ਅਨਮੋਲ ਵੈੱਲਫੇਅਰ ਕਲੱਬ ਨੇ ਹਵਨ ਯੱਗ ਕਰਵਾਇਆ
ਅਨਮੋਲ ਵੈੱਲਫੇਅਰ ਕਲੱਬ ਮੋਗਾ ਨੇ ਰਾ
Publish Date: Fri, 27 Mar 2026 04:45 PM (IST)
Updated Date: Sat, 28 Mar 2026 04:03 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਅਨਮੋਲ ਵੈੱਲਫੇਅਰ ਕਲੱਬ ਮੋਗਾ ਨੇ ਰਾਮ ਨੌਮੀ ਦੇ ਸ਼ੁਭ ਮੌਕੇ ਤੇ ਹਵਨ ਯੱਗ ਸਮਾਰੋਹ ਕਰਵਾਇਆ। ਸਮਾਰੋਹ ਦੌਰਾਨ ਕਲੱਬ ਦੇ ਅਹੁਦੇਦਾਰਾਂ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਚੰਦ ਸਿੰਗਲਾ, ਪ੍ਰਿੰਸ ਗਾਬਾ, ਅਕਸ਼ੈ ਗੁਲਾਟੀ, ਵਿਸ਼ਾਲ ਢੀਂਗਰਾ, ਅਮਨ ਕੁਮਾਰ, ਅਮਨ ਮਹਿੰਦੀ, ਜਗਚਨਨ ਜੱਗੀ, ਅਜੈ ਮੋਂਗਾ ਅਤੇ ਹਰਪ੍ਰੀਤ ਸਿੰਘ ਨੇ ਹਿੱਸਾ ਲਿਆ। ਇਸ ਮੌਕੇ ਅਹੁਦੇਦਾਰਾਂ ਵੱਲੋਂ ਮਾਂ ਚਿੰਤਪੂਰਨੀ ਦਾ ਆਸ਼ੀਰਵਾਦ ਲੈਣ ਲਈ ਪਵਿੱਤਰ ਅੱਗ ਵਿਚ ਭੇਟਾਂ ਚੜ੍ਹਾਈਆਂ ਗਈਆਂ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਇਹ ਹਵਨ ਯੱਗ ਮੋਗਾ ਵਿਚ ਮਾਤਾ ਹਿੰਗਲਾਜ ਮੰਦਰ ਦੇ ਨਿਰਮਾਣ ਵਿਚ ਪਾਏ ਗਏ ਯੋਗਦਾਨ ਦੀ ਯਾਦ ਵਿਚ ਕਰਵਾਇਆ ਗਿਆ ਹੈ। ਉਨ੍ਹਾਂ ਨੇ ਸਾਰੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਕਲੱਬ ਵੱਲੋਂ 5 ਅਪ੍ਰੈਲ ਨੂੰ ਧਵਨ ਪੈਲੇਸ ਮੋਗਾ ਵਿਖੇ ਇਕ ਸਮੂਹਿਕ ਕੰਨਿਆਦਾਨ ਸਮਾਰੋਹ ਵੀ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗਰੀਬ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਕੰਨਿਆਦਾਨ ਹੋਵੇਗਾ। ਸਮਾਰੋਹ ਦੌਰਾਨ ਕਲੱਬ ਵੱਲੋਂ ਨਵੇਂ ਵਿਆਹੇ ਜੋੜਿਆਂ ਨੂੰ ਘਰੇਲੂ ਜ਼ਰੂਰੀ ਸਮਾਨ ਤੋਹਫ਼ੇ ਵਜੋਂ ਭੇਟ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ 5 ਅਪ੍ਰੈਲ ਨੂੰ ਧਵਨ ਪੈਲੇਸ ਵਿਖੇ ਹੋਣ ਵਾਲੇ ਸਮੂਹਿਕ ਕੰਨਿਆਦਾਨ ਸਮਾਰੋਹ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।