ਗੁਰਦੇ ਦੇ ਰੋਗਾਂ ਬਾਰੇ ਜਾਗਰੂਕ ਹੋਣਾ ਜ਼ਰੂਰੀ : ਡਾ. ਨੀਰਜ ਗੋਇਲ
ਦੇਸ਼ ਭਰ ਦੇ ਚੋਣਵੇਂ ਅਤੇ
Publish Date: Sat, 28 Mar 2026 04:05 PM (IST)
Updated Date: Sun, 29 Mar 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਦੇਸ਼ ਭਰ ਦੇ ਚੋਣਵੇਂ ਅਤੇ ਆਪਣੇ ਖੇਤਰ ਵਿਚ ਬਹੁਤ ਹੀ ਮਾਹਿਰ ਯੋਰੁਲੋਜਿਸਟ ਅਤੇ ਗੁਰਦੇ ਦੇ ਰੋਗਾ ਦੇ ਮਾਹਿਰ ਸਰਜਨ ਡਾਕਟਰ ਨੀਰਜ ਗੋਇਲ ਨੇ ਆਪਣੇ ਮਹੱਤਵਪੂਰਨ ਵਿਚਾਰ ਰੱਖਦੇ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗੁਰਦੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ, ਜੋ ਆਮ ਤੌਰ ‘ਤੇ ਚੁੱਪਚਾਪ ਕੰਮ ਕਰਦੇ ਰਹਿੰਦੇ ਹਨ। ਗੁਰਦਿਆਂ ਨਾਲ ਸਬੰਧਤ ਬਿਮਾਰੀਆਂ ਅਕਸਰ ਸ਼ੁਰੂਆਤੀ ਪੜਾਅ ਵਿਚ ਕੋਈ ਖਾਸ ਲੱਛਣ ਨਹੀਂ ਦਿਖਾਉਂਦੀਆਂ। ਜਦੋਂ ਤੱਕ ਮਰੀਜ਼ ਨੂੰ ਇਸ ਬਾਰੇ ਸੰਕੇਤ ਮਿਲਦੇ ਹਨ, ਤਦ ਤੱਕ ਨੁਕਸਾਨ ਸ਼ੁਰੂ ਹੋ ਚੁੱਕਿਆ ਹੁੰਦਾ ਹੈ। ਡਾ ਨੀਰਜ ਨੇ ਕਿਹਾ ਕਿ ਉੱਚ ਰਕਤਚਾਪ (ਹਾਈ ਬੀਪੀ) ਅਤੇ ਸ਼ੂਗਰ (ਡਾਇਬਿਟੀਜ਼) ਜਿਹੀਆਂ ਬਿਮਾਰੀਆਂ ਬਿਨਾਂ ਕਿਸੇ ਖਾਸ ਲੱਛਣਾਂ ਦੇ ਗੁਰਦਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਆਪਣੇ ਸਿਹਤ ਪ੍ਰਤੀ ਸਚੇਤ ਰਹਿਣ। ਡਾ ਗੋਇਲ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਸਮੇਂ-ਸਮੇਂ ‘ਤੇ ਖੂਨ ਅਤੇ ਪਿਸ਼ਾਬ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਗੁਰਦਾ ਰੋਗਾਂ ਦੀ ਸ਼ੁਰੂਆਤੀ ਪੜਾਅ ਵਿੱਚ ਹੀ ਪਹਿਚਾਣ ਹੋ ਸਕੇ ਅਤੇ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਹਰ ਮਾਮਲਾ ਗੰਭੀਰ ਨਹੀਂ ਹੁੰਦਾ, ਪਰ ਜੇਕਰ ਸ਼ੁਰੂ ਵਿਚ ਹੀ ਸਪੱਸ਼ਟਤਾ ਅਤੇ ਸਹੀ ਜਾਂਚ ਹੋ ਜਾਵੇ, ਤਾਂ ਬਿਮਾਰੀ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾ ਨੂੰ ਨਿੱਜੀ ਤੌਰ ਤੇ ਆਪਣੇ ਵੱਲੋਂ ਸਾਰਿਆਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਆਪਣੀ ਸਿਹਤ ਦੀ ਨਿਯਮਿਤ ਜਾਂਚ ਕਰਵਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਸਰੀਰ ਨੂੰ ਲੰਬੇ ਸਮੇਂ ਤੱਕ ਨਿਰੋਗੀ ਅਤੇ ਤੰਦਰੁਸਤ ਰੱਖਿਆ ਜਾ ਸਕਦਾ ਹੈ।