ਟੀਬੀ ਦਾ ਸਮੇਂ ਸਿਰ ਇਲਾਜ ਜ਼ਰੂਰੀ : ਡਾ. ਨਿਸ਼ਾ ਸਿੰਗਲਾ
100 ਦਿਨਾਂ ਦੇ ਟੀਬੀ ਅਭਿਆਨ ਰਾਸ਼ਟਰੀ
Publish Date: Thu, 16 Apr 2026 05:21 PM (IST)
Updated Date: Fri, 17 Apr 2026 04:09 AM (IST)

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਮੋਗਾ : 100 ਦਿਨਾਂ ਦੇ ਟੀਬੀ ਅਭਿਆਨ ਰਾਸ਼ਟਰੀ ਕਸ਼ਯ ਉਨਮੂਲਨ ਪ੍ਰੋਗਰਾਮ ਤਹਿਤ ਇੰਪੈਕਟ ਇੰਡੀਆ ਟੀਮ ਅਤੇ ਟੀਬੀ ਅਲਰਟ ਇੰਡੀਆ ਵੱਲੋਂ ਜਾਗਰੂਕਤਾ ਅਤੇ ਸਕ੍ਰੀਨਿੰਗ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਆਰ. ਸਿੰਗਲਾ, ਡੀਟੀਓ ਡਾ. ਗੌਰਵਪ੍ਰੀਤ ਸਿੰਘ ਸੋਢੀ, ਡਾ. ਜਸਜੀਤ ਕੌਰ ਗਿੱਲ ਅਤੇ ਐੱਸਐੱਮਓ ਢੁੱਡੀਕੇ ਡਾ. ਨਿਸ਼ਾ ਬਾਂਸਲ ਦੇ ਮਾਰਗਦਰਸ਼ਨ ਹੇਠ ਸੀਐੱਚਸੀ ਢੁੱਡੀਕੇ ਚ ਆਯੋਜਿਤ ਪ੍ਰੋਗਰਾਮ ਦੌਰਾਨ ਲਗਭਗ 100 ਲੋਕਾਂ ਅਤੇ ਨਰਸਿੰਗ ਸਟਾਫ ਨੂੰ ਓਪੀਡੀ ਵਿਚ ਟੀਬੀ ਬਾਰੇ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਲੀਡ ਇੰਪੈਕਟ ਇੰਡੀਆ ਪ੍ਰੋਜੈਕਟ ਸੁਧੀਰ ਸਿੰਘ ਨੇ 100-ਦਿਨਾਂ ਦੇ ਟੀਬੀ ਅਭਿਆਨ ਅਤੇ ਸੰਵੇਦਨਸ਼ੀਲ ਵਰਗ ਦੀ ਪਹਿਚਾਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਐੱਸਐੱਮਓ ਡਾ. ਨਿਸ਼ਾ ਬਾਂਸਲ ਨੇ ਟੀਬੀ ਜਾਂਚ, ਸਮੇਂ ਸਿਰ ਪਹਿਚਾਣ ਮੁੱਖ ਲੱਛਣਾਂ ਜਿਵੇਂ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ ਰਹਿਣਾ, ਬੁਖਾਰ, ਵਜ਼ਨ ਘਟਣਾ, ਰਾਤ ਨੂੰ ਪਸੀਨਾ ਆਉਣਾ ਅਤੇ ਖੂਨ ਵਾਲੀ ਖੰਘ ਆਦਿ ਲੱਛਣ ਹੋਣ ‘ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾ ਕੇ ਜਾਂਚ ਕਰਾਉਣ ਦੀ ਅਪੀਲ ਕੀਤੀ। ਕਮਿਊਨਿਟੀ ਕੋਆਰਡੀਨੇਟਰ ਕੁਸੁਮ ਲਤਾ ਨੇ ਟੀਬੀ ਮੁਕਤ ਪੰਚਾਇਤ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਢੁੱਡੀਕੇ ਟੀਯੂ ਖੇਤਰ ਦੇ ਸੀਐੱਚਓਜ਼ ਨੇ ਵੀ ਸਰਗਰਮ ਭਾਗ ਲਿਆ ਅਤੇ ਰਾਸ਼ਟਰੀ ਕਸ਼ਯ ਉਨਮੂਲਨ ਪ੍ਰੋਗਰਾਮ ਅਤੇ ਇੰਪੈਕਟ ਇੰਡੀਆ ਟੀਮ ਦੇ ਨਾਲ ਮਿਲ ਕੇ ਜਾਗਰੂਕਤਾ ਗਤੀਵਿਧੀਆਂ ਨੂੰ ਸਫਲ ਬਣਾਇਆ।