ਸਕੂਲ ਆਫ ਐਮੀਨੈਂਸ ਬਾਘਾਪੁਰਣਾ ਵਿਖੇ ਮੈਗਾ ਪੀਟੀਐੱਮ ਕਰਵਾਈ
ਪੰਜਾਬ ਸਰਕਾਰ ਸਿੱਖਿਆ ਵਿਭਾਗ
Publish Date: Sat, 28 Mar 2026 04:53 PM (IST)
Updated Date: Sun, 29 Mar 2026 04:06 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਪੰਜਾਬ ਸਰਕਾਰ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਸਕੂਲ ਆਫ ਐਮੀਨੈਂਸ ਬਾਘਾਪੁਰਾਣਾ ਵਿਖੇ ਇਕ ਮੈਗਾ ਪੀਟੀਐੱਮ ਕੀਤੀ ਗਈ, ਜਿਸ ਵਿਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਾਨ ਬੋਰਡ ਕਲਾਸਾਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਵੱਖ-ਵੱਖ ਕਲਾਸਾਂ ਵਿੱਚੋਂ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਇਨਾਮ ਦੇ ਕੇ ਸਨਮਾਨਿਆ ਗਿਆ। ਹਰੇਕ ਕਲਾਸ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਪ੍ਰਿੰਸੀਪਲ ਸਤਿੰਦਰ ਕੌਰ ਵੱਲੋਂ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਬੱਚਿਆਂ ਦੇ ਨਾਲ ਆਏ ਮਾਪਿਆਂ ਨਾਲ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਬੱਚਿਆਂ ਦੀ ਬੇਹਤਰੀ ਲਈ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡੀਸੀ ਮੋਗਾ ਵੱਲੋਂ ਸਕੂਲ ਨੂੰ ਗੋਦ ਲੈਣ ਉਪਰੰਤ ਸਕੂਲ ਨੂੰ ਦਿੱਤੀਆਂ ਵਿਸ਼ੇਸ਼ ਗਰਾਂਟਾਂ ਦਾ ਬੱਚਿਆਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਤਹਿਤ ਲੜਕੀਆਂ ਲਈ ਵੱਖਰੇ ਬਾਥਰੂਮ, ਲੜਕੀਆਂ ਲਈ ਵੱਖਰੀ ਰੋਬੋਟਿਕ ਲੈਬ ਅਤੇ ਹੋਰ ਸਹੂਲਤਾਂ ਮਾਪਿਆਂ ਨੂੰ ਜਾਣੂ ਕਰਾਇਆ ਗਿਆ। ਬੱਚਿਆਂ ਦੇ ਨਾਲ ਆਏ ਮਾਪਿਆਂ ਨੇ ਸਕੂਲ ਵੱਲੋਂ ਲੜਕੀਆਂ ਦੀ ਬੇਹਤਰੀ ਲਈ ਦਿੱਤੀ ਜਾਂਦੀ ਫਰੀ ਸਟੇਸ਼ਨਰੀ ਵਾਲੀ ਸਹੂਲਤ ਲਈ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ। ਬੱਚਿਆਂ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਇਸ ਸਕੂਲ ਵਿਚ ਲਗਪਗ 300 ਦੇ ਕਰੀਬ ਲੜਕੀ ਵੱਖ ਵੱਖ ਜਮਾਤਾਂ ਵਿਚ ਪੜ ਰਹੀ ਹੈ। ਲੜਕੀਆਂ ਲਈ ਪ੍ਰਿੰਸੀਪ ਵੱਲੋਂ ਡੀਸੀ ਮੋਗਾ ਨਾਲ ਵਿਚਾਰ ਵਟਾਂਦਰਾ ਕਰਕੇ ਛੇਵੀਂ ਜਮਾਤ ਵਿਚ ਦਾਖਲ ਹੋਣ ਵਾਲੀ ਲੜਕੀ ਲਈ ਸਾਈਕਲ ਦੇਣ ਦਾ ਭਰੋਸਾ ਦਵਾਇਆ। ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਸਮੁੱਚੇ ਪ੍ਰਬੰਧ ਸਫਾਈ, ਜਮਾਤ ਕਮਰਿਆਂ ਦੀ ਸਥਿੱਤੀ, ਬਿਜਲੀ, ਪਾਣੀ, ਜਨਰੇਟਰ, ਫਿਲਟਰ, ਸਕਿਓਰਿਟੀ ਅਤੇ ਸ਼ਾਂਤ ਮਾਹੌਲ ਆਦਿ ਬਾਰੇ ਤਸੱਲੀ ਪ੍ਰਗਟਾਈ। ਇਸ ਮੌਕੇ ਪ੍ਰਿੰਸੀਪਲ ਨੇ ਬੱਚਿਆਂ ਦੇ ਮਾਪਿਆਂ ਨੂੰ ਲੜਕੀਆਂ ਦਾ ਦਾਖਲਾ ਇਸ ਸਕੂਲ ਵਿਚ ਕਰਾਉਣ ਦੀ ਭਾਵੁਕ ਅਪੀਲ ਕੀਤੀ। ਇਸ ਮੌਕੇ ਜਗਸੀਰ ਸਿੰਘ, ਜਗਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਮਗੇੜਾ, ਪੂਜਾ ਰਾਣੀ, ਜਸਪ੍ਰੀਤ ਕੌਰ, ਸਤਵੀਰ ਕੌਰ, ਰਪਿੰਦਰ ਕੌਰ, ਸ੍ਰੀ ਮਤੀ ਰਿਤਿਕਾ, ਨਵਦੀਪ ਕੌਰ, ਰਮਨਦੀਪ ਕੌਰ ਮਿਸ ਸਵੇਤਾ, ਸਤਵਿੰਦਰ ਕੌਰ, ਗੁਰਿੰਦਰ ਕੌਰ ਗੁਰਵਿੰਦਰਕੌਰ ਅਤੇ ਸਮੁੱਚਾ ਸਟਾਫ ਹਾਜਰ ਸੀ।