ਅਮਿਤ ਸ਼ਾਹ ਤੋਂ ਪੰਜਾਬ ਵਾਸੀਆਂ ਨੂੰ ਵੱਡੀਆਂ ਆਸਾਂ : ਸੰਧੂ
22 ਫਰਵਰੀ ਨੂੰ ਕੇਂਦਰੀ
Publish Date: Fri, 23 Jan 2026 04:30 PM (IST)
Updated Date: Sat, 24 Jan 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : 22 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੋਗਾ ਦੀ ਧਰਤੀ ਤੇ ਕੀਤੀ ਜਾ ਰਹੀ ਰੈਲੀ ਇਕ ਇਤਿਹਾਸਿਕ ਰੈਲੀ ਹੋਵੇਗੀ ਅਤੇ ਇਸ ਰੈਲੀ ਵਿਚ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਭਾਜਪਾ ਦੇ ਵੱਡੇ ਲੀਡਰ ਤੇ ਪੰਜਾਬ ਦੇ ਦਰਜਾ ਬ ਦਰਜਾ ਲੀਡਰ ਪਹੁੰਚਕੇ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਇਸ ਰੈਲੀ ਤੋਂ ਪੰਜਾਬ ਵਾਸੀਆਂ ਨੂੰ ਵੱਡੀਆਂ ਆਸਾਂ ਹਨ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਪੰਜਾਬ ਲਈ ਵੱਡੇ ਐਲਾਨ ਕਰ ਸਕਦੇ ਹਨ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸਪੀ ਮੁਖਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੀ ਇਸ ਰੈਲੀ ਵਿਚ ਦੂਸਰੀਆਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਸਾਮਲ ਹੋਣ ਦੇ ਅਨੁਮਾਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਜ ਭਾਜਪਾ ਸਭ ਦੀ ਚਹੇਤੀ ਪਾਰਟੀ ਬਣੀ ਹੋਈ ਹੈ ਅਤੇ ਸਾਲ 2027 ਦੀਆਂ ਚੋਣਾਂ ਵਿਚ ਭਾਜਪਾ ਆਪਣੀ ਸਰਕਾਰ ਬਣਾਏਗੀ। ਸੰਧੂ ਨੇ ਕਿਹਾ ਕਿ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਮੋਗਾ ਦੇ ਭਾਜਪਾ ਪ੍ਰਧਾਨ ਡਾਕਟਰ ਹਰਜੋਤ ਕਮਲ ਅਤੇ ਹੋਰ ਸਮੁੱਚੀ ਲੀਡਰਸ਼ਿੱਪ ਹੁਣੇ ਤੋਂ ਹੀ ਤਿਆਰੀਆਂ ਵਿਚ ਜੁਟ ਗਈ ਹੈ ਅਤੇ ਇਸ ਰੈਲੀ ਵਿਚ ਲੱਖਾਂ ਦਾ ਇਕੱਠ ਹੋਵੇਗਾ ਅਤੇ ਇਕੱਠ ਪੱਖੋਂ ਵੀ ਰੈਲੀ ਸਾਰੇ ਰਿਕਾਰਡ ਤੋੜੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨਾਲ ਖ਼ਾਸ ਲਗਾਵ ਰੱਖਦੀ ਹੈ ਅਤੇ ਪੰਜਾਬ ਦੇ ਅਧੂਰੇ ਮਸਲਿਆਂ ਲਈ ਪੂਰੀ ਤਰ੍ਹਾਂ ਚਿੰਤੁਤ ਹੈ ਇਸ ਲਈ ਅਮਿਤ ਸ਼ਾਹ ਦੀ ਰੈਲੀ ਤੋਂ ਵੱਡੀ ਆਸ ਕੀਤੀ ਜਾ ਸਕਦੀ ਹੈ।