ਭਾਜਪਾ ਦੀ ਮੋਗਾ ’ਚ ਹੋਣ ਵਾਲੀ ਰੈਲੀ ਦੀ ਤਿਆਰੀ ਦਾ ਲਿਆ ਜਾਇਜ਼ਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 14
Publish Date: Sun, 08 Mar 2026 04:27 PM (IST)
Updated Date: Mon, 09 Mar 2026 04:01 AM (IST)

ਰੈਲੀ 2027 ਦੀਆਂ ਚੋਣਾਂ ਦੀ ਨੀਂਹ ਰੱਖੇਗੀ : ਡਾ. ਸੀਮਾਂਤ ਗਰਗ ਵਕੀਲ ਮਹਿਰੋਂ, ਪਜਾਬੀ ਜਾਗਰਣ, ਮੋਗਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਦੇ ਪਿੰਡ ਕਿੱਲੀ ਚਾਹਲਾ ਵਿਖੇ ਪੰਜਾਬ ਦੇ ਕਿਸਾਨਾਂ ਦੀ ਇਕ ਮੈਗਾ ਰੈਲੀ ਨੂੰ ਸੰਬੋਧਨ ਕਰਨ ਲਈ ਆ ਰਹੇ ਹਨ। ਉਨ੍ਹਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਪੰਜਾਬ ਭਰ ਦੇ ਭਾਜਪਾ ਆਗੂ ਅਤੇ ਅਧਿਕਾਰੀ ਆਪੋ ਆਪਣੇ ਕੰਮਾਂ ਸਬੰਧੀ ਮੀਟਿੰਗਾਂ ਦੀ ਲੜੀ ਜਾਰੀ ਰੱਖ ਰਹੇ ਹਨ। ਇਸੇ ਲੜੀ ਵਿਚ 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਗਮਨ ਸਬੰਧੀ ਹੈਲੀਪੈਡ, ਸਵਾਗਤ ਕਮੇਟੀ, ਵੀਆਈਪੀ ਪਾਰਕਿੰਗ, ਵੀਵੀਆਈਪੀ ਪਾਰਕਿੰਗ, ਵੀਵੀਆਈਪੀ ਬਲਾਕ, ਟ੍ਰੈਫਿਕ ਪ੍ਰਬੰਧਨ, ਪਾਰਕਿੰਗ ਪ੍ਰਬੰਧਨ ਅਤੇ ਪਖ਼ਾਨਿਆਂ ਵਰਗੀਆਂ ਕਮੇਟੀਆਂ ਦੀ ਇਕ ਮੀਟਿੰਗ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੀਵਾਲ, ਜਨਰਲ ਸਕੱਤਰ ਮੁਖਤਿਆਰ ਸਿੰਘ, ਕਰਨਲ ਬਲਕਾਰ ਸਿੰਘ, ਸੀਨੀਅਰ ਭਾਜਪਾ ਆਗੂ ਬੋਹੜ ਸਿੰਘ, ਉਪ ਪ੍ਰਧਾਨ ਵਿੱਕੀ ਸਿਤਾਰਾ, ਉਪ ਪ੍ਰਧਾਨ ਰਾਹੁਲ ਗਰਗ, ਪਵਨ ਗੋਇਲ, ਨਿਰਮਲ ਸਿੰਘ, ਸੁਰਿੰਦਰ ਸਿੰਘ, ਨਵੀਨ ਕੁਮਾਰ, ਮੁਕੇਸ਼ ਸ਼ਰਮਾ, ਸੰਜੀਵ ਮੰਗਲਾ, ਅਰਜੁਨ ਕੁਮਾਰ, ਬਲਵਿੰਦਰ ਸਿੰਘ ਮਟਵਾਨੀ, ਕਮਲ ਘਾਰੂ, ਜਗਰੂਪ ਸਿੰਘ, ਜਤਿੰਦਰ ਚੱਢਾ, ਮੁਕੇਸ਼ ਸ਼ਰਮਾ, ਦਵਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸੀਮੰਤ ਗਰਗ ਨੇ ਹੈਲੀਪੈਡ, ਸਵਾਗਤ ਕਮੇਟੀ, ਵੀਆਈਪੀ ਪਾਰਕਿੰਗ, ਵੀਵੀਆਈਪੀ ਪਾਰਕਿੰਗ, ਵੀਵੀਆਈਪੀ ਬਲਾਕ, ਟ੍ਰੈਫਿਕ ਪ੍ਰਬੰਧਨ, ਪਾਰਕਿੰਗ ਪ੍ਰਬੰਧਨ ਅਤੇ ਪਖਾਨਿਆਂ ਵਰਗੀਆਂ ਕਮੇਟੀਆਂ ਦੇ ਅਹੁਦੇਦਾਰਾਂ ਬਾਰੇ ਗੱਲ ਕੀਤੀ ਅਤੇ ਇਸ ਰੈਲੀ ਵਿਚ ਅਹੁਦੇਦਾਰਾਂ ਲਈ ਬਿਹਤਰ ਪ੍ਰਬੰਧ ਕਿਵੇਂ ਕੀਤੇ ਜਾ ਸਕਦੇ ਹਨ ਅਤੇ ਇਸ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਗਰੁੱਪ ਡੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਕਿ ਉਹ ਆਪਣੀਆਂ ਡਿਊਟੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਨਿਭਾਉਣ। ਸਮੂਹ ਅਧਿਕਾਰੀਆਂ ਨੇ ਡਾ. ਸੀਮਾਂਤ ਗਰਗ ਨੂੰ 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸੰਬੰਧੀ ਉਨ੍ਹਾਂ ਦੇ ਕੰਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਸਮੂਹ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਕੰਮ ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ, ਪੰਜਾਬ ਸੰਗਠਨ ਮੰਤਰੀ ਸ਼੍ਰੀਨਿਵਾਸੂਲੂ, ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਕਈ ਹੋਰ ਕੇਂਦਰੀ ਆਗੂ ਅਤੇ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਇਸ ਇਤਿਹਾਸਕ ਰੈਲੀ ਵਿਚ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰੇਗੀ। ਉਨ੍ਹਾਂ ਮੋਗਾ ਜ਼ਿਲ੍ਹੇ ਦੇ ਸਮੁੱਚੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 14 ਮਾਰਚ ਨੂੰ ਵੱਡੀ ਗਿਣਤੀ ਵਿੱਚ ਕਿੱਲੀ ਚਾਹਲਾ ਪਹੁੰਚ ਕੇ ਭਾਜਪਾ ਦੀ ਕਿਸਾਨ ਰੈਲੀ ਨੂੰ ਇਤਿਹਾਸਕ ਬਣਾਉਣ ਵਿਚ ਯੋਗਦਾਨ ਪਾਉਣ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਆਏ ਹੋਰ ਆਗੂਆਂ ਦੇ ਵਿਚਾਰ ਸੁਣਨ।