ਫ਼ਰੀਦਕੋਟ ਰੇਂਜ, ਫ਼ਰੀਦਕੋਟ ਵੱਲੋਂ ਆਪ੍ਰੇਸ਼ਨ ਪ੍ਰਹਾਰ 2.0 ਦੌਰਾਨ ਕੀਤੀ ਗਈ ਪ੍ਰਾਪਤੀ
ਪੰਜਾਬ ਪੁਲਿਸ ਵੱਲੋਂ ਚਲਾਏ
Publish Date: Wed, 11 Feb 2026 07:03 PM (IST)
Updated Date: Wed, 11 Feb 2026 07:05 PM (IST)

370 ਗ੍ਰਾਮ ਹੈਰੋਇਨ, 328 ਨਸ਼ੀਲੀਆਂ ਗੋਲ਼ੀਆਂ, 40 ਕਿੱਲੋ ਭੁੱਕੀ ਚੂਰਾਪੋਸਤ, 900 ਗ੍ਰਾਮ ਗਾਂਜਾ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ : ਆਈਜੀ ਜਗਦਲੇ ਸਵਰਨ ਗੁਲਾਟੀ 0 ਪੰਜਾਬੀ ਜਾਗਰਣ ਮੋਗਾ : ਪੰਜਾਬ ਪੁਲਿਸ ਵੱਲੋਂ ਚਲਾਏ ਗਏ ਅਪ੍ਰੇਸ਼ਨ ਪ੍ਰਹਾਰ 2.0 ਦੇ ਗੈਂਗਸਟਰਾਂ ਅਤੇ ਵੱਖ ਵੱਖ ਕ੍ਰਿਮੀਨਲ ਮੁਕੱਦਮਿਆਂ ਵਿਚ ਮੋਸਟ ਵਾਂਟਿਡ ਅਪਰਾਧੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਇਸ ਸਬੰਧ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਿਲਾਂਬਰੀ ਜਗਦਲੇ ਆਈਪੀਐੱਸ ਇੰਸਪੈਕਟਰ ਜਨਰਲ ਪੁਲਿਸ, ਫ਼ਰੀਦਕੋਟ ਰੇਂਜ ਫ਼ਰੀਦਕੋਟ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇਕ ਸੁਰੱਖਿਅਤ/ਨਿਡਰ ਅਤੇ ਅਪਰਾਧ ਮੁਕਤ ਸੂਬਾ ਬਣਾਏ ਰੱਖਣ ਦੀ ਮੁਹਿੰਮ ਤਹਿਤ ਗੌਰਵ ਯਾਦਵ, ਆਈਪੀਐੱਸ ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ ਅਤੇ ਵੱਖ ਵੱਖ ਕ੍ਰਿਮੀਨਲ ਮੁਕੱਦਮਿਆਂ ਵਿਚ ਮੋਸਟ ਵਾਂਟੇਡ ਕ੍ਰਿਮੀਨਲਾਂ ਖ਼ਿਲਾਫ ਕਾਰਵਾਈ ਨੂੰ ਬਰਕਰਾਰ ਰੱਖਦੇ ਹੋਏ ਫ਼ਰੀਦਕੋਟ ਰੇਂਜ, ਫ਼ਰੀਦਕੋਟ ਵਿਖੇ ਆਪ੍ਰੇਸ਼ਨ ਪ੍ਰਹਾਰ 2.0 ਦਾ ਆਗਾਜ਼ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਤਹਿਤ ਫ਼ਰੀਦਕੋਟ ਰੇਂਜ ਅਧੀਨ ਆਉਂਦੇ ਜ਼ਿਲ੍ਹਾ ਫ਼ਰੀਦਕੋਟ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਿਤੀ 9 ਫ਼ਰਵਰੀ 2026 ਤੋਂ ਲੈਕੇ ਮਿਤੀ 11 ਫ਼ਰਵਰੀ 2026 ਤੱਕ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਤੋੜਨ ਲਈ ਵੱਖ ਵੱਖ ਜਗ੍ਹਾ ਪਰ ਛਾਪੇਮਾਰੀ ਕੀਤੀ ਗਈ ਤਾਂ ਜੋ ਅਪਰਾਧਿਕ ਗਿਰੋਹਾਂ ਦੇ ਜਾਲ ਨੂੰ ਤੋੜ ਕੇ, ਜਨਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਰਾਜ ਵਿਚ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ। ਇਸ ਆਪ੍ਰੇਸ਼ਨ ਦੌਰਾਨ ਫ਼ਰੀਦਕੋਟ ਰੇਂਜ ਅਧੀਨ ਆਉਂਦੇ ਜ਼ਿਲ੍ਹੇ ਫ਼ਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੁੱਲ 04 ਸਰਗਰਮ ਗੈਂਗਸਟਰ ਅਤੇ 114 ਮੌਸਟ ਵਾਂਟੇਡ ਕ੍ਰਿਮੀਨਲ ਵਿਅਕਤੀਆਂ ਨੂੰ ਰਾਂਊਡਅੱਪ ਵੀ ਕੀਤਾ ਗਿਆ। ਇਸ ਕਾਰਵਾਈ ਦੌਰਾਨ ਦਵਿੰਦਰ ਬੰਬੀਹਾ ਗੈਂਗ ਦੇ ਕੁੱਲ 04 ਸਰਗਰਮ ਗੈਂਗਸਟਰਾਂ, ਵੱਖ ਵੱਖ ਕ੍ਰਿਮੀਨਲ ਮੁਕੱਦਮਿਆਂ ਵਿਚ ਕੁੱਲ 296 ਮੌਸਟ ਵਾਂਟੇਡ ਕ੍ਰਿਮੀਨਲ ਵਿਅਕਤੀਆਂ ਅਤੇ ਕੁੱਲ 29 ਪੀਓਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਆਪ੍ਰੇਸ਼ਨ ਦੌਰਾਨ ਉਪਰੋਕਤ ਤੋਂ ਇਲਾਵਾ ਇਸ ਆਪ੍ਰੇਸ਼ਨ ਦੌਰਾਨ ਕਾਰਵਾਈ ਕਰਦੇ ਹੋਏ ਫ਼ਰੀਦਕੋਟ ਰੇਂਜ ਫ਼ਰੀਦਕੋਟ ਵੱਲੋਂ ਕੁੱਲ 370 ਗ੍ਰਾਮ ਹੈਰੋਇਨ, 328 ਨਸ਼ੀਲੀਆਂ ਗੋਲੀਆਂ, 40 ਕਿੱਲੋ ਭੁੱਕੀ ਚੂਰਾ ਪੋਸਤ, 900 ਗ੍ਰਾਮ ਗਾਂਜਾ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ।