- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ

ਵੱਖ-ਵੱਖ ਜਥੇਬੰਦੀਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਅੱਜ ਟ੍ਰੇਡ ਯੂਨੀਅਨ, ਮਜ਼ਦੂਰ, ਮੁਲਾਜ਼ਮ ਬਿਜਲੀ ਮੁਲਾਜ਼ਮ, ਨੌਜਵਾਨ ਤੇ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ, ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਮਰਾਜ ਵਿਰੋਧੀ ਦਿਵਸ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਵਿਖੇ ਮਨਾਇਆ ਗਿਆ। ਮੰਚ ਦਾ ਸੰਚਾਲਨ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ ਅਤੇ ਲਵਪ੍ਰੀਤ ਸਿੰਘ ਪਾਵਰਕੌਮ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਦੱਸਿਆ ਕਿ ਅੱਜ ਦੇ ਸਾਮਰਾਜ ਵਿਰੋਧੀ ਦਿਵਸ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਬੀਕੇਯੂ ਲੱਖੋਵਾਲ, ਸੁਰਜੀਤ ਸਿੰਘ ਬਲਾਕ ਪ੍ਰਧਾਨ ਬੀਕੇਯੂ ਪੰਜਾਬ, ਕਮਲੇਸ਼ ਕੁਮਾਰ ਜਨਰਲ ਸਕੱਤਰ ਟੀਐੱਸਯੂ ਭੰਗਲ, ਗੁਰਜੰਟ ਸਿੰਘ ਕੋਕਰੀ ਟ੍ਰੇਡ ਯੂਨੀਅਨ, ਮੰਗਾ ਸਿੰਘ ਵੈਰੋਕੇ ਪੇਂਡੂ ਮਜ਼ਦੂਰ ਯੂਨੀਅਨ ਸੂਬਾ ਆਗੂ, ਚਮਕੌਰ ਸਿੰਘ ਰੋਡੇਖੁਰਦ ਜ਼ਿਲ੍ਹਾ ਸਕੱਤਰ ਤੇ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ, ਦਰਸ਼ਨ ਲਾਲ ਪੀਐੱਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਸਕੱਤਰ ਪੰਜਾਬ, ਗੁਰਮੇਲ ਨਾਹਰ ਪਾਵਰਕੌਮ ਐਂਡ ਪੈਨਸ਼ਨਰ ਯੂਨੀਅਨ ਸਕੱਤਰ ਪੰਜਾਬ, ਸੂਰਤ ਸਿੰਘ ਧਰਮਕੋਟ ਸੂਬਾ ਆਗੂ ਕੁਲ ਹਿੰਦ ਕਿਸਾਨ ਸਭਾ ਪੰਜਾਬ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਜਸਮੇਲ ਸਿੰਘ ਰਾਜਆਣਾ ਨੇ ਬਾਖੂਬੀ ਨਿਭਾਇਆ। ਆਗੂਆਂ ਨੇ ਸ਼ਹੀਦਾਂ ਦੇ ਸੰਘਰਸ਼ਮਈ ਜੀਵਨ ’ਤੇ ਵਿਚਾਰਧਾਰਾ ਬਾਰੇ ਚਾਨਣਾ ਪਾਇਆ ਅਤੇ ਕੇਂਦਰ ਸਰਕਾਰ ਤੇ ਵਰਦਿਆਂ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਡੋਨਾਲਡ ਟਰੰਪ, ਨਰਿੰਦਰ ਮੋਦੀ ਵਰਗੇ ਆਗੂ ਸਾਮਰਾਜੀ ਸ਼ਕਤੀਆਂ ਅਤੇ ਪੂੰਜੀਪਤੀਆਂ ਦੇ ਹਿੱਤਾਂ ਲਈ ਮਨੁੱਖਤਾ ਦਾ ਘਾਣ ਕਰ ਰਹੇ ਹਨ। ਮੋਦੀ ਸਰਕਾਰ ਦੇਸ਼ ਵਿਚ ਫਿਰਕੂ ਵੰਡ ਪਾਉਣ ਦੀ ਨੀਤੀ ਅਪਣਾ ਰਹੀ ਹੈ। ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਸਰਕਾਰ ਬਿਨ੍ਹਾਂ ਕਿਸੇ ਸਲਾਹ ਮਸ਼ਵਰੇ ਦੇ ਲੋਕ ਪੱਖੀ ਕਾਨੂੰਨਾਂ ਨੂੰ ਬਦਲ ਕੇ ਕਾਰਪੋਰੇਟ ਪੱਖੀ ਕਨੂੰਨ ਲਿਆ ਰਹੀ ਹੈ, ਜਿਸ ਨਾਲ ਆਮ ਲੋਕਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ ਪਰ ਅੱਜ ਦੀ ਹਕੂਮਤ ਨਵੇਂ ਰੂਪ ਵਿਚ ਗੁਲਾਮੀ ਥੋਪ ਰਹੀ ਹੈ, ਜਿਸ ਦਾ ਵਿਰੋਧ ਸਮੇਂ ਦੀ ਮੁੱਖ ਲੋੜ ਹੈ। ਸਮਾਗਮ ਵਿਚ ਤਜਿੰਦਰ ਸਿੰਘ ਭੇਖਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬਲਕਰਨ ਸਿੰਘ ਢਿੱਲੋਂ , ਰਵਿੰਦਰ ਸਿੰਘ ਭੋਲਾ ਬੀਕੇਯੂ ਲੱਖੋਵਾਲ, ਪ੍ਰਗਟ ਸਿੰਘ ਸਾਫੂਵਾਲਾ ਜ਼ਿਲ੍ਹਾ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ, ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ, ਬੂਟਾ ਸਿੰਘ ਤਖਾਣਵੱਧ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਮੋਹਨ ਸਿੰਘ, ਅਵਤਾਰ ਸਿੰਘ ਡਾਲਾ, ਅਜਮੇਰ ਸਿੰਘ ਛੋਟਾਘਰ,ਤੀਰਥ ਸਿੰਘ, ਸੁਖਜਿੰਦਰ ਸਿੰਘ ਘੱਲ ਕਲਾਂ, ਕੁਲਦੀਪ ਖੁਖਰਾਣਾ, ਜਗਜੀਤ ਸਿੰਘ, ਹਰਦਿਆਲ ਸਿੰਘ ਘਾਲੀ, ਗੁਰਮੀਤ ਸਿੰਘ ਕੁਲ ਹਿੰਦ ਕਿਸਾਨ ਸਭਾ, ਹਰਬੰਸ ਸਿੰਘ, ਕਾਰਜ ਸਿੰਘ ਬੀਕੇਯੂ ਪੰਜਾਬ, ਸਵਰਨ ਸਿੰਘ ਔਲਖ, ਕੁਲਦੀਪ ਸਿੰਘ ਸਿਟੀ ਡਵੀਜ਼ਨ ਪ੍ਰਧਾਨ, ਜਸਕੀਰਤ ਸਿੰਘ ਪਾਵਰਕੌਮ ਟਰਾਂਸਕੋ ਠੇਕਾ ਯੂਨੀਅਨ, ਮੰਦਰਜੀਤ ਸਿੰਘ ਮਰਾਵਾ ਮੋਦਨ ਸਿੰਘ ਨਿਧਾ ਵਾਲਾ, ਪ੍ਰੇਮ ਲਾਲਪੁਰੀ ਦੌਲਤਪੁਰਾ, ਜਰਨੈਲ ਸਿੰਘ ਤਖਾਣਵੱਧ, ਬਲਦੇਵ ਸਿੰਘ ਮੋਗਾ, ਰਾਜਪਾਲ ਸਿੰਘ ਬਰਾੜ, ਗੁਰਮੇਲ ਸਿੰਘ ਡਗਰੂ, ਸੁਖਵੰਤ ਸਿੰਘ ਖੋਟੇ ਆਦਿ ਕਿਸਾਨ ਆਗੂ ਤੇ ਵਰਕਰ ਹਾਜ਼ਰ ਹੋਏ।