ਅਲਾਇੰਸ ਕਲੱਬ ਨੇ ਇਫ਼ਤਾਰ ਪਾਰਟੀ ਦਿੱਤੀ
ਪਿਛਲੇ ਸਾਲਾਂ ਦੀ ਆਪਣੀ ਪਰੰਪਰਾ ਨੂੰ
Publish Date: Wed, 18 Mar 2026 03:42 PM (IST)
Updated Date: Thu, 19 Mar 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਪਿਛਲੇ ਸਾਲਾਂ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਹਲਕਾ ਨਿਹਾਲ ਸਿੰਘ ਵਾਲਾ ਦੇ ਪ੍ਰਸਿੱਧ ਸਮਾਜ ਸੇਵੀ ਕਲੱਬ ਅਲਾਇੰਸ ਇੰਟਰਨੈਸ਼ਨਲ ਕਲੱਬ ਨੇ ਇਸ ਵਾਰ ਵੀ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ 27ਵੇਂ ਰੋਜ਼ੇ ਦੀ ਸ਼ਾਮ ਰੋਜ਼ੇਦਾਰਾਂ ਨੂੰ ਇਫ਼ਤਾਰ ਪਾਰਟੀ ਦਿੱਤੀ। ਜਿਸ ਵਿਚ ਕਲੱਬ ਦੇ ਮੈਂਬਰਾਂ ਤੋਂ ਬਿਨ੍ਹਾਂ ਇਲਾਕੇ ਦੇ ਮੋਹਤਬਰ, ਸਮਾਜ ਸੇਵੀ ਸਾਥੀਆਂ ਨੇ ਰੋਜ਼ੇਦਾਰਾਂ ਨੂੰ ਵਧਾਈ ਸੰਦੇਸ਼ ਦਿੰਦਿਆਂ ਭਾਈਚਾਰਕ ਮਿਸਾਲ ਕਾਇਮ ਕੀਤੀ। ਅਲਾਇੰਸ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ ਡਾ. ਫ਼ਕੀਰ ਮੁਹੰਮਦ ਅਤੇ ਜਨਰਲ ਸਕੱਤਰ ਡਾ. ਸ਼ਿਵਦੇਵ ਸਿੰਘ ਨੇ ਕਿਹਾ ਕਿ ਰਮਜ਼ਾਨ ਦੇ ਅੰਤਲੇ ਦਿਨਾਂ ’ਚ ਈਦ ਦਾ ਤਿਉਹਾਰ ਵੀ ਪੂਰੇ ਜੋਸ਼ੋ ਖ਼ਰੋਸ਼ ਵਿਚ ਅਤੇ ਭਾਈਚਾਰਕ ਸਾਂਝ ਨੂੰ ਉਜਾਗਰ ਕਰਦਿਆਂ ਮਨਾਇਆ ਜਾਵੇਗਾ। ਇਸ ਮੌਕੇ ਡਾਕਟਰ ਸਤਨਾਮ ਸਿੰਘ ਮਾਛੀਕੇ, ਅਮਨਦੀਪ ਸਿੰਘ ਬੁਰਜ਼ ਕਲਾਲਾ, ਨਿਰਮਲ ਸਿੰਘ ਰਣਸੀਂਹ, ਗੁਰਚਰਨ ਸਿੰਘ ਰਾਜੂ, ਗੁਰਦੀਪ ਸਿੰਘ ਬੱਧਨੀ ਕਲਾਂ, ਪ੍ਰਿੰਸੀਪਲ ਜਗਤਾਰ ਸਿੰਘ ਸੈਦੋਕੇ ਅਤੇ ਹੋਰ ਸੰਗਤਾਂ ਨੇ ਫ਼ਲ ਭੇਟਾ ਕਰਦਿਆਂ ਮਸਜਿਦ ਅਬੁਬਕਰ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ’ਚ ਰੋਜ਼ੇਦਾਰਾਂ ਦੇ ਰੋਜ਼ੇ ਖੁਲ੍ਹਵਾਏ। ਮਸਜਿਦ ਦੇ ਅਹੁਦੇਦਾਰਾਂ ਵੱਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।