ਗੁਰਦੁਆਰੇ ਦੇ ਨਵੀਨੀਕਰਨ ਲਈ ਕੀਤੀ ਸਹਿਯੋਗ ਦੀ ਅਪੀਲ
ਸਥਾਨਕ ਸ਼ਹਿਰ ਮੋਗਾ ਦੇ
Publish Date: Sat, 28 Feb 2026 04:16 PM (IST)
Updated Date: Sun, 01 Mar 2026 03:59 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸਥਾਨਕ ਸ਼ਹਿਰ ਮੋਗਾ ਦੇ ਵਾਰਡ ਨੰਬਰ 27 ਪ੍ਰੀਤ ਨਗਰ ਬਹੋਨਾ ਚੌਂਕ ਵਿਚ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਸੁਸ਼ੋਭਿਤ ਸੀ ਪਰ ਸਮੇਂ ਦੇ ਹਿਸਾਬ ਨਾਲ ਉਸ ਦੀ ਇਮਾਰਤ ਦੀ ਹਾਲਤ ਖਸਤਾ ਹੋ ਗਈ ਹੈ ਅਤੇ ਬਰਸਾਤ ਦੇ ਸਮੇਂ ਵਿਚ ਗੁਰੁ ਘਰ ਦਾ ਲੈਂਟਰ ਵੀ ਚੋਣ ਲੱਗ ਜਾਂਦਾ ਹੈ ਅਤੇ ਗੁਰੁ ਘਰ ਨੂੰ ਕੋਈ ਬਹੁਤਾ ਆਮਦਨੀ ਦਾ ਵਸੀਲਾ ਨਾ ਹੋਣ ਕਰਕੇ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਲਈ ਹੁਣ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਨੂੰ ਗੁਰਦੁਆਰਾ ਸਾਹਿਬ ਲਈ ਆਰਥਿਕ ਮਦਦ ਦੀ ਅਪੀਲ ਕੀਤੀ। ਸੇਵਾਦਾਰ ਗਿਆਨੀ ਸਵਰਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਲਈ ਦੱਸ ਲੱਖ ਤੋਂ ਵਧੇਰੇ ਖ਼ਰਚਾ ਆਉਣ ਦੀ ਸੰਭਾਵਨਾ ਹੈ ਜੋ ਕਿ ਪ੍ਰਬੰਧਕ ਕਮੇਟੀ ਇਕੱਲੀ ਨਹੀਂ ਕਰ ਸਕਦੀ । ਇਸ ਲਈ ਹੀ ਉਹ ਗੁਰੁ ਘਰ ਦੇ ਨਿਰਮਾਣ ਲਈ ਸੰਗਤ ਨੂੰ ਅਪੀਲ ਕਰ ਰਹੇ ਹਨ। ਇਸ ਮੌਕੇ ਗੁਰਮਿੰਦਰ ਸਿੰਘ ਵਾਲੀਆ, ਰਜਿੰਦਰ ਸਿੰਘ, ਸੇਵਕ ਸਿੰਘ, ਮਨਜੀਤ ਸਿੰਘ ਮੋਨੂੰ, ਚਰਨ ਸਿੰਘ, ਮਨਪ੍ਰੀਤ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ,ਬੀਬੀ ਛਿੰਦਰ ਕੌਰ, ਉੱਘੇ ਪੰਜਾਬੀ ਗਾਇਕ ਅਜੈ ਗੋਗੀ ਮੋਗਾ ਅਤੇ ਕੌਂਸਲਰ ਕੁਲਵਿੰਦਰ ਕੌਰ ਸੇਵਾਦਾਰ ਹਾਜ਼ਰ ਸਨ ।