ਅਵਤਾਰ ਪੁਰਬ ਨੂੰ ਸਮਰਪਿਤ ਮਹਿਰੋਂ ਵਿਖੇ ਸਜਾਇਆ ਨਗਰ ਕੀਰਤਨ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ
Publish Date: Sat, 10 Jan 2026 03:52 PM (IST)
Updated Date: Sun, 11 Jan 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਮਹਿਰੋਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਨੂੰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਨਰਿੰਦਰ ਸਿੰਘ ਨੇ ਅਰਦਾਸ ਕਰਕੇ ਆਰੰਭ ਕਰਵਾਇਆ। ਇਹ ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ 6ਵੀ ਤੋਂ ਆਰੰਭ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾਂ ਕਰਦਾ ਹੋਇਆਂ ਸ਼ਾਮ ਨੂੰ ਮੁੜ ਇਸੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਹ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਈ ਅਤੇ ਹੇਠ ਗੁਰਦੁਆਰਾ ਪਤਾਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਨੌਜਵਾਨਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਇਸ ਵਿਸ਼ਾਲ ਨਗਰ ਕੀਰਤਨ ਵਿਚ ਰਾਗੀ ਜੱਥਿਆਂ ਢਾਡੀ ਜਥੇਦਾਰ ਗੁਰਜਾ ਸਿੰਘ ਮਾਣਕਪੁਰ ਸ਼ਰੀਫ, ਅਤੇ ਢਾਡੀ ਭਾਈ ਪਰਮਿੰਦਰ ਸਿੰਘ ਅਨਮੋਲਕ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਵਿਸ਼ਾਲ ਨਗਰ ਕੀਰਤਨ ਵਿਚ ਫੁੱਲਾ ਨਾਲ ਸਜੀ ਗੁਰੂ ਸਾਹਿਬ ਦੀ ਸ਼ੁੰਦਰ ਪਾਲਕੀ ਨੇ ਗੁਰੂ ਘਰ ਦੀ ਸ਼ੋਭਾ ਨੂੰ ਵਧਾਇਆ। ਤੋਪ ਰਾਹੀਂ ਫੁੱਲਾਂ ਦੀ ਵਰਖਾ ਨੇ ਨਗਰ ਕੀਰਤਨ ਦੀ ਸ਼ੋਭਾਂ ਨੂੰ ਚਾਰ ਚੰਨ ਲਗਾਏ ਗਏ। ਨੌਜਵਾਨਾ ਵੱਲੋਂ ਝਾੜੂਆਂ ਨਾਲ ਸ਼ੜਕਾਂ ਦੀ ਸਫਾਈ ਅਤੇ ਕਲੀ ਨਾਲ ਕੀਤੀ ਗਈ ਕਾਰਾਗਿਰੀ ਦੇਖਣਯੋਗ ਸੀ। ਪਿੰਡ ਵਿਚ ਸਾਰੇ ਪੜਾਅ ਤੇ ਨਗਰ ਕੀਰਤਨ ਦਾ ਭਰਵਾ ਸਵਾਗਤ ਹੋਇਆ, ਜਿਥੇਂ ਸੰਗਤਾ ਨੇ ਨਾਮਵਰ ਜੱਥਿਆ ਤੋਂ ਗੁਰ ਇਤਿਹਾਸ ਸਰਵਨ ਕੀਤਾ। ਹਰੇਕ ਪੜਾਅ ਤੇ ਸੇਵਾਦਾਰਾ ਵੱਲੋਂ ਸੰਗਤਾਂ ਵਾਸਤੇ ਚਾਹ, ਦੁੱਧ, ਸਮੋਸੇ, ਖੀਰ, ਗਜਰੇਲੇ ਅਤੇ ਗੁਰੂ ਘਰ ਵਿਚ ਪ੍ਰਸਾਦਿਆ ਦੇ ਅਟੁੱਟ ਲੰਗਰ ਲਗਾਏ ਗਏ ਸਨ। ਇਸ ਮੌਕੇ ਨਗਰ ਕੀਰਤਨ ਅੱਗੇ ਸਿੱਖ ਨੌਜਵਾਨਾਂ ਵੱਲੋ ਗੱਤਕੇ ਦੇ ਜੋਹਰ ਦਿਖਾਏ ਗਏ ਅਤੇ ਫੌਜੀ ਬੈਡ ਵਾਲਿਆਂ ਨੇ ਵੀ ਨਗਰ ਕੀਰਤਨ ਦੀ ਸ਼ੋਭਾ ਵਧਾਈ।