ਦਸਮੇਸ਼ ਹਾਈ ਸਕੂਲ ਮੋਗਾ ਵਿਖੇ ਸਾਲਾਨਾ ਨਤੀਜੇ ਦਾ ਐਲਾਨ
ਮੋਗੇ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ
Publish Date: Wed, 01 Apr 2026 04:02 PM (IST)
Updated Date: Thu, 02 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮੋਗੇ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਹਾਈ ਸਕੂਲ ਮੋਗਾ ਵਿਖੇ ਸਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਕਲਾਸਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ । ਇਸ ਮੌਕੇ ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਵਿਚ ਕਲਾਸ ਨੌਵੀਂ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਅਤੇ ਚਾਹਤ ਨੇ ਪਹਿਲਾ ਸਥਾਨ, ਅਸ਼ਮੀਤ ਅਤੇ ਜਸਪ੍ਰੀਤ ਕੌਰ ਨੇ ਦੂਜਾ ਸਥਾਨ ਕਰਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਲਾਸ ਸੱਤਵੀਂ ਦੀ ਵਿਦਿਆਰਥਣ ਸਿਮਰਨ ਅਤੇ ਅਨੰਨਿਆ ਨੇ ਪਹਿਲਾ ਸਥਾਨ, ਸੰਦੀਪ ਅਤੇ ਜਸਪ੍ਰੀਤ ਕੌਰ ਨੇ ਦੂਜਾ ਸਥਾਨ ,ਸ਼ੁਭਮ ਅਤੇ ਮਨਮੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕਲਾਸ ਛੇਵੀਂ ਦੀ ਨੂਰਦੀਪ ਕੌਰ ਨੇ ਪਹਿਲਾ ਸਥਾਨ, ਮੁਸਕਾਨ ਅਤੇ ਗੁਰਲੀਨ ਕੌਰ ਨੇ ਦੂਜਾ ਸਥਾਨ ਅਤੇ ਸਹਿਜਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਵਾਈਸ ਪ੍ਰੈਜੀਡੈਂਟ ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਮੂਹ ਅਧਿਆਪਕਾਂ ਮਨਜੀਤ ਕੌਰ, ਸੁਮਨਪ੍ਰੀਤ ਕੌਰ, ਰਜਨੀ, ਕਿਰਨਦੀਪ ਕੌਰ, ਸੋਨੀਆ, ਸੁਖਵੀਰ, ਤਾਰਾ ਨੇ ਇਨਾਮ ਵੰਡ ਸਮਾਰੋਹ ਵਿਚ ਸਹਿਯੋਗ ਦਿੱਤਾ। ਨਿਰਮਲ ਮੈਡਮ ਨੇ ਸਟੇਜ ਦਾ ਸੰਚਾਲਨ ਕੀਤਾ।