ਰਾਮੂੰਵਾਲਾ ਨਵਾਂ ਵਿਖੇ ਨਗਰ ਕੀਰਤਨ ਸਜਾਇਆ
ਪਿੰਡ ਰਾਮੂੰਵ ਾਲਾ ਨਵਾਂ
Publish Date: Sat, 10 Jan 2026 03:53 PM (IST)
Updated Date: Sun, 11 Jan 2026 04:00 AM (IST)

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ : ਪਿੰਡ ਰਾਮੂੰਵਾਲਾ ਨਵਾਂ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬੜੀ ਹੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਇਸ ਮੌਕੇ ਕਵੀਸ਼ਰੀ ਜਥਾ ਭਾਈ ਭੁਪਿੰਦਰ ਸਿੰਘ ਬੁਰਜ ਦੁੱਨਾ ਤੇ ਸਾਥੀਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ। ਭਾਈ ਜਤਿੰਦਰ ਪਾਲ ਸਿੰਘ ਮੋਗਾ ਦੇ ਕੀਰਤਨੀ ਜਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਸੁਣਾਇਆ ਗਿਆ। ਸੰਗਤਾਂ ਵਾਸਤੇ ਵੱਖ-ਵੱਖ ਪੜ੍ਹਾਵਾਂ ਤੇ ਸਮੋਸੇ, ਦੇਗ, ਫਲ, ਦਾਲ-ਪ੍ਰਸ਼ਾਦਾ, ਬ੍ਰੈੱਡ-ਪਕੌੜੇ, ਚਾਹ-ਮੱਠੀਆਂ ਆਦਿ ਦੇ ਲੰਗਰ ਵਰਤਾਏ ਗਏ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਬਲਦੀਪ ਸਿੰਘ ਖਾਲਸਾ, ਮੋਹਨ ਸਿੰਘ ਗਿੱਲ ਮੈਂਬਰ ਪੰਚਾਇਤ, ਪਰਮਿੰਦਰ ਸਿੰਘ ਪਿੰਦਾ ਸੰਧੂ, ਪ੍ਰਮਿੰਦਰ ਰਾਣਾ, ਸੁਖਮੰਦਰ ਸਿੰਘ ਪ੍ਰਧਾਨ,ਪਵਿੱਤਰ ਗਿੱਲ ਬਹਿਰੀਨ, ਗੁਰਪ੍ਰੀਤ ਗੋਗੀ, ਚਮਕੌਰ ਸਿੰਘ ਨੰਬਰਦਾਰ, ਮਨਜਿੰਦਰ ਨਿੰਦਾ, ਡਾ. ਭੁਪਿੰਦਰ ਜਾਝੀ, ਬਲਦੇਵ ਸਿੰਘ ਪ੍ਰਧਾਨ, ਰਵਿੰਦਰ ਬਿੱਟਾ, ਜਗਦੀਪ ਪੱਪੂ, ਬੇਅੰਤ ਸਿੰਘ ਠੱਠੀਵਾਲਾ, ਸਨੀ ਕਨੇਡਾ, ਲੈਫਟੀਨੈਂਟ ਇਕਬਾਲ ਸਿੰਘ ਪੰਚ, ਜੱਸਾ ਠੇਕੇਦਾਰ, ਜਗਸੀਰ ਗੱਗੀ, ਤਜਿੰਦਰ ਫੌਜ਼ੀ, ਡਾ. ਹਰਜਿੰਦਰਪਾਲ ਹਰਚੋਕਾ, ਗੁਰਦਿਆਲ ਸਿੰਘ ਫੌਜ਼ੀ, ਗੁਰਮੇਲ ਘੁੱਕਾ, ਮਨਪ੍ਰੀਤ ਪੀਤਾ, ਗੁਰਤੇਜ ਸਿੰਘ, ਜਗਰਾਜ ਸਿੰਘ ਸੰਧੂ, ਪਿੰਦਰ, ਪੀਤਾ ਇਲੈਕਟ੍ਰੀਸ਼ਨ, ਹਰਦੀਪ ਸਿੰਘ ਬਹਿਰੀਨ, ਗੁਰਭੇਜ ਸਿੰਘ, ਸੋਨੀ ਇਲੈਕਟ੍ਹੀਸ਼ਨ, ਕੁਲਵਿੰਦਰ ਕੌਰ ਤੇ ਪਰਮਜੀਤ ਕੌਰ ਸੰਧੂ ਮੈਂਬਰ ਪੰਚਾਇਤ, ਜਸਵੰਤ ਕੌਰ, ਸੁਰਜੀਤ ਕੌਰ, ਤਜਿੰਦਰ ਕੌਰ, ਸਵਰਨ ਕੌਰ, ਜਸਪਾਲ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।