ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋ. ਇਜਲਾਸ ਸੰਪਨ
ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ
Publish Date: Tue, 17 Mar 2026 07:03 PM (IST)
Updated Date: Wed, 18 Mar 2026 04:13 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਸਾਲਾਨਾ ਚੋਣ ਇਜਲਾਸ ਬੁੱਘੀਪੁਰਾ ਚੌਕ ਸਥਿਤ ਹੋਟਲ ਚੌਖਾ ਅੰਪਾਇਰ ਵਿਖੇ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਇਸ ਸੰਮੇਲਨ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਲੱਗਭੱਗ 110 ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਡਾ. ਜਗਜੀਤ ਸਿੰਘ ਗਿੱਲ ਨੇ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ’ਤੇ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਗਈ ਕਾਰਜਕਾਰਨੀ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ, ਪ੍ਰਧਾਨ ਡਾ. ਸੰਤੋਖ ਸਿੰਘ ਜੋਸਨ, ਜਨਰਲ ਸਕੱਤਰ ਡਾ. ਪਰਮਿੰਦਰ ਕੁਮਾਰ ਪਾਠਕ, ਸਹਾਇਕ ਸਕੱਤਰ ਡਾ. ਜਸਵੀਰ ਸ਼ਰਮਾ ਭਗਤਾ, ਮੀਤ ਪ੍ਰਧਾਨ ਡਾ. ਹਰਦੇਵ ਸਿੰਘ ਸੈਣੀ ਮਅੰਬਾਲਾ ਅਤੇ ਡਾ. ਐੱਸਕੇ ਕਟਾਰੀਆ, ਪ੍ਰੈੱਸ ਸਕੱਤਰ ਡਾ. ਅਵਤਾਰ ਸਿੰਘ ਦੇਵਗਨ, ਸਹਾਇਕ ਪ੍ਰੈੱਸ ਸਕੱਤਰ ਡਾ. ਰੋਬਿਨ ਅਰੋੜਾ, ਖ਼ਜ਼ਾਨਚੀ ਡਾ. ਸ਼ਮਸ਼ੇਰ ਸਿੰਘ ਸਿੱਧੂ, ਸਹਾਇਕ ਖ਼ਜ਼ਾਨਚੀ ਡਾ. ਸੁਰੇਸ਼ ਸ਼ਰਮਾ, ਆਫ਼ਿਸ ਸਕੱਤਰ ਡਾ. ਕਮਲਜੀਤ ਕੌਰ ਸੇਖੋਂ, ਸਹਾਇਕ ਆਫ਼ਿਸ ਸਕੱਤਰ ਡਾ. ਅਰਚਨਾ ਸ਼ਰਮਾਂ, ਮੀਟਿੰਗ ਕੋਆਰਡੀਨੇਟਰ ਵਰਿੰਦਰ ਸਿੰਘ ਤੂਰ, ਕੋਰ ਕਮੇਟੀ ਮੈਂਬਰ ਡਾ. ਜਗਜੀਤ ਸਿੰਘ ਗਿੱਲ, ਡਾ. ਮਨਪ੍ਰੀਤ ਸਿੰਘ ਸਿੱਧੂ, ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ ਅਤੇ ਡਾ. ਜਗਮੋਹਣ ਸਿੰਘ ਧੂੜਕੋਟ ਆਦਿ ਚੁਣੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਡਾ. ਮੋਹਨ ਮਹਿਰਾ ਪਾਨੀਪਤ, ਡਾ. ਕਿਸ਼ੋਰ ਕੁਮਾਰ ਬਠਿੰਡਾ, ਡਾ. ਸੁਰਜੀਤ ਸਿੰਘ ਤਰਨਤਾਰਨ, ਡਾ. ਤਰਲੋਕ ਸਿੰਘ ਮੁਕਤਸਰ, ਡਾ. ਲਖਵਿੰਦਰ ਸਿੰਘ ਬਰਨਾਲਾ, ਡਾ. ਕੁਲਵਿੰਦਰ ਸਿੰਘ ਲੁਧਿਆਣਾ, ਡਾ. ਮੁਕੇਸ਼ ਕੁਮਾਰ ਫਿਰੋਜ਼ਪੁਰ, ਡਾ. ਸੰਜੀਵ ਜੁਨੇਜਾ ਫ਼ਰੀਦਕੋਟ, ਡਾ. ਹਰਦੀਪ ਠਾਕੁਰ ਕਪੂਰਥਲਾ, ਡਾ. ਸ਼ਹਿਯਾਦ ਮਲੇਰਕੋਟਲਾ, ਡਾ. ਕੰਵਲਜੀਤ ਕੌਰ ਮੋਹਾਲੀ ਅਤੇ ਡਾ. ਮਨਦੀਪ ਸਿੰਘ ਸਿਰਸਾ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ। ਚੋਣ ਪ੍ਰਕਿਰਿਆ ਤੋਂ ਬਾਅਦ ਇਕ ਵਿਸ਼ੇਸ਼ ਮੈਡੀਕਲ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮਾਹਿਰਾਂ ਨੇ ਇਲੈਕਟ੍ਰੋਹੋਮਿਓਪੈਥੀ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਡਾ. ਜਗਤਾਰ ਸਿੰਘ ਸੇਖੋਂ ਨੇ ‘ਪੇਟ ਵਿਚ ਪਾਣੀ ਭਰਨ’ ਦੇ ਕਾਰਨਾਂ ਅਤੇ ਇਲਾਜ ਬਾਰੇ ਚਰਚਾ ਕੀਤੀ। ਡਾ. ਕਮਲਜੀਤ ਕੌਰ ਸੇਖੋਂ ਨੇ ਇਲੈਕਟ੍ਰੋਹੋਮਿਓਪੈਥੀ ਵਿਚ ਵਰਤੇ ਜਾਣ ਵਾਲੇ ਪੌਦਿਆਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਪਰਮਿੰਦਰ ਕੁਮਾਰ ਪਾਠਕ ਨੇ ਦਵਾਈਆਂ ਦੀ ਬਾਹਰੀ ਵਰਤੋਂ ਸਬੰਧੀ ਨੁਕਤੇ ਸਾਂਝੇ ਕੀਤੇ। ਡਾ. ਅਵਤਾਰ ਸਿੰਘ ਦੇਵਗਨ ਨੇ ਨਕਸੀਰ ਫੁੱਟਣਾ ਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਡਾ. ਅੰਮ੍ਰਿਤਪਾਲ ਸਿੰਘ ਨੇ ਅੰਤੜੀਆਂ ਦੇ ਰੋਗਾਂ ਬਾਰੇ ਜਾਣਕਾਰੀ ਦਿੱਤੀ। ਡਾ. ਪ੍ਰਦੀਪ ਸਿੰਘ ਚਿੱਟੇ ਸੈੱਲਾਂ ਦਾ ਵਧਣਾ, ਡਾ. ਜਸਵੀਰ ਸ਼ਰਮਾ ਗੈਂਗਰੀਨ, ਡਾ. ਕਮਲਜੀਤ ਸਿੰਘ ਮੋਟਾਪਾ, ਡਾ. ਕਿਸ਼ੋਰ ਚੰਦ ਦਿਲ ਦੇ ਰੋਗ, ਡਾ. ਮੁਕੇਸ਼ ਕੁਮਾਰ ਪੀਲੀਆ ਅਤੇ ਡਾ. ਜਸਵਿੰਦਰ ਸਿੰਘ ਗਿੱਲ ਮਾਈਗ੍ਰੇਨ ਨੇ ਆਪਣੇ ਕਲੀਨੀਕਲ ਤਜ਼ੁਰਬੇ ਸਾਂਝੇ ਕੀਤੇ। ਅਖੀਰ ਵਿਚ ਨਵੇਂ ਚੁਣੇ ਗਏ ਪ੍ਰਧਾਨ ਡਾ. ਸੰਤੋਖ ਸਿੰਘ ਜੋਸਨ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਸਾਰੇ ਮੈਂਬਰਾਂ ਨੂੰ ਅਗਲੇ ਮਹੀਨੇ ਦੀ 15 ਤਰੀਕ ਨੂੰ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।