- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਥ ਅਗਰਵਾਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਹੋਈ ਮੀਟਿੰਗ ਮੌਕੇ ਦੀ ਤਸਵੀਰ।

ਪਵਤਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੀ ਇਕ ਮਹੱਤਵਪੂਰਨ ਮੀਟਿੰਗ ਬਾਘਾ ਪੁਰਾਣਾ ਦੇ ਸ਼ਰਮਨ ਹੋਟਲ ਵਿਖੇ ਬਾਲਕ੍ਰਿਸ਼ਨ ਬਾਲੀ ਪ੍ਰਧਾਨ ਰਾਈਸ ਮਿੱਲਰਜ਼ ਪੰਜਾਬ ਅਤੇ ਵਿਜੈ ਬਾਂਸਲ ਪ੍ਰਧਾਨ ਅਗਰਵਾਲ ਸਭਾ ਤੇ ਯੂਥ ਪ੍ਰਧਾਨ ਪਵਨ ਗੋਇਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੇ ਨਵੇਂ ਆਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਨਾਲ ਸੰਗਠਨ ਵਿਚ ਨਵਾਂ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਮੋਗਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਨਵੀਨ ਸਿੰਗਲਾ ਪੰਜਾਬ ਵਾਇਸ ਪ੍ਰਧਾਨ, ਰਿਸ਼ੂ ਅਗਰਵਾਲ ਜ਼ਿਲਾ ਪ੍ਰਧਾਨ, ਜ਼ਿਲ੍ਹਾ ਇੰਚਾਰਜ ਭਰਤ ਗੁਪਤਾ, ਹਰਸ਼ ਗੋਇਲ ਜ਼ਿਲਾ ਕੋਆਰਡੀਨੇਟਰ, ਰਾਮਪਾਲ ਗੁਪਤਾ ਜ਼ਿਲ੍ਹਾ ਸੈਕਟਰੀ ਅਤੇ ਦਿਨੇਸ਼ ਬਾਂਸਲ ਵਾਇਸ ਪ੍ਰਧਾਨ ਮੋਗਾ ਸ਼ਾਮਲ ਸਨ। ਮੋਗਾ ਟੀਮ ਵੱਲੋਂ ਯੂਥ ਅਗਰਵਾਲ ਸਭਾ ਵੱਲੋਂ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਾਲਕ੍ਰਿਸ਼ਨ ਬਾਲੀ ਅਤੇ ਪ੍ਰਧਾਨ ਵਿਜੈ ਬਾਂਸਲ ਨੇ ਅਗਰਵਾਲ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਯੂਥ ਅਗਰਵਾਲ ਸਭਾ ਨੇ ਪਵਨ ਗੋਇਲ ਦੀ ਪ੍ਰਧਾਨਗੀ ਹੇਠ ਬੇਹੱਦ ਤਰੱਕੀ ਕੀਤੀ ਜਿਸ ਦਾ ਸਿਹਰਾ ਪਵਨ ਗੋਇਲ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਰਵਾਲ ਸਭਾ ਸਦਾ ਹੀ ਸਮਾਜ ਸੇਵਾ, ਸਿੱਖਿਆ, ਧਾਰਮਿਕ ਕਾਰਜਾਂ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਰਹੀ ਹੈ ਅਤੇ ਭਵਿੱਖ ਵਿਚ ਵੀ ਇਹ ਸਿਲਸਿਲਾ ਜਾਰੀ ਰਹੇਗਾ। ਇਸ ਦੌਰਾਨ ਸਰਬ ਸੰਮਤੀ ਨਾਲ ਬਾਲਕ੍ਰਿਸ਼ਨ ਬਾਲੀ ਅਤੇ ਵਿਜੈ ਬਾਂਸਲ ਵੱਲੋਂ ਐਡਵੋਕੇਟ ਅਮਿਤ ਅਗਰਵਾਲ ਨੂੰ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦਾ ਪ੍ਰਧਾਨ ਐਲਾਨਿਆ ਗਿਆ। ਅਮਿਤ ਐਡਵੋਕੇਟ ਦੇ ਪ੍ਰਧਾਨ ਬਣਨ ਨਾਲ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਭਾ ਦੇ ਮੈਂਬਰਾਂ ਨੇ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਜਤਾਇਆ ਕਿ ਉਹ ਯੂਥ ਨੂੰ ਇਕੱਠਾ ਕਰਕੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਗੇ। ਇਸ ਤੋਂ ਇਲਾਵਾ ਪਿਛਲੇ 12 ਸਾਲਾਂ ਤੋਂ ਯੂਥ ਅਗਰਵਾਲ ਸਭਾ ਦੀ ਨਿਸ਼ਕਾਮ ਸੇਵਾ ਨਿਭਾ ਰਹੇ ਪਵਨ ਗੋਇਲ ਨੂੰ ਸਰਬ ਸੰਮਤੀ ਨਾਲ ਯੂਥ ਅਗਰਵਾਲ ਸਭਾ ਦਾ ਸਰਪਰਸਤ ਐਲਾਨਿਆ ਗਿਆ। ਮੀਟਿੰਗ ਦੌਰਾਨ ਉਨ੍ਹਾਂ ਦੀ ਲੰਬੇ ਸਮੇਂ ਦੀ ਸੇਵਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਨਵੀਂ ਟੀਮ ਵਿਚ ਮਿਲਨ ਗਰਗ ਨੂੰ ਸੀਨੀਅਰ ਵਾਈਸ ਪ੍ਰਧਾਨ, ਰਾਮ ਬਾਂਸਲ ਨੂੰ ਵਾਈਸ ਪ੍ਰਧਾਨ, ਮਨੀ ਸਿੰਗਲਾ ਨੂੰ ਪ੍ਰੈੱਸ ਸਕੱਤਰ, ਪ੍ਰੇਮ ਬਾਂਸਲ ਨੂੰ ਸੈਕਟਰੀ, ਬਿੱਟਾ ਜਿੰਦਲ ਨੂੰ ਜੁਆਇੰਟ ਸੈਕਟਰੀ, ਸਾਹਿਲ ਬਾਂਸਲ ਨੂੰ ਕੈਸ਼ੀਅਰ ਅਤੇ ਅਮਿਤ ਜਿੰਦਲ ਨੂੰ ਜੁਆਇੰਟ ਕੈਸ਼ੀਅਰ ਐਲਾਨਿਆ ਗਿਆ। ਨਵੇਂ ਆਹੁਦੇਦਾਰਾਂ ਨੇ ਸਭਾ ਨੂੰ ਭਰੋਸਾ ਦਿਵਾਇਆ ਕਿ ਉਹ ਸਭਾ ਦੀਆਂ ਨੀਤੀਆਂ ਅਨੁਸਾਰ ਇਮਾਨਦਾਰੀ ਅਤੇ ਨਿਸ਼ਕਾਮ ਭਾਵਨਾਂ ਨਾਲ ਕੰਮ ਕਰਨਗੇ। ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਵੱਲੋਂ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਆਸ ਜਤਾਈ ਗਈ ਕਿ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਭਵਿੱਖ ਵਿੱਚ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਹੋਰ ਵੱਡੀ ਭੂਮਿਕਾ ਨਿਭਾਏਗੀ।