ਭਾਰਤੀ ਵਾਲਮੀਕਿ ਧਰਮ ਸਮਾਜ ਨੇ ਪ੍ਰੋਗਰਾਮ ਕਰਵਾਇਆ
ਭਾਰਤੀ ਵਾਲਮੀਕਿ ਧਰਮ ਸਮਾਜ
Publish Date: Sun, 19 Apr 2026 06:04 PM (IST)
Updated Date: Mon, 20 Apr 2026 04:07 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੇ ਦੱਸਿਆ ਕਿ ਬਗਿਆਣਾ ਬਸਤੀ ਗਲੀ ਨੰਬਰ 06 ਮੋਗਾ ਵਿਖੇ ਸ਼੍ਰੀ ਸ਼੍ਰੀ 108 ਪੰਡਿਤ ਸ਼੍ਰੀ ਟੇਕਚੰਦ ਜੀ ਮਹਾਰਾਜ ਰੌਂਝੀਆ (ਉਂਟਵਾਲੀਆ) ਦੇ ਗ੍ਰਹਿ ਵਿਖੇ ਬੱਗੇਆਣਾ ਬਸਤੀ ਵਿਚ ਡਮਰੂਬਾਜ਼ੀ ਦਾ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਮੁੱਖ ਰੂਪ ਤੇ ਸੰਤ ਭਗਤ ਖਲੀਫਿਆ ਵੱਲੋ ਰਾਕੇਸ਼ ਰੋਝਿਆ ਨੂੰ ਖਲੀਫਾ ਪਦ, ਮਦਨ ਕੁਮਾਰ ਰੌਝਿਆ ਨੂੰ ਖਲੀਫ਼ਾ ਪਦ ਅਤੇ ਰਜਿੰਦਰ ਕੁਮਾਰ ਰੌਝਿਆ ਨੂੰ ਭਗਤ ਪਦ ਨਾਲ ਦਸਤਾਰ ਅਤੇ ਮਾਲਾ ਪਹਿਨਾ ਕੇ ਨਿਯੁਕਤ ਕੀਤਾ। ਇਸ ਦੌਰਾਨ ਪ੍ਰਧਾਨ ਨਰੇਸ਼ ਬੋਹਤ ਅਤੇ ਰਾਕੇਸ਼ ਰੌਂਝਿਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਅਲਵਰ ਰਾਜਸਥਾਨ ਤੋਂ ਸੰਤ ਲੀਲੂ ਖਲੀਫਾ, ਮੁਕੇਸ਼ ਖਲੀਫਾ , ਅਬੁੱਲਖੁਰਾਣਾ ਜ਼ਿਲ੍ਹਾ ਼ਸ੍ਰੀ ਮੁਕਤਸਰ ਸਾਹਿਬ ਤੋਂ ਸੰਤ, ਚੌਧਰੀ ਗਮਦੂਰ ਖਾਂਡਿਆ, ਸੋਨੂੰ ਖਲੀਫਾ ਰੁਪਾਣਾ, ਸੋਨੂੰ ਕੁਮਾਰ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਤੋਂ ਭਗਤ ਖਲੀਫਾ ਆਏ ਅਤੇ ਨਵੇਂ ਬਣੇ ਭਗਤ ਅਤੇ ਖਲੀਫਾ ਨੂੰ ਆਸ਼ੀਰਵਾਦ ਦਿੱਤਾ। ਇਸ ਵਿਸ਼ਾਲ ਸਮਾਗਮ ਵਿੱਚ ਸੰਗਤਾਂ ਨੇ ਡਮਰੂ ਵਜਾ ਕੇ ਬਾਬਾ ਜਾਹਰਵੀਰ ਗੋਗਾ ਜੀ ਅਤੇ ਗੁਰੂ ਗੋਰਖਨਾਥ ਜੀ ਦੇ ਸੁੰਦਰ ਸੁੰਦਰ ਭਜਨ ਗਾਇਨ ਕੀਤੇ। ਇਸ ਮੌਕੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਰੇਸ਼ ਬੋਹਤ ਪ੍ਰਧਾਨ ਭਾਵਾਧਸ, ਸੋਮਨਾਥ ਚੌਮਬੜ ਪ੍ਰਧਾਨ ਸਫਾਈ ਸੇਵਕ ਯੂਨੀਅਨ, ਚੇਅਰਮੈਨ ਰਾਜਿੰਦਰ ਬੋਹਤ ਗੰਗੂ, ਅਨਿਲ ਸਾਰਵਨ ਸੈਨੇਟਰੀ ਇੰਸਪੈਕਟਰ, ਰਮੇਸ਼ ਚਾਵਰੀਆ, ਵਿੱਕੀ ਰੋਂਝਿਆ, ਲਵ ਬੋਹਤ, ਅਤੁਲ ਕੁਮਾਰ ਆਦਿ ਹਾਜ਼ਰ ਸਨ।