ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਦਾ ਸੰਕੀਰਤਨ ਕਰਵਾਇਆ
ਜਯਾ ਏਕਾਦਸ਼ੀ 'ਤੇ ਸ਼ਿਆ
Publish Date: Fri, 30 Jan 2026 03:44 PM (IST)
Updated Date: Sat, 31 Jan 2026 04:02 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਜਯਾ ਏਕਾਂਦਸ਼ੀ 'ਤੇ ਸ਼ਿਆਮ ਸੇਵਾ ਸੁਸਾਇਟੀ ਨੇ ਮੋਗਾ ਸ਼ਹਿਰ ਦੇ ਕੋਟਕਪੂਰਾ ਰੋਡ 'ਤੇ ਸਥਿਤ ਜਲੰਧਰ ਕਲੋਨੀ ਦੇ ਸ਼ਿਆਮ ਮੰਦਰ ਵਿਖੇ ਸ਼ਿਆਮ ਪ੍ਰਭੂ ਖਾਟੂ ਵਾਲੇ ਨੂੰ ਸਮਰਪਿਤ ਇਕ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕੀਤਾ। ਸ਼ਿਆਮ ਬਾਬਾ ਦਾ ਬ੍ਰਹਮ ਸ਼ਿੰਗਾਰ, ਦਰਬਾਰ ਅਤੇ ਛਪੰਜ ਭੇਟਾਂ ਖਿੱਚ ਦਾ ਕੇਂਦਰ ਸਨ। ਸਭ ਤੋਂ ਪਹਿਲਾਂ ਸੰਸਥਾਪਕ ਕਮਲ ਸ਼ਰਮਾ ਦੀ ਅਗਵਾਈ ਹੇਠ ਸੁਸਾਇਟੀ ਦੇ ਮੈਂਬਰਾਂ ਨੇ ਆਪਣੇ ਪਰਿਵਾਰਾਂ ਨਾਲ ਮਿਲ ਕੇ ਸ਼ਿਆਮ ਬਾਬਾ ਦੇ ਦਰਬਾਰ ਵਿਚ ਦਰਬਾਰ ਖੋਲ੍ਹਣ ਅਤੇ ਦੀਵਾ ਜਗਾਉਣ ਦੀ ਰਸਮ ਨਿਭਾਈ। ਇਸ ਦੌਰਾਨ ਐਡਵੋਕੇਟ ਜੈ ਗੋਇਲ, ਗਾਇਕ ਰੋਸ਼ਨ ਕੁਮਾਰ, ਪਰੂਸ਼ ਗਰਗ, ਵੰਸ਼ ਸ਼ਰਮਾ, ਰਾਜੀਵ ਉੱਪਲ ਨੇ ਭਜਨ ਗਾ ਕੇ ਸ਼ਿਆਮ ਭਗਤਾਂ ਨੂੰ ਮੰਤਰਮੁਗਧ ਕੀਤਾ। ਇਸ ਦੌਰਾਨ ਆਰਤੀ ਕਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਅਤੇ ਸਾਬਕਾ ਕੌਂਸਲਰ ਭੂਸ਼ਨ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੁਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਦਾਮਾ ਪੁਰੀ, ਜਗਜੀਵ ਧੀਰ, ਗਗਨ ਅਰੋੜਾ, ਗੁਰਲਾਸ਼ ਕੁਮਾਰ ਗਰਗ, ਅਮਨ ਕੌਰ, ਗੁਰਦੀਪ ਕੌਰ, ਰਾਜੇਸ਼ ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਰਾਜੇਸ਼ ਗੋਇਲ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ: ਰਾਮ ਗੋਪਾਲ ਕੁਮਾਰ, ਜਗਦੀਸ਼ ਬੱਤਰਾ, ਰਾਜੀਵ ਉੱਪਲ, ਪਰੁਸ਼ ਗਰਗ, ਅਸ਼ੋਕ ਕਾਲੜਾ, ਨਰੇਸ਼ ਬਾਂਸਲ, ਵਿਜੇ ਅਰੋੜਾ, ਜੌਨੀ ਸ਼ਰਮਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।