ਭਾਜਪਾ ਦਫਤਰ ’ਚ ਮਨਾਇਆ ਲੋਹੜੀ ਦਾ ਜਸ਼ਨ
ਸਾਡੀਆਂ ਪ੍ਰਾਚੀਨ ਪਰੰਪਰਾਵਾਂ
Publish Date: Wed, 14 Jan 2026 04:09 PM (IST)
Updated Date: Thu, 15 Jan 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਸਾਡੀਆਂ ਪ੍ਰਾਚੀਨ ਪਰੰਪਰਾਵਾਂ ਅਨੁਸਾਰ ਲੋਹੜੀ ਹਰ ਸਾਲ ਨਵੇਂ ਵਿਆਹਾਂ ਅਤੇ ਨਵਜੰਮੇ ਬੱਚਿਆਂ ਦੇ ਜਨਮ ਦਾ ਜਸ਼ਨ ਮਨਾਉਣ ਲਈ ਮਨਾਈ ਜਾਂਦੀ ਹੈ। ਅਜਿਹੇ ਪ੍ਰਾਚੀਨ ਤਿਉਹਾਰ ਸਾਡੀ ਨਵੀਂ ਪੀੜ੍ਹੀ ਨੂੰ ਜਗਾਉਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਪ੍ਰਾਚੀਨ ਸੱਭਿਅਤਾ, ਸੱਭਿਆਚਾਰ ਅਤੇ ਤਿਉਹਾਰਾਂ ਨੂੰ ਜ਼ਿੰਦਾ ਰੱਖਣ ਲਈ ਇਨ੍ਹਾਂ ਨੂੰ ਬਹੁਤ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਹ ਵਿਚਾਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਨੇ ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਵਿਖੇ ਲੋਹੜੀ ਦੇ ਸ਼ਾਨਦਾਰ ਜਸ਼ਨ ਮੌਕੇ ਪ੍ਰਗਟ ਕੀਤੇ। ਇਸ ਮੌਕੇ ਸਾਬਕਾ ਜਨਰਲ ਸਕੱਤਰ ਮੁਖਤਿਆਰ ਸਿੰਘ, ਸਾਬਕਾ ਜਨਰਲ ਸਕੱਤਰ ਵਿੱਕੀ ਸੀਤਾਰਾ, ਸਾਬਕਾ ਜਨਰਲ ਸਕੱਤਰ ਰਾਹੁਲ ਗਰਗ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤ੍ਰਿਲੋਚਨ ਗਿੱਲ, ਵਿਨੈ ਸ਼ਰਮਾ, ਰਾਕੇਸ਼ ਸ਼ਰਮਾ, ਵਪਾਰ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਦੇਵਪ੍ਰਿਯਾ ਤਿਆਗੀ, ਬੋਹੜ ਸਿੰਘ, ਸ਼ਮਸ਼ੇਰ ਸਿੰਘ ਕੈਲਾ ਧਰਮਕੋਟ, ਸੀਨੀਅਰ ਆਗੂ ਰਾਕੇਸ਼ ਭੱਲਾ, ਦੀਪਗੜ੍ਹ ਭਜਨ ਸਿੰਘ ਭਜਨਪੁਰ ਦੇ ਪ੍ਰਧਾਨ ਦੀਪ ਸਿੰਘ ਭੱਲਾ, ਤੀਰਥ ਗੁੰਬਰ, ਸੁਖਬੀਰ ਸਿੰਘ, ਕੁਲਵੰਤ ਸਿੰਘ, ਸੁਧੀਰ ਮਿੱਤਲ, ਰਜਿੰਦਰ ਗਾਬਾ, ਅਮਿਤ ਗੁਪਤਾ, ਭੁਪਿੰਦਰ ਹੈਪੀ, ਧਰਮਵੀਰ, ਸੰਜੀਵ ਅਗਰਵਾਲ, ਸੁਰਿੰਦਰ ਸਿੰਘ, ਅਮਨਦੀਪ ਗਰੋਵਰ, ਉਮਾਕਾਂਤ ਰਾਏ, ਵਿਜੇ ਮਿਸ਼ਰਾ, ਸ਼ਸ਼ੀਕਾਂਤ ਪਾਂਡੇ, ਸੁਮਨ ਮਲਹੋਤਰਾ, ਸੁਖਦੀਪ ਕੌਰ ਜੱਚਾ ਸ਼ਰਮਾ, ਮੁੰਧਾਨ ਸ਼ਰਮਾ, ਬੀ.ਸੂਦ, ਸੁੱਖਾ ਸਿੰਘ, ਗੋਲਡੀ ਕੌਰ, ਸੋਨੀ ਮੰਗਲਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਡਾ. ਸੀਮਾਂਤ ਗਰਗ ਨੇ ਕਿਹਾ ਕਿ ਲੋਹੜੀ ਨੂੰ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਵਿਚ ਬਹੁਤ ਹੀ ਵਿਸ਼ੇਸ਼ ਅਤੇ ਖੁਸ਼ੀ ਦਾ ਤਿਉਹਾਰ ਮੰਨਿਆ ਜਾਂਦਾ ਹੈ | ਇਸ ਮੌਕੇ ਉਨ੍ਹਾਂ ਨੇ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਗੱਚਕ, ਮੂੰਗਫਲੀ ਅਤੇ ਰੇਵੜੀ ਵੰਡ ਕੇ ਇਸ ਤਿਉਹਾਰ ਦੀ ਖੁਸ਼ੀ ਮਨਾਈ। ਉਨ੍ਹਾਂ ਕਿਹਾ ਕਿ ਸਾਨੂੰ ਮੁੰਡਿਆਂ ਅਤੇ ਕੁੜੀਆਂ ਵਿਚ ਕੋਈ ਫ਼ਰਕ ਨਹੀਂ ਦੇਖਣਾ ਚਾਹੀਦਾ ਅਤੇ ਮੁੰਡਿਆਂ ਅਤੇ ਕੁੜੀਆਂ ਦੋਵਾਂ ਦੀ ਖੁਸ਼ੀ ਇਕੋ ਜਿਹੀ ਮਨਾਉਣੀ ਚਾਹੀਦੀ ਹੈ ਅਤੇ ਕੁੜੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਕੁੜੀਆਂ ਦੇ ਜਨਮਦਿਨ ਤੇ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਜਨਰਲ ਸਕੱਤਰ ਰਾਹੁਲ ਗਰਗ ਨੇ ਆਪਣੀ ਨਵਜੰਮੀ ਭਤੀਜੀ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਤ ਗਰਗ ਦੀ ਖੁਸ਼ੀ ਤੇ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਚਾਹ ਅਤੇ ਪਕੌੜਿਆਂ ਦਾ ਰਿਫਰੈਸ਼ਮੈਂਟ ਦਿੱਤੀ ਅਤੇ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਰਾਹੁਲ ਗਰਗ ਨੂੰ ਉਨ੍ਹਾਂ ਦੀ ਨਵਜੰਮੀ ਭਤੀਜੀ ਤੇ ਵਧਾਈ ਦਿੱਤੀ।