ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਇਕਾਈ ਭਲੂਰ ਦਾ ਗਠਨ
ਬਾਬਾ ਬੰਦਾ ਸਿੰਘ ਬਹਾਦਰ
Publish Date: Sun, 01 Mar 2026 05:43 PM (IST)
Updated Date: Mon, 02 Mar 2026 04:07 AM (IST)

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ: ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਵੱਲੋਂ ਪਿੰਡ ਭਲੂਰ ਵਿਖੇ ਇਕਾਈ ਦਾ ਗਠਨ ਕੀਤਾ ਗਿਆ ਹੈ । ਜ਼ਿਲ੍ਹਾ ਮੋਗਾ ਦੇ ਐਕਟਿੰਗ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ ਗਈ । ਮੀਟਿੰਗ ਵਿਚ ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ, ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ, ਸੂਬਾ ਪ੍ਰੈੱਸ ਅਤੇ ਵਿੱਤ ਸਕੱਤਰ ਮੰਗਲ ਸਿੰਘ ਸ਼ਾਹ ਵਾਲਾ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿਚ ਸ਼ਾਮਲ ਹੋਏ। ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਹਾਜ਼ਰ ਕਿਸਾਨ ਭਰਾਵਾਂ ਨਾਲ ਭਖ਼ਦੇ ਮਸਲਿਆਂ ਅਤੇ ਜਥੇਬੰਦੀ ਦੀ ਭਵਿੱਖ ਦੀ ਰਣਨੀਤੀ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਉਪਰੰਤ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਮਿਲਨਜੀਤ ਸਿੰਘ, ਮਜ਼ਦੂਰ ਵਿੰਗ ਦੇ ਪ੍ਰਧਾਨ ਅੰਗਰੇਜ ਸਿੰਘ ਅਤੇ ਪ੍ਰਦੀਪ ਸਿੰਘ ਸੰਧੂ ਨੂੰ ਕਿਸਾਨ ਵਿੰਗ ਇਕਾਈ ਭਲੂਰ ਦੀ ਜ਼ਿੰਮੇਵਾਰੀ ਸੌਂਪੀ ਗਈ। ਬਾਕੀ ਅਹੁੰਦੇਦਾਰਾਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਵੀ ਤਿੰਨੋਂ ਪ੍ਰਧਾਨਾਂ ਨੂੰ ਦਿੱਤਾ ਗਿਆ ਜੋ ਕਿ ਇਕਾਈ ਦੇ ਬਾਕੀ ਅਹੁੰਦੇਦਾਰ ਆਪਣੇ ਹਿਸਾਬ ਨਾਲ ਚੁਣ ਸਕਦੇ ਹਨ। ਇਸ ਮੌਕੇ ’ਤੇ ਜਿੱਥੇ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਭਰਾਵਾਂ ਨੇ ਹਿੱਸਾ ਲਿਆ, ਉੱਥੇ ਹੀ ਕਸ਼ਮੀਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪੰਚ ਜਗਰਾਜ ਸਿੰਘ, ਸਾਬਕਾ ਪੰਚ ਵੀਰਪਾਲ ਸਿੰਘ, ਸਾਬਕਾ ਪੰਚ ਬਲਦੇਵ ਸਿੰਘ, ਸਾਬਕਾ ਪੰਚ ਰੇਸ਼ਮ ਸਿੰਘ, ਸੁਖਦੇਵ ਸਿੰਘ ਸੰਧੂ, ਦਰਸ਼ਨ ਸਿੰਘ ਕੁਤਬੇਵਾਲ, ਗੁਰਮੇਲ ਸਿੰਘ ਭੱਠਾ ਧੂਆ, ਭਜਨ ਸਿੰਘ, ਰਣਜੋਧ ਸਿੰਘ, ਪ੍ਰੀਤਮ ਸਿੰਘ ਸੰਧੂ, ਮਦਨਜੀਤ ਸਿੰਘ, ਪ੍ਰਦੀਪ ਸਿੰਘ, ਠੇਕੇਦਾਰ ਲਵਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਭਰਾ ਹਾਜ਼ਰ ਸਨ।