ਲਾਲ ਦੁਆਰਾ ਮੰਦਰ ’ਚ ਪਾਲਕੀ ਯਾਤਰਾ 20 ਨੂੰ
ਸ਼੍ਰੀ ਬਾਬਾ ਲਾਲ ਦਿਆਲ
Publish Date: Fri, 16 Jan 2026 03:31 PM (IST)
Updated Date: Sat, 17 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸ਼੍ਰੀ ਬਾਬਾ ਲਾਲ ਦਿਆਲ ਮਹਾਰਾਜ ਦੀ ਅਪਾਰ ਕਿਰਪਾ ਅਤੇ ਸ਼੍ਰੀ ਰਾਮ ਸੁੰਦਰ ਦਾਸ ਮਹਾਰਾਜ, ਦੇਵਚਾਰੀਆ ਦਰਬਾਰ ਸ਼੍ਰੀ ਧਿਆਨਪੁਰ ਧਾਮ ਦੇ ਆਸ਼ੀਰਵਾਦ ਨਾਲ 20 ਜਨਵਰੀ ਨੂੰ ਲਾਲ ਦੁਆਰਾ ਮੰਦਰ ਨੇੜੇ ਸਾਈਂ ਧਾਮ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਸਤਿਗੁਰੂ ਬਾਬਾ ਲਾਲ ਦਿਆਲ ਮਹਾਰਾਜ ਦੇ 671ਵੇਂ ਜਨਮ ਦਿਵਸ ਦੇ ਮੌਕੇ ਤੇ ਇਕ ਵਿਸ਼ਾਲ ਪਾਲਕੀ ਯਾਤਰਾ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਲਾਲ ਦੁਆਰਾ ਮੰਦਿਰ ਵਿਖੇ ਇਕ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ ਨੇ ਦੱਸਿਆ ਕਿ ਮੰਦਰ ਪਰਿਸਰ ਤੋਂ ਸ਼ਾਮ 4 ਵਜੇ ਸਤਿਗੁਰੂ ਬਾਬਾ ਲਾਲ ਜੀ ਦੀ ਤਸਵੀਰ ਦਾ ਇਕ ਵਿਸ਼ਾਲ ਪਾਲਕੀ ਯਾਤਰਾ ਕੱਢੀ ਜਾਵੇਗੀ ਤੇ ਇਸ ਦੌਰਾਨ ਸੰਕੀਰਤਨ ਅਤੇ ਆਰਤੀ ਵੀ ਕੀਤੀ ਜਾਵੇਗੀ। ਆਰਤੀ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਜਾਵੇਗਾ।