ਪਲਾਸਟਿਕ ਮੁਫ਼ਤ ਗਰੀਨ ਲੋਹੜੀ ਮਨਾਉਣ ਲਈ ਪ੍ਰੇਰਿਆ
ਨਗਰ ਪੰਚਾਇਤ ਕੋਟਈਸੇਖਾਂ
Publish Date: Mon, 12 Jan 2026 06:04 PM (IST)
Updated Date: Tue, 13 Jan 2026 04:07 AM (IST)

ਗੁਰਦੇਵ ਸਿੰਘ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਨਗਰ ਪੰਚਾਇਤ ਕੋਟਈਸੇਖਾਂ ਦੇ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਮੇਨ ਬਾਜ਼ਾਰ, ਸਬਜ਼ੀ ਮੰਡੀ ਅਤੇ ਫਲਾਂ ਦੀਆਂ ਦੁਕਾਨਾਂ ‘ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਆਉਣ ਵਾਲੀ ਲੋਹੜੀ ਨੂੰ “ਪਲਾਸਟਿਕ ਫਰੀ ਅਤੇ ਗਰੀਨ ਲੋਹੜੀ” ਵਜੋਂ ਮਨਾਇਆ ਜਾਵੇ। ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਉਹ ਆਪਣੀਆਂ ਦੁਕਾਨਾਂ ’ਤੇ ਕਿਸੇ ਵੀ ਕਿਸਮ ਦੀ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਵੀ ਹਰੇ-ਭਰੇ ਅਤੇ ਸਾਫ਼-ਸੁਥਰੇ ਤਿਉਹਾਰ ਦਾ ਸੁਨੇਹਾ ਦੇਣ। ਇਸ ਮੌਕੇ ਸੈਨਟਰੀ ਇੰਸ: ਦਵਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਰਿਆਂ ਨੂੰ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ ਅਤੇ ਨਾਲ ਹੀ ਸ਼ਹਿਰ ਦੀ ਸੁੰਦਰਤਾ ਅਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਘਰ ਵਿਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਿਆ ਜਾਵੇ ਅਤੇ ਘਰੇਲੂ ਖ਼ਾਦ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਵਾਤਾਵਰਨ ਨੂੰ ਸਾਫ਼ ਅਤੇ ਸੁਰੱਖਿਅਤ ਰੱਖਿਆ ਜਾ ਸਕੇ। ਜਾਗਰੂਕਤਾ ਮੁਹਿੰਮ ਵਿਚ ਸੀਐਫ ਸੀਮਾ ਮੋਟੀਵੇਟਰ ਗੀਤਾ ਸ਼ਰਮਾ, ਗੀਤਾ ਰਾਣੀ, ਸੁਪਰਵਾਈਜ਼ਰ ਰਵੀ ਕੁਮਾਰ ਅਤੇ ਸਫ਼ਾਈ ਸੇਵਕ ਕਾਕਾ, ਜੁਗਰਾਜ, ਮੁਕੇਸ਼ ਕੁਮਾਰ ਅਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ।