- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਮਕੋਟ ਦੇ ਸਮੂਹ ਬੀਐੱਲਓਜ਼

ਹਲਕਾ ਧਰਮਕੋਟ ਦੇ ਬੀਐੱਲਓਜ਼ ਨੂੰ ਨੋਟਿਸ ਜਾਰੀ ਕਰਨ ਦਾ ਵਿਰੋਧ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਧਰਮਕੋਟ ਦੇ ਸਮੂਹ ਬੀਐੱਲਓਜ਼ ਜਿਹੜੇ ਕਿ ਬਹੁਤ ਹੀ ਤਨਦੇਹੀ ਨਾਲ ਪਿਛਲੇ ਸਮੇਂ ਤੋਂ ਐੱਸਆਈਆਰ ਦੀ ਮੈਪਿੰਗ ਦੇ ਕੰਮ ਕਰ ਰਹੇ ਹਨ। ਐਨਾ ਸ਼ਾਨਦਾਰ ਕੰਮ ਆਪਣੇ ਪਿੱਤਰੀ ਵਿਭਾਗਾਂ ਤੋਂ ਬਿਨ੍ਹਾਂ ਲੰੰਮੀ ਫ਼ਾਰਗੀ ਦੇ ਕਰਨ ’ਤੇ ਵੀ ਜ਼ਬਰੀ ਨੋਟਿਸ ਜਾਰੀ ਕਰਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਰੂਪ ਹਲਕਾ ਐੱਸਡੀਐੱਮ ਦਫਤਰ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਕਿ ਦੱਸਿਆ ਕਿ ਹਲਕਾ ਧਰਮਕੋਟ ਅਧੀਨ ਕੰਮ ਕਰਦੇ 206 ਬੀਐੱਲਓਜ਼ ਨੂੰ ਬਹੁਤ ਹੀ ਘੱਟ ਸਮਾਂ ਕੇਵਲ 7 ਫਰਵਰੀ ਤੱਕ ਮਿਲਿਆ ਹੈ ਜਦੋਂ ਕਿ ਹਲਕਾ ਬਾਘਾਪੁਰਾਣਾ ਨੂੰ 22 ਫਰਵਰੀ ਤੱਕ ਅਤੇ ਨਿਹਾਲ ਸਿੰਘ ਵਾਲਾ ਨੂੰ ਮਿਤੀ 21 ਫਰਵਰੀ ਤੇ ਹਲਕਾ ਮੋਗਾ ਦੇ ਸਮੂਹ ਬੀਐੱਲਓਜ਼ ਨੂੰ 20 ਫਰਵਰੀ ਤੱਕ ਦਾ ਕੰਮ ਕਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ ।ਇਸ ਘੱਟ ਸਮੇਂ ਵਿਚ ਹੀ ਹਲਕਾ ਧਰਮਕੋਟ ਪੰਜਾਬ ਭਰ ਦੇ ਮੋਹਰੀ ਹਲਕਿਆਂ ਵਿਚ ਆਇਆ ਹੈ। ਇਹ ਸਭ ਕੁੱਝ ਕਰਨ ਦੇ ਬਾਵਜੂਦ ਸੰਬਧਿਤ ਅਧਿਕਾਰੀਆਂ ਦਾ ਵਤੀਰਾ ਬੀਐੱਲਓ ਪ੍ਰਤੀ ਧਮਕੀਆਂ ਭਰਿਆ ਅਤੇ ਨਿਰਾਸ਼ਾਜਨਕ ਰਿਹਾ ਹੈ। ਹਲਕਾ ਧਰਮਕੋਟ ਦੇ ਸਮੂਹ ਬੀਐੱਲਓ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਲਕਾ ਧਰਮਕੋਟ ਦੇ ਸਮੂਹ ਬੀਐੱਲਓ ਨੇ ਇਹ ਫੈਂਸਲਾ ਕੀਤਾ ਹੈ ਕਿ ਸਬੰਧਿਤ ਅਧਿਕਾਰੀਆਂ ਵੱਲੋਂ ਧਮਕੀਆਂ ਭਰੇ ਅਤੇ ਨਿਰਾਸ਼ਾਜਨਕ ਵਤੀਰੇ ਕਾਰਨ ਕੋਈ ਵੀ ਬੀਐੱਲਓ ਸੁਖਾਲੇ ਮਾਹੌਲ ’ਚ ਕੰਮ ਨਹੀਂ ਕਰ ਸਕਦਾ। ਜੇਕਰ ਚੋਣ ਦਫ਼ਤਰ ਦਾ ਅਜਿਹਾ ਵੀ ਵਤੀਰਾ ਕਰਕੇ ਧਰਮਕੋਟ ਹਲਕੇ ਦੇ ਸਮੂਹ 206 ਬੀਐੱਲਓ ਨੂੰ ਆਪਣਾ ਅਸਤੀਫ਼ਾ ਮਾਣਯੋਗ ਇਲੈਕਸ਼ਨ ਕਮਿਸ਼ਨ ਦਫ਼ਤਰ ਚੰਡੀਗੜ੍ਹ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਣ ਆਦਿ ਸਖ਼ਤ ਫੈਂਸਲੇ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਿਸ ਦੀ ਸਾਰੀ ਜ਼ਿੰਮੇਵਾਰੀ ਸੰਬਧਿਤ ਅਧਿਕਾਰੀਆਂ ਦੀ ਹੋਵੇਗੀ। ਪਿਛਲੇ ਦਿਨੀ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੇ ਗੈਰ ਮਨੁੱਖੀ ਅਜਿਹੇ ਹੀ ਵਤੀਰੇ ਕਰਕੇ ਦੋ ਅਧਿਆਪਕ ਸਾਥੀਆਂ ਨੂੰ ਬਾਲਕ ਸੰਮਤੀ ਚੋਣਾਂ ਸਮੇਂ ਆਪਣੀ ਜਾਨ ਗਵਾਉਣੀ। ਬਿਹਾਰ, ਰਾਜਸਥਾਨ ਅਤੇ ਯੂਪੀ ਆਦਿ ਰਾਜਾਂ ਵਿਚ ਕਈ ਬੀਐੱਲਓਜ਼ ਹੀ ਅਜਿਹੇ ਹਲਾਤਾਂ ਕਰਕੇ ਆਪਣੀ ਜਾਨ ਗਵਾਅ ਚੁੱਕੇ ਹਨ ਜਿਹੋ ਜਿਹੇ ਹਲਾਤ ਧਰਮਕੋਟ ਹਲਕੇ ਵਿਚ ਬਣਾਏ ਜਾ ਰਹੇ ਹਨ। ਜ਼ਿਲ੍ਹਾ ਕਮੇਟੀ ਮੋਗਾ ਅਤੇ ਸਟੇਟ ਕਮੇਟੀ ਪੰਜਾਬ ਵੱਲੋਂ ਜਲਦ ਮੋਗੇ ਵਿਖੇ ਵੱਡੇ ਐਕਸ਼ਨ ਕਰਨ ਦਾ ਐਲਾਨ ਕੀਤਾ ਜਾਵੇਗਾ । ਇਸ ਸਮੇਂ ਬਲਾਕ ਪ੍ਰਧਾਨ ਗੋਬਿੰਦ ਸਿੰਘ ਬਾਘਾਪੁਰਾਣਾ, ਜਸਵਿੰਦਰ ਸਿੰਘ ਨਿਹਾਲਸਿੰਘਵਾਲਾ, ਬਲਵਿੰਦਰਪਾਲ ਸਿੰਘ ਬਲਾਕ ਪ੍ਰਧਾਨ ਮੋਗਾ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਲੁਧਿਆਣਾ, ਸਰਬਜੀਤ ਸਿੰਘ ਸੈਣੀ ਗੁਰਦਾਸਪੁਰ, ਗੁਰਚਰਨ ਸਿੰਘ ਤਰਨਤਾਰਨ ਸਾਹਿਬ, ਪ੍ਰਵੇਸ਼ ਮਹਿਤਾ ਅੰਮ੍ਰਿਤਸਰ ਸਾਹਿਬ, ਪਰਮਿੰਦਰ ਸਿੰਘ ਢੀਂਡਸਾ ਸੰਗਰੂਰ, ਸੰਦੀਪ ਸਿੰਘ ਜਲੰਧਰ, ਨਰੇਸ਼ ਫਾਜ਼ਿਲਕਾ, ਮਨਿੰਦਰ ਰਾਣਾ ਰੂਪਨਗਰ, ਸੁਖਵੀਰ ਸਿੰਘ ਫਤਿਹਗੜ੍ਹ ਸਾਹਿਬ ਸਮੇਤ ਸਮੂਹ ਸਟੇਟ ਜ਼ਿਲ੍ਹਾ ਬਲਾਕ ਆਗੂ ਆਲ ਇੰਡੀਆ ਇਕਾਈ ਪੰਜਾਬ ਹਾਜ਼ਰ ਸਨ।