- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਾਮੀ ਕਣਕ ਦੇ ਸੀਜ਼ਨ ਨੂੰ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਅਗਾਮੀ ਕਣਕ ਦੇ ਸੀਜ਼ਨ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਿਚ ਦਾਣਾ ਮੰਡੀ ਮੋਗਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ ਦੀ ਅਗਵਾਈ ਵਿਚ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪਨਗ੍ਰੇਨ ਦੇ ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ, ਮਾਰਕਫੈੱਡ ਦੇ ਮੈਨੇਜਰ ਹਰਮਨਜਿੰਦਰ ਸਿੰਘ, ਪਨਸਪ ਦੇ ਇੰਸਪੈਕਟਰ ਸੁਖਜਿੰਦਰ ਸਿੰਘ, ਨਵੀਨ ਸ਼ਰਮਾ, ਕਰਤਾਰ ਸਿੰਘ, ਵੇਅਰ ਹਾਊਸ ਦੇ ਇੰਸਪੈਕਟਰ ਜਗਜੀਤ ਸਿੰਘ ਅਤੇ ਰਮਨ ਕੁਮਾਰ, ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਆਗਿਆਪਾਲ ਸਿੰਘ, ਆੜ੍ਹਤੀ ਯੂਨੀਅਨ ਦੇ ਸਕੱਤਰ ਰਾਹੁਲ ਗਰਗ, ਕੈਸ਼ੀਅਰ ਹਿਤੇਸ਼ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਅਜੇ ਮੰਗਲਾ, ਪ੍ਰਦੀਪ ਮੰਗਲਾ, ਵਿਪਨ ਕੁਮਾਰ ਬਿੱਟਾ, ਵਿਨੋਦ ਕੁਮਾਰ ਟੈਣੀ, ਬਲਜਿੰਦਰ ਸਿੰਘ, ਮੁਰਾਰੀ ਸਿੰਗਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਮੰਡੀਆਂ ’ਚ ਆਉਂਦੀਆਂ ਮੁਸ਼ਕਲਾਂ ਪ੍ਰਧਾਨ ਸਮੀਰ ਜੈਨ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਸਾਹਮਣੇ ਰੱਖੀਆਂ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਸਿਰਫ਼ ਕੁੱਝ ਦਿਨਾਂ ’ਚ ਖ਼ਤਮ ਹੋ ਜਾਂਦੀ ਹੈ ਕਿਉਂਕਿ ਕਿਸਾਨ ਆਪਣੀ ਫ਼ਸਲ ਕੰਬਾਈਨਾਂ ਨਾਲ ਕਟਾ ਕੇ ਮੰਡੀ ’ਚ ਨਾਲੋ ਨਾਲ ਲੈ ਆਉਂਦਾ ਹੈ ਜਿਸ ਦੀ ਆੜ੍ਹਤੀ ਵੱਲੋਂ ਬੋਰੀਆਂ ਵਿਚ ਭਰਤੀ ਕਰ ਦਿੱਤੀ ਜਾਂਦੀ ਹੈ। ਜਿਸ ਨਾਲ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਜਾਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮੰਡੀ ਦੇ ਵਿਚ ਜਦੋਂ ਕਣਕ ਦਾ ਸੀਜ਼ਨ ਚੱਲਦਾ ਹੈ ਤਾਂ ਸਪੈਸ਼ਲਾਂ ਵੱਧ ਤੋਂ ਵੱਧ ਦਿੱਤੀਆਂ ਜਾਣ। ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੰਡੀ ਵਿਚੋਂ ਨਾਲੋਂ ਨਾਲ ਕਣਕ ਦੀ ਲਿਫ਼ਟਿੰਗ ਕੀਤੀ ਜਾਵੇ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਆਗਿਆਪਾਲ ਸਿੰਘ ਨੂੰ ਕਿਹਾ ਕੀ ਮੰਡੀ ਵਿਚ ਟਰੱਕ ਹਰ ਰੋਜ਼ ਲਗਾਤਾਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਨਾ ਲੱੱਗ ਸਕਣ। ਇਸ ਮੌਕੇ ਪਨਗਰੇਨ ਦੇ ਅਧਿਕਾਰੀ ਜਗਦੀਪ ਸਿੰਘ ਧਾਲੀਵਾਲ ਅਤੇ ਮਾਰਕਫੈੱਡ ਦੇ ਮੈਨੇਜਰ ਹਰਮਨਜਿੰਦਰ ਸਿੰਘ ਅਤੇ ਹੋਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਆੜ੍ਹਤੀਆ ਨੂੰ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਦੀ ਆਈ ਕਣਕ ਨੂੰ ਚੰਗੀ ਤਰ੍ਹਾਂ ਪੱਖਾ ਲਾ ਕੇ ਹੀ ਬੋਰੀਆਂ ਵਿਚ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀਆਂ ਕੋਲ ਬਾਰਦਾਨੇ ਅਤੇ ਲਿਫ਼ਟਿੰਗ ਦਾ ਪੂਰਾ ਪ੍ਰਬੰਧ ਹੈ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਆਗਿਆਪਾਲ ਸਿੰਘ ਨੇ ਕਿਹਾ ਕਿ ਅਸੀਂ ਮੰਡੀ ਵਿਚ ਲਗਾਤਾਰ ਟਰੱਕ ਦਿੰਦੇ ਰਹਾਂਗੇ ਤਾਂ ਕਿ ਮੰਡੀ ਵਿਚੋਂ ਲਿਫਟਿੰਗ ਦਾ ਕੰਮ ਸੰਚਾਰੂ ਢੰਗ ਨਾਲ ਚੱਲ ਸਕੇ। ਮੀਟਿੰਗ ਦੌਰਾਨ ਮੰਡੀ ਦੇ ਵਿਚ ਠੇਕੇਦਾਰ ਵਿਨੋਦ ਕਾਲਾ ਨੇ ਕਿਹਾ ਕਿ ਸਾਡੇ ਕੋਲ ਲੇਬਰ ਦਾ ਪੂਰਾ ਪ੍ਰਬੰਧ ਹੈ ਅਤੇ ਅਸੀਂ ਮੰਡੀ ਵਿਚ ਕਿਸੇ ਤਰ੍ਹਾਂ ਦੀ ਲਿਫ਼ਟਿੰਗ ਦੇ ਵਿਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ। ਇਸ ਮੀਟਿੰਗ ਵਿਚ ਵਿਨੋਦ ਰਾਜਪਾਲ, ਵੈਭਵ ਸਿੰਗਲਾ, ਗੌਰਵ ਜੈਨ,ਅਸ਼ੋਕ ਕੁਮਾਰ, ਹਿਮਾਂਸ਼ੂ ਗਰਗ, ਰਵਿੰਦਰ ਸਿੰਘ ਗਿੱਲ, ਹਰਵਿੰਦਰ ਸਿੰਘ ਹੈਰੀ ਤੋਂ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਦੇ ਐਕਟਿਵ ਮੈਂਬਰ ਹਾਜ਼ਰ ਸਨ।