ਅਨਮੋਲ ਵੈੱਲਫੇਅਰ ਕਲੱਬ ਦੀ ਮੀਟਿੰਗ ਅੱਜ
ਮੋਗਾ ਸ਼ਹਿਰ ਵਿਚ ਧਾਸੁਰਿੰਦਰ ਤਾਇਲ ਪਿੰਟੂ।
Publish Date: Fri, 30 Jan 2026 04:06 PM (IST)
Updated Date: Sat, 31 Jan 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਵਿਚ ਧਾਰਮਿਕ ਸਮਾਗਮਾਂ ਵਿਚ ਹਮੇਸ਼ਾ ਸਰਗਰਮ ਰਹਿਣ ਵਾਲਾ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ 31 ਜਨਵਰੀ ਨੂੰ ਸ਼ਾਮ 7:30 ਵਜੇ ਭਾਰਤ ਮਾਤਾ ਮੰਦਰ ਦੇ ਉੱਪਰ ਬਣੇ ਹਾਲ ਵਿਚ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਮੀਟਿੰਗ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਸੁਰਿੰਦਰ ਤਾਇਲ ਪਿੰਟੂ ਨੇ ਦੱਸਿਆ ਕਿ ਮੀਟਿੰਗ ਵਿਚ ਕਲੱਬ ਵੱਲੋਂ ਅਪ੍ਰੈਲ ਵਿਚ ਕੀਤੇ ਜਾ ਰਹੇ ਲੋੜਵੰਦ ਲੜਕੀਆਂ ਲਈ ਸਮੂਹਿਕ ਕੰਨਿਆਦਾਨ ਸਮਾਰੋਹ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਸਾਰੇ ਮੈਂਬਰਾਂ ਨੂੰ ਮੀਟਿੰਗ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।