ਮਾਘੀ ਮੇਲਾ ਕਾਰਨਫਰੰਸ ਦੀਆਂ ਕੀਤੀਆਂ ਤਿਆਰੀਆਂ
ਮਾਘੀ ਮੇਲੇ ਮੌਕੇ ਤਿੰਨ ਪਾਤਸ਼ਾਹੀਆਂ
Publish Date: Thu, 08 Jan 2026 04:01 PM (IST)
Updated Date: Fri, 09 Jan 2026 04:03 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ, ਬੱਧਨੀ ਕਲਾਂ : ਮਾਘੀ ਮੇਲੇ ਮੌਕੇ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਤਖਤੂਪੁਰਾ ਸਾਹਿਬ ਵਿਖੇ ਸ੍ਰੋਮਣੀ ਅਕਾਲੀਦਲ ਵੱਲੋਂ 15 ਜਨਵਰੀ ਦਿਨ ਵੀਰਵਾਰ ਨੂੰ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਮੌਕੇ ਵਿਸ਼ੇਸ਼ ਤੌਰ ਤੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਆਗੂਆਂ ਤੇ ਵਰਕਰਾਂ ਨਾਲ ਕੀਤੀ ਗਈ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਜਥੇਦਾਰ ਤੀਰਥ ਸਿੰਘ ਮਾਹਲਾ ਕੌਰ ਕਮੇਟੀ ਮੈਂਬਰ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਕੌਮੀ ਮੀਤ ਪ੍ਰਧਾਨ ਨੇ ਕੀਤਾ। ਇਸ ਸਮੇਂ ਪਹੁੰਚੀ ਲੀਡਰਸ਼ਿਪ ਨੇ ਕਾਨਫਰੰਸ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਵਾਉਣ ਲਈ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਸਹਿਬਾਨ, ਆਗੂਆਂ ਤੇ ਵਰਕਰਾਂ ਦੀਆਂ ਡਿਉੂਟੀਆਂ ਲਗਾਉਦਿਆਂ ਆਪੋ-ਆਪਣੇ ਹਲਕੇ ’ਚ ਮੀਟਿੰਗਾਂ ਅਤੇ ਤਿਆਰੀਆਂ ਮੁਕੰਮਲ ਕਰਨ ਲਈ ਕਿਹਾ। ਇਕੱਤਰ ਹੋਏ ਵਰਕਰਾਂ ਨੇ ਵੱਡੀ ਗਿਣਤੀ ’ਚ ਇਕੱਠ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਖੇਤਰੀ ਪਾਰਟੀ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕੀਤਾ ਜਾਵੇਗਾ। ਇਸ ਮੌਕੇ ਅਜੀਤਪਾਲ ਸਿੰਘ ਰਣੀਆਂ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਧਾਲੀਵਾਲ ਪ੍ਰਧਾਨ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਡਾ. ਜਗਤਾਰ ਸਿੰਘ ਮੱਲ੍ਹੀ ਦੌਧਰ, ਬੀਬੀ ਨਰਿੰਦਰ ਕੌਰ ਰਣੀਆਂ, ਅਮਰਿੰਦਰ ਸਿੰਘ ਵਿੱਕੀ, ਸਾਧੂ ਸਿੰਘ ਸਰਪੰਚ ਬੁੱਟਰ ਖੁਰਦ, ਗੁਰਬਖ਼ਸ਼ ਸਿੰਘ ਰਣੀਆਂ, ਰਾਮ ਸਿੰਘ ਪੱਤੋ, ਸੁਰਜੀਤ ਸਿੰਘ ਝੰਡੇਆਣਾ, ਚਰਨਜੀਤ ਸਿੰਘ ਡਾਲਾ, ਰੁਪਿੰਦਰ ਸਿੰਘ ਦੀਦਾਰੇਵਾਲਾ, ਸਿਕੰਦਰ ਸਿੰਘ, ਗੁਰਦੀਪ ਸਿੰਘ ਰੌਤਾਂ, ਜਗਰੂਪ ਸਿੰਘ ਬੱਧਨੀ, ਦਰਸ਼ਨ ਸਿੰਘ ਧਾਲੀਵਾਲ, ਬੀਰੂ ਸਿੰਘ, ਬਸੰਤ ਸਿੰਘ ਦੌਧਰ, ਅਮਰਜੀਤ ਸਿੰਘ ਬੁੱਟਰ, ਇਕੱਤਰ ਸਿੰਘ ਮਾਣੂੰਕੇ, ਕਮਲਜੀਤ ਪੁਰੀ, ਨਰਿੰਦਰ ਸ਼ਰਮਾਂ, ਲਖਵੀਰ ਸਿੰਘ ਕਾਲਾ, ਕੇਵਲ ਸਿੰਘ ਬੁਰਜ ਹਮੀਰਾ, ਮਲਕੀਤ ਸਿੰਘ ਸਰਪੰਚ, ਅਤਿੰਦਰ ਸਿੰਘ ਦੀਨਾ, ਬਲਕਰਨ ਸਿੰਘ ਮਾਣੂੰਕੇ, ਜਗਮੋਹਨ ਸਿੰਘ ਕੋਕਰੀ ਕਲਾਂ, ਨਾਹਰ ਸਿੰਘ ਪ੍ਰਧਾਨ, ਜਗਰਾਜ ਸਿੰਘ ਖੋਖਰ, ਬੁੱਧ ਸਿੰਘ ਰਾਉੂਕੇ, ਗੁਰਮੀਤ ਸਿੰਘ, ਅਜਮੇਰ ਸਿੰਘ ਆਦਿ ਸਮੇਤ ਹੋਰ ਵੀ ਹਾਜ਼ਰ ਸਨ।