ਮੱਲ੍ਹੀਆਂ ਵਾਲਾ ਵਿਖੇ ਸਾਲਾਨਾ ਜੋੜ ਮੇਲਾ 18 ਮਾਰਚ ਤੋਂ
ਇੱਥੋਂ ਨਜ਼ਦੀਕ ਪੈਂਦੇ ਪਿੰਡ ਮੱਲ੍ਹੀਆਂ ਵਾਲਾ
Publish Date: Fri, 13 Mar 2026 04:26 PM (IST)
Updated Date: Sat, 14 Mar 2026 04:01 AM (IST)
ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ: ਇੱਥੋਂ ਨਜ਼ਦੀਕ ਪੈਂਦੇ ਪਿੰਡ ਮੱਲ੍ਹੀਆਂ ਵਾਲਾ ਵਿਖੇ ਸਥਿਤ ਡੇਰਾ ਬਾਬਾ ਲਛਮਣ ਸਿੱਧ ਜਤੀ ਜੀ ਦੇ ਤਪ ਅਸਥਾਨ ’ਤੇ 34 ਵਾਂ ਸਲਾਨਾ ਜੋੜ ਮੇਲਾ ਪਿੰਡ ਦੀ ਸਮੂਹ ਗ੍ਰਾਂਮ ਪੰਚਾਇਤ, ਮੇਲਾ ਤੇ ਡੇਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 18, 19 ਤੇ 20 ਮਾਰਚ ਨੂੰ ਪੂਰੀ ਸ਼ਰਧਾ ਭਾਵਨਾ ’ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਜੁਗਰਾਜ ਸ਼ਾਹ (ਰਾਜੂ) ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਮਨੁੱਖੀ ਜੀਵਨ ਤੇਜ਼ ਤਰਾਰ ਹੋ ਚੁੱਕਾ ਜਿਸ ਕਾਰਨ ਇਨਸਾਨ ਇਕ ਦੂਜੇ ਤੋਂ ਦੂਰ ਹੁੰਦਾ ਜਾ ਰਿਹਾ ਹੈ ਤਾਂ ਅਜਿਹੇ ਜੋੜ ਮੇਲੇ ਇਨਸਾਨ ਨੂੰ ਇਨਸਾਨ ਦੇ ਨੇੜੇ ਲੈ ਕੇ ਆਉਂਦੇ ਹਨ ਜਿਸ ਦੀ ਵਜ੍ਹਾ ਨਾਲ ਸਾਡੇ ’ਚ ਆਪਸੀ ਭਾਈਚਾਰਕ ਸਾਂਝ ਵਧਦੀ ਹੈ ਅਤੇ ਪਿਆਰ ਮੁਹੱਬਤ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਹੁੰਦੀਆਂ ਹਨ। ਇਸ ਮੌਕੇ ਲਖਬੀਰ ਸਿੰਘ, ਰਾਮਾ ਮੈਂਬਰ, ਪੂਰਨ ਸਿੰਘ, ਗੁਰਪ੍ਰੀਤ ਸਿੰਘ ਹੈਪੀ, ਸੁੱਖਵਿੰਦਰ ਸਿੰਘ, ਰਜਿੰਦਰ ਸਿੰਘ ਰਾਜੀ, ਬਹਾਦਰ ਸਿੰਘ ਅਤੇ ਗੁਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।