ਬਰਸੀ ਸਮਾਗਮ ’ਚ ਵੱਡੀ ਗਿਣਤੀ ਸੰਗਤ ਨੇ ਕੀਤੀ ਸ਼ਮੂਲੀਅਤ ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਪਿੰਡ ਰਾਜਿਆਣਾ ਵਿਖੇ ਨਿਰਮਲੇ ਡੇਰਾ ਰਾਜਾ ਪੀਰ ਝਿੱੜੀ ਵਿਖੇ ਡੇਰੇ ਦੇ ਮੁਖੀ ਸੰਤ ਬਾਬਾ ਸੁਖਪ੍ਰੀਤ ਸਿੰਘ ਦੇ ਉੱਦਮ ਨਾਲ, ਐੱਨਆਰਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਿਰਮਲੇ 108 ਸੰਤ ਮੀਹਾਂ ਸਿੰਘ ਜੀ ਦੀ ਯਾਦ ਨੂੰ ਸਮਰਪਿਤ 58 ਵੀਂ ਬਰਸੀ ਮਨਾਈ ਗਈ। ਇਹ ਜਾਣਕਾਰੀ ਸੰਤ ਬਾਬਾ ਸੁਖਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ। ਬਾਬਾ ਜੀ ਨੇ ਕਿਹਾ ਕਿ ਵੱਡੇ ਮਹਾਂਪੁਰਖਾਂ ਦੀ ਬਰਸੀ ਹਰ ਸਾਲ ਵੱਡੀ ਪੱਧਰ ’ਤੇ ਮਨਾਈ ਜਾਂਦੀ ਹੈ। ਜਿਸ ਵਿਚ ਇਕ ਮਹੀਨਾ ਪਹਿਲਾਂ ਸ੍ਰੀ ਅਖੰਡਪਾਠ ਸਾਹਿਬ ਜੀ ਦੀ ਲੜੀ ਵਿਚ ਅਨੇਕਾਂ ਪਾਠਾਂ ਦੇ ਭੋਗ ਪਾਏ ਜਾਂਦੇ ਹਨ। ਅੱਜ ਵੀ ਪਹਿਲਾਂ ਅਖੰਡਪਾਠ ਸਾਹਿਬਾਂ ਦੇ ਭੋਗ ਪਾਏ ਗਏ ਉਪਰੰਤ ਖੁਲ੍ਹੇ ਪੰਡਾਲਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ। ਅੱਜ ਦੇ ਬਰਸੀਂ ਸਮਾਗਮ ਵਿਚ ਦੂਰੋਂ ਦੂਰੋਂ ਸੰਗਤਾਂ ਨਤਮਸਤਿਕ ਹੋਈਆਂ ਅਤੇ ਕਥਾ, ਕੀਰਤਨ, ਵਿਚਾਰਾਂ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ। ਸ਼ੁਰੂ ਵਿਚ ਭਾਈ ਗੁਰਪਰੇਮ ਸਿੰਘ ਲੱਖਾ ਰੋਡੇ, ਰਾਗੀ ਭਾਈ ਸੰਤੋਖ ਸਿੰਘ, ਗਿਆਨੀ ਬਲਵਿੰਦਰ ਸਿੰਘ, ਬਾਬਾ ਚਮਕੌਰ ਸਿੰਘ ਪੰਜਗਰਾਈਂ, ਭਾਈ ਸਰਬਜੀਤ ਸਿੰਘ ਲੁਧਿਆਣਾ, ਗਿਆਨੀ ਗੁਰਮਿੰਦਰ ਸਿੰਘ, ਢਾਡੀ ਸੁਖਵੀਰ ਸਿੰਘ, ਜਸਵਿੰਦਰ ਸਿੰਘ ਨਿਰਮਲੇ ਢਾਡੀ ਜੱਥਾ, ਜਗਦੇਵ ਮੁਨੀ ਖਾਈ, ਗੁਰਵੰਤ ਮੁਨੀ ਰਾਊਕੇ ਨੇ ਕਥਾ ਕੀਰਤਨ, ਪ੍ਰਸੰਗ ਸਹਿਤ ਜਸ ਗਾਇਨ ਜ਼ਰੀਏ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਨੂੰ ਸੁਚੱਜੇ ਢੰਗ ਨਾਲ ਮਹੰਤ ਬਾਬਾ ਸੋਹਣ ਸਿੰਘ ਖੁਸ਼ਦਿਲ ਅਰਨੀਵਾਲਾ,ਬਾਬਾ ਹਰਜਿੰਦਰ ਸਿੰਘ ਗੁਰੂ ਕੀ ਮਟੀਲੀ ਬਾਘਾਪੁਰਾਣਾ ਵਾਲਿਆਂ ਨੇ ਚਲਾਇਆ। ਇਸ ਮੌਕੇ ਮਹੰਤ ਮੇਹਰ ਦਾਸ, ਮਹੰਤ ਚਮਕੌਰ ਸਿੰਘ ਪੰਜਗਰਾਈਂ ਵਾਲੇ, ਬਾਬਾ ਮੋਹਨ ਦਾਸ ਠੱਠੀ ਭਾਈ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ, ਮਹੰਤ ਅਮਨਦੀਪ ਸਿੰਘ ਉੱਗੋਕੇ, ਮਹੰਤ ਨਿਰਵਾਣ ਸਿੰਘ, ਸ੍ਰੀ ਸੁੱਧ ਮੁਨੀ ਚੂਹੜਚੱਕ, ਗੁਰਸ਼ਰਨਜੀਤ ਸਿੰਘ ਸੇਖਵਾਂ ਵਾਲੇ, ਮਹੰਤ ਰਜਿੰਦਰ ਸਿੰਘ ਸੇਖਵਾਂ, ਮਹੰਤ ਕੇਵਲ ਕ੍ਰਿਸ਼ਨ ਹੰਡਿਆਇਆ, ਮਹੰਤ ਗਰੀਬਦਾਸ , ਮਹੰਤ ਅਨਮੋਲ ਦਾਸ, ਮਹੰਤ ਦੇਵਾਨੰਦ ਕਲਿਆਣ ਸੁੱਖਾ ਹੱਸਮੁੱਖ, ਮਹੰਤ ਮੇਹਰ ਦਾਸ, ਮਹੰਤ ਗੁਰਸੇਵਕ ਦਾਸ ਢੇਲਵਾਂ ਵਾਲੇ, ਮਹੰਤ ਕਮਲ ਮੁਨੀ ਦਾਸ, ਬਾਬਾ ਲਵਪ੍ਰੀਤ ਸਿੰਘ ਪੰਜਗਰਾਈਂ, ਮਹੰਤ ਸਤਨਾਮ ਸਿੰਘ ਮਸਕੀਨ ਕਪੂਰੇ, ਮਹੰਤ ਬਲਵਿੰਦਰ ਸਿੰਘ ਨੱਥੋਕੇ, ਮਹੰਤ ਬਾਬਾ ਗੁਰਦਿਆਲ ਸਿੰਘ ਲੰਗਿਆਣੇ ਵਾਲੇ, ਮਹੰਤ ਹਰਨਾਮ ਸਿੰਘ ਮਾਹਿਲਪੁਰ, ਬਾਬਾ ਜਗਜੀਤ ਸਿੰਘ, ਬਾਬਾ ਮਾਨ ਸਿੰਘ, ਗੁਰੂ ਨਾਨਕ ਦਲ ਮੀਨੀਆ ਵਾਲੇ, ਭਾਈ ਪਾਲ ਸਿੰਘ ਖਰੌੜ, ਸੰਤ ਮੀਹਾਂ ਸਿੰਘ ਦਾ ਪਰਿਵਾਰ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ ਹਾਜ਼ਰ ਹੋਏ। ਇਸ ਮੌਕੇ ਹਲਕਾ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਵੀ ਹਾਜ਼ਰੀ ਭਰੀ| ਅਰਸ਼ਦੀਪ ਸਿੰਘ ਸੇਵਾਦਾਰ ਰਾਜਿਆਣਾ, ਜਗਸੀਰ ਸਿੰਘ ਹੈੱਡ ਗ੍ਰੰਥੀ ਰਾਜਿਆਣਾ, ਜੱਗਾ ਸਿੰਘ ਸੇਵਾਦਾਰ, ਡੇਰਾ ਰਾਜਾ ਪੀਰ ਰਾਜਿਆਣਾ, ਜਸਮੇਲ ਸਿੰਘ ਰਾਜਿਆਣਾ ਜ਼ਿਲ੍ਹਾ ਪ੍ਰੈੱਸ ਸਕੱਤਰ ਕਿਰਤੀ ਕਿਸਾਨ ਯੂਨੀਅਨ, ਅਮਰਜੀਤ ਸਿੰਘ ਬਰਾੜ,ਮਦਨ ਸਿੰਘ ਖ਼ਾਲਸਾ ਨੇ ਸਟੇਜ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ ਚਲਾਇਆ। ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਸਿੰਘ ਮਾਹਲਾ, ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਬਾਬਾ ਜਸਵਿੰਦਰ ਸਿੰਘ ਜੰਡ ਸਾਹਿਬ ਰਾਜਿਆਣਾ, ਮਨਜੀਤ ਸਿੰਘ ਸਰਪੰਚ, ਵਰਿੰਦਰ ਸਿੰਘ ਸਰਪੰਚ, ਪ੍ਰਗਟ ਸਿੰਘ ਸਰਪੰਚ, ਜਗਸੀਰ ਸਿੰਘ ਕਾਲੇਕੇ, ਭੋਲਾ ਸਿੰਘ ਸਮਾਧ ਭਾਈ, ਇੰਦਰਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦਾਂ ਮੋਗਾ, ਬਾਬਾ ਕਿਰਪਾਲ ਸਿੰਘ ਰੋਡੇ, ਗਿਆਨੀ ਯਾਦਵਿੰਦਰ ਸਿੰਘ, ਬੀਬੀ ਦਰਸ਼ਨ ਕੌਰ ਲੁਧਿਆਣਾ ਅੰਤ ਵਿਚ ਮਹੰਤ ਹਾਕਮ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।