ਕਿਰਤੀ ਕਿਸਾਨ ਯੂਨੀਅਨ ਦੀ 15 ਮੈਂਬਰੀ ਕਮੇਟੀ ਦਾ ਗਠਨ
ਕਿਰਤੀ ਕਿਸਾਨ ਯੁਨੀਅਨ ਦੇ ਸੂਬਾ
Publish Date: Thu, 12 Feb 2026 04:30 PM (IST)
Updated Date: Fri, 13 Feb 2026 04:03 AM (IST)
ਪਵਨ ਗਰਗ ਪੰਜਾਬੀ ਜਾਗਰਣ, ਬਾਘਾਪੁਰਾਣਾ : ਕਿਰਤੀ ਕਿਸਾਨ ਯੁਨੀਅਨ ਦੇ ਸੂਬਾ ਪੱਧਰੀ ਫ਼ੈਸਲੇ ਨੂੰ ਲਾਗੂ ਕਰਦੇ ਹੋਏ ਬਲਾਕ ਬਾਘਾਪੁਰਾਣਾ ਦੇ ਪਿੰਡ ਛੋਟਾ ਘਰ ਵਿਖੇ ਨਵੇਂ ਸਿਰਿਉਂ 15 ਮੈਂਬਰੀ ਇਕਾਈ ਦੀ ਚੋਣ ਕੀਤੀ ਗਈ। ਇਹ ਚੋਣ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਗੁਰਤੇਜ ਸਿੰਘ, ਇਕਾਈ ਸਕੱਤਰ ਬਲਦੇਵ ਸਿੰਘ, ਖਜ਼ਾਨਚੀ ਕਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀ ਇਕਾਈ ਦੇ ਆਹੁਦੇਦਾਰਾਂ ਵਜੋ ਚੋਣ ਕੀਤੀ ਗਈ। ਇਸੇ ਤਰ੍ਹਾਂ ਚਰਨਜੀਤ ਸਿੰਘ. ਜਸਪ੍ਰੀਤ ਸਿੰਘ. ਜਾਤੀ ਸਿੰਘ . ਗੁਰਮੀਤ ਸਿੰਘ . ਗੁਰਜੰਟ ਸਿੰਘ. ਸੁਖਦਰਸਨ ਸਿੰਘ . ਗੁਰਦੇਵ ਸਿੰਘ . ਬਲਵਿੰਦਰ ਸਿੰਘ . ਗੁਰਤੇਜ ਸਿੰਘ ਅਤੇ ਮਲਕੀਤ ਸਿੰਘ ਦੀ ਇਕਾਈ ਦੇ ਮੈਂਬਰਾਂ ਵਜੋ ਚੋਣ ਕੀਤੀ ਗਈ। ਇਸ ਮੌਕੇ ਇਕਾਈ ਪ੍ਰਧਾਨ ਨੇ ਕਿਹਾ ਕਿ ਇਸ ਪਿੰਡ ’ਚੋਂ ਕਿਰਤੀ ਕਿਸਾਨ ਯੁਨੀਅਨ ਦੇ ਸੱਦੇ ’ਤੇ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਗਏ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਸਮੁਲੀਅਤ ਕੀਤੀ ਜਾਵੇਗੀ।