- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ

ਬਾਲ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰੇ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸਾਖੀ ਤੇ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਭਿਆਚਾਰਕ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਬਾਲ ਕਲਾਕਾਰਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਗੁਰਬਾਣੀ ਕੀਰਤਨ, ਕਵਿਤਾਵਾਂ, ਭਾਸ਼ਣ ਤੇ ਗਿੱਧਾ-ਭੰਗੜਾ ਆਦਿ ਨੂੰ ਹਾਜ਼ਰੀਨ ਨੇ ਸਾਹ ਰੋਕ ਕੇ ਮਾਣਿਆ। ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਪੇਸ਼ਕਾਰੀਆਂ 'ਚ ਭਾਗ ਲਿਆ। ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ, ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਸੇਖੋਂ ਅਤੇ ਵਾਇਸ ਪ੍ਰਿੰਸੀਪਲ ਮੈਡਮ ਮੀਨਾ ਜੈਨ ਨੇ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰਤ ਰੌਸ਼ਨੀ ਪਾਈ।
ਮੰਚ ਸੰਚਾਲਨ ਦੀ ਭੂਮਿਕਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ, ਮੈਡਮ ਗੁਰਵਿੰਦਰ ਕੌਰ ਹਿੰਮਤਪੁਰਾ ਅਤੇ ਮੈਡਮ ਸਰਬਜੀਤ ਕੌਰ ਨੇ ਬਾਖ਼ੂਬੀ ਨਿਭਾਈ। ਇਨਾਮ ਵੰਡ ਸਮਾਰੋਹ ਵਿਚ ਮੋਹਰੀ ਰਹੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਨਰਸਰੀ ਜਮਾਤ ਵਿਚੋਂ ਰਵਿੰਦਰਪਾਲ ਕੌਰ, ਆਮੀਨ ਅਲੀ, ਜਸਕੀਰਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਐੱਲਕੇਜੀ ਵਿਚ ਮਨਦੀਪ ਕੌਰ ਤੇ ਅਕਸਿਤਾ ਨੇ ਪਹਿਲਾ, ਤਨਵੀਰ ਕੌਰ ਨੇ ਦੂਜਾ ਅਤੇ ਗੁਰਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਯੂਕੇਜੀ ਵਿਚ ਸੁਖਨੂਰ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਤੇ ਗੁਰਕੀਰਤ ਕੌਰ ਨੇ ਦੂਜਾ ਅਤੇ ਦਿਲਬਾਗ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫਸਟ ਸਟੈਂਡਰਡ ਵਿਚੋਂ ਸੋਨਮਪ੍ਰੀਤ ਕੌਰ ਨੇ ਪਹਿਲਾ, ਸੁਖਪ੍ਰੀਤ ਸਿੰਘ ਨੇ ਦੂਜਾ ਤੇ ਸੁਖਮਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਸੈਕਿੰਡ ਸਟੈਂਡਰਡ ਵਿਚ ਨਮਲੀਨ ਕੌਰ ਪਹਿਲੇ, ਜਸਪਿੰਦਰ ਸਿੰਘ ਦੂਜੇ ਅਤੇ ਗੁਰਵੀਰ ਸਿੰਘ ਤੀਜੇ ਸਥਾਨ ਤੇ ਰਿਹਾ। ਤੀਜੇ ਸਟੈਂਡਰਡ ਵਿਚ ਅਜੈਵੀਰ ਸਿੰਘ ਨੇ ਪਹਿਲਾ, ਜਾਨਵੀ ਮਾਥੁਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਕੀਤਾ। ਫੋਰਥ ਸਟੈਂਡਰਡ ਵਿੱਚ ਗੁਰਨੂਰ ਕੌਰ ਪਹਿਲੀ, ਰਮਨਪ੍ਰੀਤ ਕੌਰ ਦੂਜੀ ਏਕਮਜੀਤ ਅਤੇ ਮਹਿਤਾਬ ਸਿੰਘ ਨੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਫਿਫਥ ਸਟੈਂਡਰਡ ਵਿਚ ਵਰਿੰਦਰ ਸਿੰਘ ਨੇ ਪਹਿਲਾ, ਮਨਗੁਰਲੀਨ ਕੌਰ ਨੇ ਦੂਜਾ ਅਤੇ ਦਿਲਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਿਕਸਥ ਸਟੈਂਡਰਡ ਵਿੱਚੋਂ ਅਮਰਿੰਦਰ ਕੌਰ ਨੇ ਪਹਿਲਾ ਅਤੇ ਨਵਦੀਪ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ। ਸੈਵਨਥ ਸਟੈਂਡਰਡ ਵਿਚ ਰਣਵੀਰ ਸਿੰਘ ਨੇ ਪਹਿਲਾ, ਮਨਿੰਦਰਜੀਤ ਕੌਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮਿਡਲ ਪ੍ਰੀਖ਼ਿਆ ’ਚ ਰਜਿੰਦਰ ਕੌਰ ਨੇ ਪਹਿਲਾ, ਹਰਜੋਤ ਕੌਰ ਨੇ ਦੂਜਾ, ਗੁਰਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨੌਵੀਂ ਜਮਾਤ ਵਿੱਚ ਏਕਮਜੀਤ ਸਿੰਘ ਨੇ ਪਹਿਲਾ, ਹਰਜੀਤ ਸਿੰਘ ਨੇ ਦੂਜਾ, ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਵੇਂ 1 ਸਾਇੰਸ ਸਟ੍ਰੀਮ ਵਿਚ ਰਮਨਦੀਪ ਕੌਰ ਨੇ ਭੌਤਿਕ ਵਿਗਿਆਨ ਵਿਚ 100 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਮਰਸ ਸਟ੍ਰੀਮ ਵਿਚ ਹੁਸ਼ਨਪ੍ਰੀਤ ਕੌਰ ਅਤੇ ਹਰਭਜਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਰਟਸ ਸਟ੍ਰੀਮ ਵਿੱਚ ਨਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦਸਮੇਸ਼ ਸਕੂਲ ਦੇ ਛੋਟੇ ਬੱਚਿਆਂ ਨੇ ਪੰਜਾਬੀ ਭਾਸ਼ਾ 'ਤੇ ਆਧਾਰਿਤ ਕੋਰੀਓਗ੍ਰਾਫੀ ਨਾਲ ਸਮਾਗਮ ਨੂੰ ਚਾਰ ਚੰਨ ਲਾਏ।
ਚੌਥੀ ਜਮਾਤ ਦੀ ਵਿਦਿਆਰਥਣ ਜਾਨਵੀ ਮਾਥੁਰ ਨੇ ਪੰਜਾਬੀ ਲੋਕ ਗੀਤ "ਅੰਮੀਏ" ਗਾਇਆ ਜੋ ਕਿ ਬਹੁਤ ਹੀ ਸ਼ਾਨਦਾਰ ਸੀ। ਕੁਲਦੀਪ ਸਿੰਘ ਧਾਲੀਵਾਲ ਅਤੇ ਮੈਡਮ ਪਰਦੀਪ ਕੌਰ ਨੇ ਅਨੁਸ਼ਾਸ਼ਨ ਦਾ ਖਾਸ ਧਿਆਨ ਰੱਖਿਆ। ਸਜਾਵਟ ਅਰਵਿੰਦਰ ਸਿੰਘ ਸੇਖੋਂ, ਗੁਰਵਿੰਦਰ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ ਤੇ ਸਰਬਜੀਤ ਕੌਰ ਵੱਲੋਂ ਕੀਤੀ ਗਈ। ਸਰਵੋਤਮ ਵਿਦਿਆਰਥੀਆਂ ਦੇ ਪੁਰਸਕਾਰ ਬੀਰਦਵਿੰਦਰ ਸਿੰਘ, ਜੈਦੀਪ ਸਿੰਘ, ਨਮਨਦੀਪ ਕੌਰ, ਰਮਨਦੀਪ ਕੌਰ ਦੀ ਝੋਲੀ ਪਏ। ਸਚਮੁੱਚ ਇਹ ਸਮਾਗਮ ਅਮਿੱਟ ਛਾਪ ਛੱਡਣ ’ਚ ਸਫ਼ਲ ਰਿਹਾ।