- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ

ਜਸਵੰਤ ਕੌਰ ਬਿਲਾਸਪੁਰ ਵਾਈਸ ਚੇਅਰਪਰਸਨ ਬਣੇ
‘ਆਪ’ ’ਚ ਵਰਕਰਾਂ ਨੂੰ ਮਿਲਦਾ ਹੈ ਸਤਿਕਾਰ : ਬਿਲਾਸਪੁਰ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਦੇਖ ਰੇਖ ਹੇਠ ਬਲਾਕ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅਤੇ ਵਾਇਸ ਚੇਅਰਪਰਸਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਆਮ ਆਦਮੀ ਪਾਰਟੀ ਅਤੇ ਦੂਜੇ ਦਲਾਂ ਦੇ ਸਾਰੇ ਮੈਂਬਰਾਂ ਦੀ ਮੌਜ਼ੂਦਗੀ ਵਿਚ ਹਰਜਿੰਦਰ ਸਿੰਘ ਕੋਕਰੀ ਕਲਾਂ ਚੇਅਰਮੈਨ ਅਤੇ ਜਸਵੰਤ ਕੌਰ ਬਿਲਾਸਪੁਰ ਵਾਈਸ ਚੇਅਰਪਰਸਨ ਚੁਣੇ ਗਏ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਦਾ ਆਪਣੇ ਵਲੰਟੀਅਰਾਂ ਅਤੇ ਆਮ ਵਰਕਰਾਂ ਨੂੰ ਵੱਡਾ ਮਾਣ ਬਖਸ਼ਿਆ ਹੈ। ਅਸੀਂ ਸਾਰੇ ਦਲਾਂ ਮੈਂਬਰਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਅਤੇ ਹਲਕਾ ਤੇ ਬਲਾਕ ਨਿਹਾਲ ਸਿੰਘ ਵਾਲਾ ਦਾ ਵਿਕਾਸ ਕਰਨਾ ਹੀ ਸਾਡੀ ਮੁੱਖ ਤਰਜੀਹ ਹੈ। ਨਵ ਨਿਯੁਕਤ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਉਨ੍ਹਾਂ ਨੂੰ ਮਾਣ ਬਖਸ਼ਿਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਬਿਨਾਂ ਪੱਖਪਾਤ ਤੋਂ ਬਲਾਕ ਸੰਮਤੀ ਅਧੀਨ ਆਉਂਦੇ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਜ਼ਿਲ੍ਹਾ ਪ੍ਰਧਾਨ ਮੋਗਾ, ਜਗਦੀਪ ਸਿੰਘ ਗਟਰਾ ਪ੍ਰਧਾਨ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ, ਬੀਡੀਪੀਓ ਮਨਜੀਤ ਕੌਰ ਨਿਹਾਲ ਸਿੰਘ ਵਾਲਾ, ਇਕਬਾਲ ਸਿੰਘ ਹਿੰਮਤਪੁਰਾ, ਜਸਦੀਪ ਸਿੰਘ ਗੈਰੀ, ਗੁਰਵਿੰਦਰ ਸਿੰਘ ਡਾਲਾ, ਜਸਵੰਤ ਕੌਰ ਬਿਲਾਸਪੁਰ, ਹਰਦੀਪ ਸਿੰਘ ਰਾਮੂੰਵਾਲਾ ਕਲਾਂ, ਸ਼ਿੰਦਰ ਕੌਰ ਰਾਣੀਆਂ, ਮਨਦੀਪ ਕੌਰ ਘੋਲੀਆ ਖੁਰਦ, ਦਲਜੀਤ ਕੌਰ ਡਾਲਾ, ਬਲਜਿੰਦਰ ਕੌਰ ਢੁੱਡੀਕੇ, ਜਸਵੀਰ ਕੌਰ ਅਜੀਤਵਾਲ, ਮਨਜੀਤ ਸਿੰਘ ਰਾਊਕੇ ਕਲਾਂ, ਜਸਕਰਨ ਸਿੰਘ ਮਾਣੂੰਕੇ, ਖੜਕਸੈਨ ਸਿੰਘ ਸੈਦੋਕੇ, ਪ੍ਰਤਾਪ ਸਿੰਘ ਲੋਪੋਂ, ਹੰਸਰਾਜ ਸਿੰਘ ਦੌਧਰ ਸਰਕੀ, ਹਰਭਜਨ ਸਿੰਘ ਮੀਨੀਆਂ, ਦਰਸ਼ਨ ਸਿੰਘ ਖੋਟੇ, ਤ੍ਰਿਸਨ ਸਿੰਘ ਤਖ਼ਤੂਪੁਰਾ, ਪਰਮਜੀਤ ਕੌਰ ਦੀਨਾ ਸਾਹਿਬ, ਸਾਰੇ ਬਲਾਕ ਸੰਮਤੀ ਮੈਂਬਰ, ਗੁਰਵਿੰਦਰ ਸਿੰਘ ਰਾਮੂੰਵਾਲਾ, ਹਰਜੀਤ ਸਿੰਘ ਮੀਨੀਆ, ਜਗਤਾਰ ਸਿੰਘ ਬੁੱਟਰ, ਜੀਵਨ ਸਿੰਘ ਸੈਦੋਕੇ, ਬਾਦਲ ਸਿੰਘ ਹਿੰਮਤਪੁਰਾ, ਦਵਿੰਦਰ ਸਿੰਘ ਤਖ਼ਤੂਪੁਰਾ, ਹਰਦੀਪ ਸਿੰਘ ਰਾਮੂੰਵਾਲਾ ਕਲਾਂ, ਸਰਪੰਚ ਸੁਖਦੀਪ ਸਿੰਘ ਭਾਗੀਕੇ, ਪਵਨਦੀਪ ਸਿੰਘ ਸਰਪੰਚ ਰਾਮੂੰਵਾਲਾ ਹਰਚੋਕਾ, ਬਸੰਤ ਸਿੰਘ ਡਾਲਾ, ਡਾ ਹਰੀ ਚੰਦ ਨੰਗਲ, ਪਲਵਿੰਦਰ ਕੌਰ ਸਰਪੰਚ ਡਾਲਾ, ਲਛਮਣ ਸਿੰਘ ਰਾਊਕੇ, ਗੁਰਪ੍ਰੀਤ ਸਿੰਘ ਕੁੱਸਾ, ਸਤਪਾਲ ਭੋਲਾ ਦਫ਼ਤਰ ਇੰਚਾਰਜ, ਰਾਜਪਾਲ ਸਿੰਘ ਰਣੀਆਂ, ਦਿਲਪ੍ਰੀਤ ਸਿੰਘ ਭਾਗੀਕੇ, ਧਰਮਾ ਸਿੰਘ ਭਾਗੀਕੇ ਤੋਂ ਇਲਾਵਾ ਪਾਰਟੀ ਆਗੂ ਅਤੇ ਵਲੰਟੀਅਰ ਹਾਜ਼ਰ ਸਨ।