ਮੋਗਾ ਨਗਰ ਨਿਗਮ ਚੋਣਾਂ: 'ਆਪ' ਦੀ ਬਿਨੇਪਾਲ ਕੌਰ ਨੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੂੰ ਹਰਾ ਕੇ ਜਿੱਤੀ ਮੇਅਰ ਦੀ ਕੁਰਸੀ
ਨਗਰ ਨਿਗਮ ਮੋਗਾ ਦੇ ਮੇਅਰ ਦੀ ਕੁਰਸੀ ਆਮ ਆਦਮੀ ਪਾਰਟੀ ਦੇ ਹੱਥ ਆਈ ਹੈ। ਇਸ ਵਾਰ ਮੋਗਾ ਨੂੰ ਬੀਸੀ ਵਿੰਗ ਔਰਤ ਮੇਅਰ ਮਿਲਿਆ ਹੈ।
Publish Date: Thu, 11 Jun 2026 11:43 AM (IST)
Updated Date: Thu, 11 Jun 2026 11:46 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ। ਨਗਰ ਨਿਗਮ ਮੋਗਾ ਦੇ ਮੇਅਰ ਦੀ ਕੁਰਸੀ ਆਮ ਆਦਮੀ ਪਾਰਟੀ ਦੇ ਹੱਥ ਆਈ ਹੈ। ਇਸ ਵਾਰ ਮੋਗਾ ਨੂੰ ਬੀਸੀ ਵਿੰਗ ਔਰਤ ਮੇਅਰ ਮਿਲਿਆ ਹੈ।
ਨਵ ਨਿਯੁਕਤ ਮੇਅਰ ਬਿਨੇਪਾਲ ਕੌਰ ਨੇ ਅੱਠ ਨੰਬਰ ਵਾਰਡ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੂੰ, ਜੋ ਕਾਂਗਰਸ ਪਾਰਟੀ ਤੋਂ ਚੋਣ ਲੜੇ ਸਨ, ਉਨ੍ਹਾਂ ਨੂੰ ਹਰਾ ਕੇ ਕੌਂਸਲਰ ਬਣੇ।
ਉਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਨੇ ਵੱਡਾ ਮਾਣ ਬਖਸ਼ਿਆ ਹੈ। ਮੋਗਾ ’ਚ ਆਮ ਆਦਮੀ ਪਾਰਟੀ ਦੇ ਡੀ.ਸੀ. ਵਿੰਗ ਦੇ ਪਹਿਲੇ ਮੇਅਰ ਹਨ। ਬਿਨੇਪਾਲ ਕੌਰ ਜੋ ਸ਼ਹਿਰ ਦੇ 50 ਵਾਰਡਾਂ ਲਈ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ। ਇੱਥੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਕੋਲ ਬਹੁਮੱਤ ਹਾਸਿਲ ਹੈ।