- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਨੂੰ ਲੈ ਕੇ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਜੋਹਲ ਨੇ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਸਿੱਖਿਆ ਪ੍ਰਣਾਲੀ ਅਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਹਰ ਯੋਗ ਵਿਅਕਤੀ ਦੀ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਦੀ ਆਖ਼ਰੀ ਮਿਤੀ 30 ਮਾਰਚ ਨਿਰਧਾਰਤ ਕੀਤੀ ਗਈ ਹੈ। ਇਸ ਲਈ ਯੋਗ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਦੇਰੀ ਨਾ ਕਰਨ ਅਤੇ ਤੁਰੰਤ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ। ਜੌਹਲ ਨੇ ਦੱਸਿਆ ਉਹ ਹਰ ਇਕ ਵਿਅਕਤੀ ਜਿਨ੍ਹਾਂ ਨੇ ਯੂਨੀਵਰਸਿਟੀ ਜਾਂ ਇਸ ਦੇ ਅਧੀਨ ਕਾਲਜਾਂ ਤੋਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ, ਚਾਹੇ ਰੈਗੂਲਰ ਕਾਲਜ, ਯੂਨੀਵਰਸਿਟੀ, ਓਪਨ ਜਾਂ ਡਿਸਟੈਂਸ ਮੋਡ ਰਾਹੀਂ ਉਹ ਵੋਟ ਬਣਾਉਣ ਲਈ ਯੋਗ ਹਨ ਪਰ ਇਹ ਲਾਜ਼ਮੀ ਹੈ ਕਿ ਉਹ ਅਧਿਕਾਰਕ ਤੌਰ ’ਤੇ ਗ੍ਰੈਜੂਏਟ ਵੋਟਰ ਵਜੋਂ ਦਰਜ ਹੋਣ। ਪੰਜਾਬ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਵੋਟਿੰਗ ਯੋਗਤਾ ਸੰਬੰਧੀ ਨਿਯਮ ਸਪੱਸ਼ਟ ਕਰ ਦਿੱਤੇ ਗਏ ਹਨ। ਰਜਿਸਟਰਡ ਗ੍ਰੈਜੂਏਟਸ ਇਸ ਪ੍ਰਕਿਰਿਆ ਦਾ ਸਭ ਤੋਂ ਵੱਡਾ ਹਿੱਸਾ ਹਨ। ਉਹ ਵਿਅਕਤੀ ਜਿਨ੍ਹਾਂ ਨੇ ਯੂਨੀਵਰਸਿਟੀ ਜਾਂ ਇਸ ਦੇ ਅਧੀਨ ਕਾਲਜਾਂ ਤੋਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਚਾਹੇ ਰੈਗੂਲਰ, ਓਪਨ ਜਾਂ ਡਿਸਟੈਂਸ ਮੋਡ ਰਾਹੀਂ ਉਹ ਵੋਟ ਬਣਾਉਣ ਲਈ ਯੋਗ ਹਨ ਪਰ ਇਹ ਲਾਜ਼ਮੀ ਹੈ ਕਿ ਉਹ ਅਧਿਕਾਰਕ ਤੌਰ ’ਤੇ ਗ੍ਰੈਜੂਏਟ ਵੋਟਰ ਵਜੋਂ ਦਰਜ ਹੋਣ। ਇਸ ਤੋਂ ਇਲਾਵਾ ਯੂਨੀਵਰਸਿਟੀ ਅਤੇ ਸੰਬੰਧਤ ਕਾਲਜਾਂ ਦੇ ਅਧਿਆਪਕਾਂ ਸਮੇਤ ਹੋਰ ਅਕਾਦਮਿਕ ਵਰਗਾਂ ਨੂੰ ਵੀ ਆਪਣੇ ਨਿਰਧਾਰਤ ਕੋਟੇ ਅਨੁਸਾਰ ਵੋਟਿੰਗ ਦਾ ਹੱਕ ਪ੍ਰਾਪਤ ਹੈ। ਵੋਟਰਾਂ ਲਈ ਇਹ ਵੀ ਜ਼ਰੂਰੀ ਹੈ ਕਿ ਚੋਣ ਦੇ ਦਿਨ ਉਹ ਆਪਣਾ ਨਾਮ ਵੋਟਰ ਸੂਚੀ ਵਿਚ ਹੋਣ ਦੀ ਪੁਸ਼ਟੀ ਕਰਨ ਅਤੇ ਪਛਾਣ ਪੱਤਰ ਨਾਲ ਲੈ ਕੇ ਆਉਣ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਨੌਜਵਾਨਾਂ ਵਿਚ ਚੋਣਾਂ ਪ੍ਰਤੀ ਵਧਦੀ ਰੁਚੀ ਦੇਖਣ ਨੂੰ ਮਿਲ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਨਵੇਂ ਵੋਟਰ ਰਜਿਸਟਰ ਕਰਵਾ ਰਹੇ ਹਨ। ਇਹ ਪ੍ਰਵਿਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਕਾਰਾਤਮਕ ਸੰਕੇਤ ਹੈ। ਗੁਰਪ੍ਰੀਤ ਸਿੰਘ ਜੋਹਲ ਨੇ ਅੰਤ ਵਿਚ ਸੰਘਰਸ਼ ਦੇ ਹਵਾਲੇ ਨਾਲ ਅਪੀਲ ਕੀਤੀ ਕਿ ਜਿਸ ਸੈਨੇਟ ਨੂੰ ਲੋਕਾਂ ਦੀ ਇਕਜੁੱਟਤਾ ਨਾਲ ਮੁੜ ਬਹਾਲ ਕਰਵਾਇਆ ਗਿਆ ਹੈ, ਉਸਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿਚ ਵੋਟਰ ਬਣਨਾ ਲਾਜ਼ਮੀ ਹੈ। ਸਾਰੇ ਯੋਗ ਵਿਅਕਤੀ ਆਪਣੀ ਵੋਟ ਬਣਾਉਣ ਅਤੇ ਆਉਣ ਵਾਲੀਆਂ ਸੈਨੇਟ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਉਣ। ਸੂਤਰਾਂ ਅਨੁਸਾਰ ਸੈਨੇਟ ਚੋਣਾਂ ਸਤੰਬਰ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਹਰਜੀਤ ਸਿੰਘ ਸਿੱਧੂ , ਸੁਖਚੈਨ ਸਿੰਘ ਬਰਾੜ , ਤੇਜਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਹਾਜ਼ਰ ਸਨ।