ਗੁਰਦੇਵ ਸਿੰਘ ਸੇਖਾ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ
ਕੈਨੇਡਾ ਦੇ ਰਹਿਣ ਵਾਲੇ
Publish Date: Thu, 08 Jan 2026 04:36 PM (IST)
Updated Date: Fri, 09 Jan 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਕੈਨੇਡਾ ਦੇ ਰਹਿਣ ਵਾਲੇ ਪੰਜਾਬੀ ਕਲਾਕਾਰ ਤੇ ਮੀਡੀਆ ਸ਼ਖਸੀਅਤ ਬਲਜਿੰਦਰ ਸੇਖਾ ਤੇ ਲਾਇਨਮੈਨ ਕੁਲਵਿੰਦਰ ਸੇਖਾ ਦੇ ਪਿਤਾ ਗੁਰਦੇਵ ਸਿੰਘ ਸੇਖਾ ਨਮਿਤ ਗੁਰੂਦੁਆਰਾ ਕਲਗੀਧਰ ਦਸਮੇਸ਼ ਨਗਰ ਮੋਗਾ ਵਿਖੇ ਸਰਧਾਂਜਲੀ ਸਮਾਗਮ ਹੋਇਆ। ਗੁਰਦਵਾਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਕੀਰਤਨ ਕੀਤਾ। ਅਰਦਾਸ ਉਪਰੰਤ ਸਰਧਾਂਜਲੀ ਸਮਾਰੋਹ ਦੇ ਮੰਚ ਦਾ ਸੰਚਾਲਨ ਕਰਦਿਆਂ ਹਰਬੰਸ ਸਿੰਘ ਸੇਖਾ ਜੀਰਾ ਨੇ ਸਵਰਗੀ ਗੁਰਦੇਵ ਸਿੰਘ ਸੇਖਾ ਦੇ ਜੀਵਨ ਤੇ ਝਾਤ ਪਾਉਂਦਿਆਂ ਪਰਿਵਾਰ ਬਾਰੇ ਅਤੇ ਪਰਿਵਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਗੁਰਦੇਵ ਸਿੰਘ ਫੌਜ ਵਿਚ ਨੌਕਰੀ ਕਰਨ ਉਪਰੰਤ ਪਿੰਡ ਸੇਖਾ ਕਲਾਂ ਦੇ ਸਕੂਲ ਵਿਚ ਨੌਕਰੀ ਕਰਦੇ ਰਹੇ। ਉਨ੍ਹਾਂ ਦੇ ਬੱਚਿਆਂ ਦੇ ਕੈਨੇਡਾ ਚਲੇ ਜਾਣ ਕਰਕੇ ਉਹ ਵੀ ਕੈਨੇਡਾ ਚਲੇ ਗਏ ਤੇ ਲੰਮਾ ਸਮਾਂ ਕੈਨੇਡਾ ਰਹਿਣ ਪਿਛੋ ਵਾਪਸ ਪਰਤ ਆਏ। ਬਲਜਿੰਦਰ ਸਿੰਘ ਕੈਨੇਡਾ ਨੇ ਆਪਣੇ ਪਿਤਾ ਦੇ ਪਰਿਵਾਰਕ ਯੋਗਦਾਨ ਬਾਰੇ ਚਾਨਣਾ ਪਾਉਦਿਆਂ ਸਰਧਾਂਜਲੀ ਸਮਾਗਮ ਵਿਚ ਸਾਮਲ ਹੋਣ ਵਾਲੀਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ। ਉਹ ਨਾਵਲਕਾਰ ਜਰਨੈਲ ਸਿੰਘ ਸੇਖਾ ਕੈਨੇਡੀਅਨ ਦੇ ਛੋਟੇ ਭਰਾ ਤੇ ਪੰਜਾਬੀ ਕਹਾਣੀਕਾਰ, ਨਾਵਲਕਾਰ ਦਵਿੰਦਰ ਸੇਖਾ, ਹਰਪ੍ਰੀਤ ਸੇਖਾ ਤੇ ਨਵਨੀਤ ਸੇਖਾ ਦੇ ਚਾਚਾ ਜੀ ਸਨ। ਸਰਧਾਂਜਲੀ ਸਮਾਰੋਹ ਮੁੱਖ ਸੇਵਾਦਾਰ ਬਾਬਾ ਕਰਨੈਲ ਸਿੰਘ ਕਾਰ ਸੇਵਾ ਵਾਲੇ, ਮਨਜੀਤ ਸਿੰਘ ਮਾਨ ਸਾਬਕਾ ਕੌਂਸਲਰ, ਰਾਜਵਿੰਦਰ ਸਿੰਘ ਲਾਲੀ ਪ੍ਰਧਾਨ ਪੀਐੱਸਪੀਐੱਲ ਜਗਰਾਓਂ, ਮੁੱਖ ਅਧਿਆਪਕ ਜੋਗਿੰਦਰ ਸਿੰਘ ਸੇਖਾ, ਨਛੱਤਰ ਸਿੰਘ ਸੇਖਾ, ਪਰਮਜੀਤ ਸਿੰਘ ਸਾਬਕਾ ਡੀਈਟੀ ਟੈਲੀਕਮ, ਅਵਤਾਰ ਸਿੰਘ ਗਿਆਨ ਸਿੰਘ ਸਾਬਕਾ ਡੀਪੀਆਰਓ, ਚਰਨਜੀਤ ਸਿੰਘ ਸਲੀਣਾ, ਨਵਨੀਤ ਸਿੰਘ ਸੇਖਾ, ਵਰਿੰਦਰ ਸਿੰਘ ਸੇਖਾ, ਹਰਦਿਆਲ ਸਿੰਘ ਸੇਖਾ, ਪਿੰਡ ਸੇਖਾ ਕਲਾਂ ਦੇ ਸਰਪੰਚ ਦਰਸਨ ਸਿੰਘ ਸੋਹੀ ਤੇ ਪੰਚਾਇਤ ਅਤੇ ਰਿਸਤੇਦਾਰ ਸਾਮਲ ਸਨ। ਇਸ ਮੌਕੇ ਉਨ੍ਹਾਂ ਦੇ ਦਿਹਾਂਤ ਤੇ ਵੱਖ ਵੱਖ ਸੰਸਥਾਵਾਂ ਅਤੇ ਸਨਮਾਨਯੋਗ ਸ਼ਖ਼ਸੀਅਤਾਂ ਦੇ ਸੋਗ ਮਤੇ ਵੀ ਪੜ੍ਹੇ ਗਏ।