗਵਾਈ ਵਿਚ ਮਹਾਂਸ਼ਿਵਰਾਤਰੀ ਦਾ ਤਿਉਹਾਰ 15 ਫ਼ਰਵਰੀ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਹਾਸ਼ਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਬਾਬਾ ਭੋਲੇ ਦੀ ਬਰਾਤ ਬਾਘਾ ਪੁਰਾਣਾ ਸ਼ਹਿਰ ਵਿਚ ਕੱਢੀ ਗਈ ਅਤੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇਣ ਦੀ ਰਸਮ ਸੁਖਨੰਦਨ ਅਗਰਵਾਲ ਮੈ: ਸੁਖਨੰਦਨ ਕੁਮਾਰ ਐਂਡ ਕੰਪਨੀ ਰਾਜਿਆਣਾ ਵਾਲੇ ਆੜ੍ਹਤੀ ਦੇ ਪਰਿਵਾਰ ਵੱਲੋਂ ਨਿਭਾਈ ਗਈ। ਇਸ ਸ਼ੋਭਾ ਯਾਤਰਾ ਦਾ ਭਗਤਾਂ ਵੱਲੋਂ ਥਾਂ ਥਾਂ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਦੁਕਾਨਦਾਰਾਂ ਵੱਲੋਂ ਅਲੱਗ ਅਲੱਗ ਤਰ੍ਹਾਂ ਦੇ ਸਜ਼ਾਵਟੀ ਗੇਟ ਲਗਾ ਕੇ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਗਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਤੇ ਧੰਨਵਾਦ ਵੀ ਕੀਤਾ। ਇਸ ਯਾਤਰਾ ਦੌਰਾਨ ਪ੍ਰਧਾਨ ਰਾਜ ਕੁਮਾਰ ਗਰਗ, ਦੀਪਕ ਬਾਂਸਲ ਰੇਲੂ, ਜਸਵੀਰ ਕੁਮਾਰ ਸ਼ੇਰੀ, ਯੋਗੇਸ਼ ਬਾਂਸਲ ਯੋਗੀ, ਲਵਪ੍ਰੀਤ ਸਿੰਘ, ਗਗਨ ਗੋਇਲ, ਸੁਰਿੰਦਰ ਕੁਮਾਰ, ਸੁਮਿਤ ਸਾਹਿਲ ਚੰਚਲ, ਜਤਿਨ ਅਰੋੜਾ, ਜੁਗਨੂੰ ਗਰੋਵਰ, ਚੰਦਨ ਗਰੋਵਰ, ਗਗਨ ਗੋਇਲ, ਸਾਹਿਲ ਕੁਮਾਰ, ਕਮਲ ਕਿਸ਼ੋਰ, ਕਾਕੂ ਸ਼ਰਮਾ ਪੁਜਾਰੀ, ਕੇਵਲ ਕੁਮਾਰ ਬਿੱਟਾ, ਜੋਨੀ ਗਰਗ, ਵਿਮਲ ਗਰਗ ਵਿੱਕੀ, ਮੁਨੀਸ਼ ਗਰਗ, ਰਿੰਪੀ ਬਾਂਸਲ, ਅਰੁਣ ਬਾਂਸਲ ਰਿੰਕੂ ਮੰਗਲਾ, ਜਸ਼ਨ ਝੰਜੀ ਅਤੇ ਹੋਰ ਸ਼ਾਮਿਲ ਸਨ। ਜਾਣਕਾਰੀ ਦਿੰਦੇ ਦੱਸਿਆ ਕਿ 15 ਫ਼ਰਵਰੀ ਐਤਵਾਰ ਨੂੰ ਸ਼ਿਵਰਾਤਰੀ ਦੇ ਦਿਹਾੜੇ ’ਤੇ ਬਾਬਾ ਜੀ ਦਾ ਭੰਡਾਰਾ ਦੁਪਿਹਰ 12 ਵਜੇ ਤੋਂ ਅਤੁੱਟ ਵਰਤੇਗਾ। ਲੰਗਰ ਉਦਘਾਟਨ ਦੀ ਰਸਮ ਐਡਵੋਕੇਟ ਅਮਿਤ ਅਗਰਵਾਲ ਪ੍ਰਧਾਨ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਵੱਲੋਂ ਅਦਾ ਕੀਤੀ ਜਾਵੇਗੀ। ਚਾਰ ਪਹਿਰ ਦੀ ਸ਼ਿਵਰਾਤਰੀ ਦੀ ਪੂਜਾ ਹੋਵੇਗੀ। ਬਾਬਾ ਬਰਫ਼ਾਨੀ ਕਾਂਵੜ ਸੰਘ ਵਲੋਂ ਕਾਂਵੜ ਪਵਿੱਤਰ ਗੰਗਾਜਲ ਨਾਲ ਹਾਜ਼ਰੀ ਲਗਵਾਈ ਜਾਵੇਗੀ।