ਦਰਬਾਰ ਸੰਪ੍ਰਦਾਇ ਲੋਪੋ ਨੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ
ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਸੇਵਾਦਾਰ
Publish Date: Mon, 06 Apr 2026 03:57 PM (IST)
Updated Date: Tue, 07 Apr 2026 04:00 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ, ਬੱਧਨੀ ਕਲਾਂ: ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵੱਲੋ ਫਗਵਾੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ। ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵਿਸ਼ਰੀ ਜੱਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ ’ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਸਤਿਗੁਰੂ ਅਰਜਨ ਦੇਵ ਜੀ ਦੇ ਫਰੁਮਾਨ ਅਨੁਸਾਰ ਜੋ ਜੀਵ ਪ੍ਰਭੂ ਅਰਧਨਾ ਦਾ ਮਾਰਗ ਅਪਣਾ ਲੈਂਦਾ ਹੈ, ਉਸ ਦਾ ਇਸ ਸੰਸਾਰ ਅੰਦਰ ਜਨਮ ਲੈਣਾ ਵੀ ਪ੍ਰਵਾਨ, ਜਨਮ-ਮਰਨ ਦੇ ਦੁੱਖ ਦਾ ਵਿਨਾਸ਼ ਅਤੇ ਪ੍ਰਮਾਤਮਾ ਦੀ ਦਰਗਾਹ ’ਚ ਪ੍ਰਵਾਨ ਤੇ ਉਸ ਦਾ ਭਵਸਾਗਰ ਤੋਂ ਵੀ ਪਾਰ ਉਤਾਰਾ ਹੋ ਜਾਂਦਾ ਹੈ। ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਕੁਲਦੀਪ ਸਿੰਘ ਭੋਲਾ, ਜਗਜੀਵਨ ਲਾਲ ਫਗਵਾੜਾ, ਹਰੀ ਪਾਲ ਸਿੰਘ ਫਗਵਾੜਾ, ਸ਼ਿੰਗਾਰਾ ਸਿੰਘ, ਜੋਗਿੰਦਰ ਸਿੰਘ, ਸ਼ਰਨਪਾਲ ਸਿੰਘ ਫਗਵਾੜਾ, ਜਸਪਾਲ ਸਿੰਘ ਬਿੱਟੂ, ਦਰਸ਼ਨ ਲਾਲ, ਗੁਰਚਰਨ ਸਿੰਘ ਫਗਵਾੜਾ, ਬਲਵਿੰਦਰ ਸਿੰਘ, ਰਵੀ ਸਿੰਘ, ਪ੍ਰਕਾਸ਼ ਸਿੰਘ, ਬਲਵੀਰ ਸਿੰਘ ਭਨੋਹੜ, ਅਵਤਾਰ ਸਿੰਘ ਅਵਾਨ ਖਾਲਸਾ, ਜਸਵਿੰਦਰ ਸਿੰਘ ਮੱਲ੍ਹੀ ਕੈਨੇਡਾ, ਸੋਨੂੰ ਖਹਿਰਾ, ਦਰਸ਼ਨ ਸਿੰਘ ਬਾਰਨਹਾੜਾ, ਭੁਪਿੰਦਰ ਸਿੰਘ ਸੇਖੋਂ, ਭਾਊ ਗੁਰਮੇਲ ਸਿੰਘ, ਗੁਰਚਰਨ ਸਿੰਘ ਮੋਗਾ, ਬਚਨ ਸਿੰਘ ਬਾਰਨਹਾੜਾ, ਗੁਰਪਾਲ ਸਿੰਘ ਦੋਲੋਂ,ਪ੍ਰਗਟ ਸਿੰਘ ਦੋਲੋਂ, ਰੂਪ ਸਿੰਘ ਰਸੂਲਪੁਰ, ਜਗਜੀਤ ਸਿੰਘ ਸੁਧਾਰ, ਗਗਨ ਮਨਸੂਰਾਂ, ਦਰਸ਼ਨ ਸਿੰਘ ਲੱਖਾ, ਸ਼ੇਰ ਸਿੰਘ ਸੰਗੋਵਾਲ, ਦਰਬਾਰਾ ਸਿੰਘ ਦੋਲੋਂ, ਪਾਲ ਸਿੰਘ ਦੋਲੋਂ, ਫੌਜੀ ਭੁਪਿੰਦਰਸਿੰਘ ਖੰਡੂਰ, ਮਹਿੰਦਰ ਸਿੰਘ ਜਗਰਾਉਂ, ਦਰਸ਼ਨ ਸਿੰਘ ਜਗਰਾਉਂ, ਸਰਬਜੀਤ ਸਿੰਘ ਲਲਤੋਂ, ਸੁਖਮਿੰਦਰ ਸਿੰਘ ਰਸੂਲਪੁਰ, ਨਛੱਤਰ ਸਿੰਘ ਰਸੂਲਪੁਰ, ਫੌਜੀ ਸਿਵਚਰਨ ਸਿੰਘ ਜਗਰਾਉਂ, ਗੁਰਪ੍ਰੀਤ ਸਿੰਘ ਮੱਲ੍ਹਾ, ਮਨਜੀਤ ਸਿੰਘ ਲਾਡੀ ਕਵੀਸ਼ਰ, ਥਾਣੇਦਾਰ ਲਾਭ ਸਿੰਘ, ਜਿੰਦਰ ਸਿੰਘ ਖ਼ਾਨਪੁਰ, ਰਾਜਾ ਮੈਂਬਰ ਗਾਲਿਬ, ਮਿਸਤਰੀ ਦਰਸ਼ਨ ਸਿੰਘ ਲੁਧਿਆਣਾ, ਹਰਬੰਸ ਸਿੰਘ ਦਾਦ, ਗੋਬਿੰਦ ਸਿੰਘ ਰੌਂਤਾ,ਨਿਰਭੈ ਸਿੰਘ ਧਾਂਦਰਾ, ਸਤਪਾਲ ਸਿੰਘ ਪ੍ਰਤਾਪਪੁਰਾ, ਕਮਲ ਸਿੰਘ ਤਲਵਾੜਾ, ਗੁਰਵਿੰਦਰ ਸਿੰਘ ਰੌਂਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਪੁੱਜ ਕੇ ਲਾਹਾ ਪ੍ਰਾਪਤ ਕੀਤਾ।