- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ: ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਸਹਾਇਕ ਸਕੱਤਰ ਹਰਜੀਤ ਸਿੰਘ ਸੋਤਾ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਕਾਦਰ ਵਾਲਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਚੌਧਰੀ ਸਕੱਤਰ ਜਸਵਿੰਦਰ ਸਿੰਘ ਸਹਾਇਕਵਿਤ ਸਕੱਤਰ ਹਰਜਿੰਦਰ ਸਿੰਘ ਅਤੇ ਸੂਬਾ ਮੀਡੀਆ ਇੰਚਾਰਜ ਜਗਸੀਰ ਸਿੰਘ ਘਾਰੂ ਸਮੂਹ ਆਗੂ ਸਾਹਿਬਾਨਾਂ ਦੀ ਰਹਿਨੁਮਾਈ ਹੇਠ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ 135 ਵੇ ਜਨਮਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਕੋਟੀ ਈਸੇ ਖਾਂ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਮੇਨ ਚੌਂਕ ਕੋਟ ਈਸੇ ਖਾਂ ਤੋਂ ਵਾਪਸ ਮੰਡੀ ਤੱਕ ਬੜੀ ਧੂਮਧਾਮ ਨਾਲ ਕੱਢੀ ਗਈ ਇਸ ਮੌਕੇ ਵੱਖ ਵੱਖ ਭਰਾਤਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਆਪਣੇ ਆਪਣੇ ਜਥਿਆਂ ਦੇ ਨਾਲ ਪਹੁੰਚੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਸਮਾਜ ਪੱਖੀ ਕੰਮਾਂ ਦਾ ਪ੍ਰਚਾਰ ਕੀਤਾ ਤੇ ਵੱਖ-ਵੱਖ ਆਗੂ ਸਾਹਿਬਾਨਾਂ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਸਰਬ ਸਾਂਝੀ ਸ਼ਖ਼ਸੀਅਤ ਦੱਸਦੇ ਹੋਏ ਹਰ ਇਕ ਇਨਸਾਨ ਨੂੰ ਉਹਨਾਂ ਦੀ ਇੱਜਤ ਅਤੇ ਕਦਰ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੁਲਾਰਿਆਂ ਵੱਲੋਂ ਵੱਖ-ਵੱਖ ਜਗ੍ਹਾ ’ਤੇ ਡਾਕਟਰ ਭੀਮ ਰਾਉ ਅੰਬੇਦਕਰ ਸਾਹਿਬ ਦੇ ਬੁੱਤਾਂ ਦੀ ਕੀਤੀ ਜਾਂਦੀ ਬੇਅਦਬੀ ਦੀ ਸਖ਼ਤ ਨਿਖੇਦੀ ਕੀਤੀ ਅਤੇ ਆਉਣ ਵਾਲੇ ਸਮਿਆਂ ਦੇ ਵਿਚ ਜੇਕਰ ਕੋਈ ਇਦਾਂ ਦੀ ਛੇੜਖਾਨੀ ਹੋਵੇਗੀ ਤਾਂ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪਹੁੰਚੇ ਹੋਏ ਸਮੂਹ ਸਤਿਕਾਰਯੋਗ ਸਾਥੀਆਂ ਦਾ ਜਥੇਬੰਦੀ ਦੇ ਸੂਬਾ ਪ੍ਰਧਾਨ ਵੱਲੋਂ ਅਤੇ ਸਮੂਹ ਜਥੇਬੰਦੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕਿਰਤੀਆਂ ਤੇ ਰਾਖੇ ਮੋਰਚਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਘਲੋਟੀ, ਸਹਾਇਕ ਸੂਬਾ ਸਕੱਤਰ ਹਰਜੀਤ ਸਿੰਘ ਸਹੋਤਾ, ਮੀਤ ਪ੍ਰਧਾਨ ਅਮਨਦੀਪ ਕਾਦਰ ਵਾਲਾ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਚੌਧਰੀ, ਵਿੱਤ ਸਕੱਤਰ ਜਸਵਿੰਦਰ ਸਿੰਘ, ਸਹਾਇਕ ਵਿੱਤ ਸਕੱਤਰ ਹਰਜਿੰਦਰ ਸਿੰਘ ਸੂਬਾ, ਮੀਡੀਆ ਇੰਚਾਰਜ ਜਗਸੀਰ ਸਿੰਘ ਘਾਰੂ, ਸੂਬਾ ਕਮੇਟੀ ਮੈਂਬਰ ਕੇਵਲ ਕ੍ਰਿਸ਼ਨ ਕੋਟ ਈਸੇ ਖਾਂ, ਯੂਥ ਪ੍ਰਧਾਨ ਸੁਖਚੈਨ ਸਿੰਘ, ਸੰਜੂ ਡਾਕਟਰ, ਜੱਗਾ ਸਿੰਘ ਕਾਦਰਵਾਲਾ, ਦਲਵੀਰ ਸਿੰਘ ਬੱਲ, ਬਲਵੰਤ ਸਿੰਘ ਮਾਨ, ਸੂਬਾ ਸਿੰਘ ਨੰਬਰਦਾਰ, ਸੈਦ ਮੁਹੰਮਦ ਸੂਬਾ ਕਮੇਟੀ ਮੈਂਬਰ, ਕੁਲਦੀਪ ਸਿੰਘ ਰਾਏ, ਗੁਰਮੀਤ ਸਿੰਘ ਸੋਤਾ, ਹਰਬੰਸ ਸਿੰਘ ਸਹੋਤਾ ਕਮਾਲ ਕੇ ਸਾਹਿਬ ਭਾਈ ਜੈਤਾ ਜੀ ਸੇਵਾ ਸੰਸਥਾ ਦੇ ਪ੍ਰਧਾਨ ਦਰਸ਼ਨ ਸਿੰਘ, ਗੁਰਦਿਆਲ ਸਿੰਘ ਖੰਡਾ, ਇਕਬਾਲ ਸਿੰਘ ਭੁੱਲਰ, ਮਾਸਟਰ ਸੁਖਵਿੰਦਰ ਸਿੰਘ ਮੰਦਰ, ਕਰਮ ਸਿੰਘ, ਰਣਜੀਤ ਸਿੰਘ ਧਰਮਕੋਟ, ਵਿਜੇ ਕੋਟ ਯੂਥ ਪ੍ਰਧਾਨ, ਗੁਰੂ ਗਿਆਨ ਨਾਥ ਆਸ਼ਰਮ, ਸੰਘਰਸ਼ ਦਲ ਭਾਰਤ ਡਾਕਟਰ ਭੁਪਿੰਦਰ ਸਿੰਘ ਸਿੱਧੂ ਰਾਸ਼ਟਰੀ ਪ੍ਰਚਾਰਕ ਆਦਿ ਸ਼ਾਮਿਲ ਸਨ।