ਅਲਾਇੰਸ ਕਲੱਬ ਦੇ ਆਗੂ ਟਿੱਲਾ ਬਾਬਾ ਸ਼ੇਖ਼ ਫ਼ਰੀਦ ਪੁੱਜੇ
ਅਲਾਇੰਸ ਕਲੱਬ ਫ਼ਰੀਦਕੋਟ ਜ਼ਿਲ੍ਹਾ 111 ਐੱਨ
Publish Date: Thu, 02 Apr 2026 03:37 PM (IST)
Updated Date: Fri, 03 Apr 2026 04:01 AM (IST)
ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਅਲਾਇੰਸ ਕਲੱਬ ਫ਼ਰੀਦਕੋਟ ਜ਼ਿਲ੍ਹਾ 111 ਐੱਨ ਕਲੱਬ ਪ੍ਰਧਾਨ ਬਲਦੇਵ ਰਾਜ ਤੇਰੀਆ ਦੀ ਅਗਵਾਈ ਹੇਠ 2016-27 ਸੀਜਨ ਦੀ ਸ਼ੁਰੂਆਤ ਟਿੱਲਾ ਬਾਬਾ ਸ਼ੇਖ਼ ਫ਼ਰੀਦ ਸਾਹਿਬ ਵਿਖੇ ਮੱਥਾ ਟੇਕ ਕੇ ਅਤੇ ਸਾਰਿਆਂ ਦੀ ਭਲਾਈ ਲਈ ਅਰਦਾਸ ਕਰਕੇ ਕੀਤੀ। ਕਲੱਬ ਪ੍ਰਧਾਨ ਬਲਦੇਵ ਤੇਰੀਆ ਨੇ ਕਿਹਾ ਮੈਂ ਆਪਣੇ ਪੂਰੇ ਦਿਲ ਅਤੇ ਆਤਮਾ ਨਾਲ ਸਮਾਜ ਸੇਵਾ ਲਈ ਵਚਨਬੱਧ ਹਾਂ। ਮੈਂ ਸਾਰੇ ਕਲੱਬ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਅਤੇ ਫ਼ਰੀਦਕੋਟ ਦੇ ਲੋੜਵੰਦਾਂ ਦੀ ਪੂਰੀ ਇਮਾਨਦਾਰੀ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ। ਪੂਰੀ ਟੀਮ ਨੇ ਪਰਮਾਤਮਾ ਅੱਗੇ ਸਮਾਜ ਦੀ ਸੇਵਾ ਕਰਦੇ ਰਹਿਣ ਦੀ ਤਾਕਤ ਲਈ ਅਰਦਾਸ ਕੀਤੀ। ਇਸ ਮੌਕੇ ਕਲੱਬ ਸਕੱਤਰ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਢੀਂਗਰਾ, ਸੰਯੁਕਤ ਸਕੱਤਰ ਨਵਨੀਤ ਜੈਨ, ਕਲੱਬ ਦੇ ਪੀਆਰਓ ਮਨਪ੍ਰੀਤ ਸਿੰਘ ਸੰਧੂ, ਉੱਪ ਪ੍ਰਧਾਨ ਲਖਵੀਰ ਸਿੰਘ ਵਿਰਕ, ਡਾ. ਰਵਿੰਦਰ ਗੋਇਲ, ਵਰਿੰਦਰ ਕੋਛੜ, ਦਿਲਦੀਪ ਸਿੰਘ ਅਤੇ ਰਮਨਦੀਪ ਸਿੰਘ ਸੰਧੂ ਮੌਜੂਦ ਸਨ।