ਮੋਗਾ ਵਿਖੇ ਈਡੀਐੱਮਏ ਪੰਜਾਬ ਦੀ ਅਹਿਮ ਮੀਟਿੰਗ ਹੋਈ
ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ
Publish Date: Tue, 17 Feb 2026 05:07 PM (IST)
Updated Date: Wed, 18 Feb 2026 04:06 AM (IST)

ਇਲੈਕਟ੍ਰੋਹੋਮਿਓਪੈਥੀ ਦੇ ਕਲੀਨੀਕਲ ਨੁਕਤਿਆਂ ਤੇ ਹੋਈ ਚਰਚਾ, ਅਗਲੇ ਮਹੀਨੇ ਹੋਵੇਗਾ ਸਾਲਾਨਾ ਇਜਲਾਸ ਦੀਆਂ ਤਿਆਰੀਆਂ ਸਬੰਧੀ ਬਣੀ ਰਣਨੀਤੀ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ (ਈਡੀਐੱਮਏ.) ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਚੋਖਾ ਅੰਪਾਇਰ ਵਿਖੇ ਸਫਲਤਾਪੂਰਵਕ ਸੰਪੰਨ ਹੋਈ। ਇਸ ਇਕੱਠ ਵਿਚ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਦੇ 100 ਤੋਂ ਵੱਧ ਮਾਹਿਰ ਡਾਕਟਰਾਂ ਨੇ ਸ਼ਮੂਲੀਅਤ ਕਰਕੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ। ਮੀਟਿੰਗ ਦਾ ਆਗਾਜ਼ ਡਾ. ਜਗਜੀਤ ਸਿੰਘ ਗਿੱਲ ਨੇ ਕੀਤਾ, ਜਿਨ੍ਹਾਂ ਨੇ ਸੰਸਥਾ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਵਿਗਿਆਨਕ ਸੈਸ਼ਨ ਵਿਚ ਮਾਹਿਰਾਂ ਨੇ ਵੱਖ-ਵੱਖ ਬਿਮਾਰੀਆਂ ਤੇ ਚਾਨਣਾ ਪਾਇਆ। ਡਾ. ਅੰਮ੍ਰਿਤਪਾਲ ਸਿੰਘ ਨੇ ਟਾਈਫਾਇਡ ਦੀ ਸਹੀ ਪਹਿਚਾਣ ਅਤੇ ਸਫਲ ਇਲਾਜ ਬਾਰੇ ਜਾਣਕਾਰੀ ਦਿੱਤੀ। ਡਾ. ਅਵਤਾਰ ਸਿੰਘ ਦੇਵਗਨ ਨੇ ਖੂਨ ਦੇ ਗਾੜ੍ਹੇਪਨ ਅਤੇ ਉਸ ਨਾਲ ਸਬੰਧਤ ਜ਼ਰੂਰੀ ਟੈਸਟਾਂ ਬਾਰੇ ਡਾਕਟਰਾਂ ਨੂੰ ਜਾਗਰੂਕ ਕੀਤਾ। ਇਸੇ ਤਰ੍ਹਾਂ ਡਾ. ਪ੍ਰਮਿੰਦਰ ਪਾਠਕ ਨੇ ਇਲੈਕਟ੍ਰੋਹੋਮਿਉਪੈਥੀ ਦਵਾਈਆਂ ਦੀ ਬਾਹਰੀ ਵਰਤੋਂ ਦੇ ਵਿਗਿਆਨਕ ਤਰੀਕਿਆਂ ਬਾਰੇ ਦੱਸਿਆ। ਇਸ ਦੇ ਨਾਲ ਹੀ ਡਾ. ਜਗਤਾਰ ਸਿੰਘ ਸੇਖੋਂ (ਗਦੂਦ ਰੋਗ), ਡਾ. ਜਸਵਿੰਦਰ ਸਿੰਘ ਸਮਾਧ ਭਾਈ (ਕਬਜ਼ ਅਤੇ ਟਾਈਫਾਈਡ), ਡਾ. ਮਨਦੀਪ ਸਿੰਘ (ਬੱਚੇਦਾਨੀ ਦੀਆਂ ਰਸੌਲੀਆਂ), ਡਾ. ਐੱਸਕੇ ਕਟਾਰੀਆ (ਪੇਟ ਰੋਗ), ਡਾ. ਸੁਨੀਲ ਸਹਿਗਲ (ਚਮੜੀ ਰੋਗ), ਡਾ. ਜਸਵਿੰਦਰ ਸਿੰਘ ਗਿੱਲ (ਗੁਰਦੇ ਰੋਗ), ਡਾ. ਰਾਜੇਸ਼ ਸਿਰਸਾ ਅਤੇ ਡਾ. ਜਗਪ੍ਰੀਤ ਖੋਖਰ ਨੇ ਆਪਣੇ ਕੀਮਤੀ ਕਲੀਨੀਕਲ ਫਾਰਮੂਲੇ ਸਾਂਝੇ ਕੀਤੇ। ਮੀਟਿੰਗ ਦੇ ਅੰਤ ਵਿਚ ਡਾ. ਜਗਤਾਰ ਸਿੰਘ ਸੇਖੋਂ ਨੇ ਪੁਰਾਣੀ ਕਮੇਟੀ ਦਾ ਕਾਰਜਕਾਲ ਪੂਰਾ ਹੋਣ ਤੇ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਅਤੇ ਸਮੂਹ ਡਾਕਟਰਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਸਾਲਾਨਾ ਇਜਲਾਸ ਵਿਚ ਉਤਸ਼ਾਹ ਨਾਲ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਸਰਬਜੀਤ ਸਿੰਘ, ਡਾ. ਹਰਦੇਵ ਸਿੰਘ ਸੈਨੀ, ਡਾ. ਸੰਤੋਖ ਸਿੰਘ ਜੋਸ਼ਨ, ਡਾ. ਕਮਲਜੀਤ ਕੌਰ, ਡਾ. ਪ੍ਰਵੀਨ ਕੌਰ, ਡਾ. ਬਲਵਿੰਦਰ ਕੌਰ ਸੈਨੀ, ਡਾ. ਰੋਬਿਨ ਅਰੋੜਾ, ਡਾ. ਵਰਿੰਦਰ ਸਿੰਘ, ਡਾ. ਅਨਿਲ ਅਗਰਵਾਲ, ਡਾ. ਦਵਿੰਦਰ ਕੁਮਾਰ ਖੁਰਾਣਾ, ਡਾ. ਲਖਵੀਰ ਕੌਰ, ਡਾ. ਨਵਦੀਪ ਸਿੰਘ, ਡਾ. ਜਸਪ੍ਰੀਤ ਕੌਰ, ਡਾ. ਹਰਪਾਲ ਸਿੰਘ, ਡਾ. ਆਤਮਾ ਸਿੰਘ, ਡਾ. ਦਿਲਜੀਤ ਸਿੰਘ, ਡਾ. ਸੁਨੀਲ ਕੰਬੋਜ, ਡਾ. ਬਲਕਰਨ ਸਿੰਘ, ਡਾ. ਸੁਰਜੀਤ ਸਿੰਘ, ਡਾ. ਨਿਸ਼ਾਨ ਸਿੰਘ, ਡਾ. ਸੁਰਿੰਦਰ ਅਰੋੜਾ, ਡਾ. ਅਸ਼ੋਕ ਸੈਨੀ, ਡਾ. ਪ੍ਰਦੀਪ ਸ਼ਰਮਾ, ਡਾ. ਬਲਜਿੰਦਰ ਸ਼ਰਮਾ, ਡਾ. ਜਸਬੀਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਡਾਕਟਰ ਹਾਜ਼ਰ ਸਨ।