ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਖੇ ਮਾਈ ਭਾਰਤ ਮੋਗਾ ਅਤੇ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵੱਲੋਂ ਸਾਂਝੇ ਤੌਰ ਤੇ ਇਕ ਜ਼ਿਲ੍ਹਾ ਖੇਡ ਮੇਲਾ ਕਰਵਾਇਆ ਗਿਆ। ਇਹ ਖੇਡ ਮੇਲਾ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਐੱਨਐੱਸਐੱਸ ਕੋਆਰਡੀਨੇਟਰ ਲਵਕੇਸ਼ ਸਿੰਘ ਅਤੇ ਸਪੋਰਟਸ ਕੋਆਰਡੀਨੇਟਰ ਅਮਿਤ ਸ਼ਰਮਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਅਤੇ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਕਲੱਬਾਂ ਨੇ ਇਸ ਵਿਚ ਹਿੱਸਾ ਲਿਆ। ਇਸ ਖੇਡ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ, ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਵਿਦਿਆਰਥੀ ਭਲਾਈ ਡਾ. ਜੀਐੱਸ ਸ਼ਰਮਾ, ਡਾ. ਸੰਤ ਕੁਮਾਰ ਵਰਮਾ ਐੱਚਓਡੀ ਫਾਰਮਾਸਿਊਟੀਕਲ ਕੈਮਿਸਟਰੀ, ਡਾ. ਸੌਰਭ ਕੋਸੇ ਹੈੱਡ ਫਾਰਮੇਸੀ ਪ੍ਰੈਕਟਿਸ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਈ ਅਤੇ ਰਿਬਨ ਕੱਟ ਕੇ ਸ਼ੁਰੂਆਤ ਕੀਤੀ। ਇਸ ਖੇਡ ਮੇਲੇ ਦੌਰਾਨ ਮੁੱਖ ਮਹਿਮਾਨ ਪ੍ਰਵੀਨ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਫ਼ਸੁਥਰਾ ਜੀਵਨ ਜਿਊਣ ਲਈ ਉਤਸ਼ਾਹਿਤ ਕਰਨਾ ਅਤੇ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣਾ ਹੈ। ਇਸ ਦੌਰਾਨ ਕਈ ਖੇਡ ਸਮਾਗਮ ਕਰਵਾਏ ਗਏ। ਇਸ ਖੇਡ ਮੇਲੇ ਵਿਚ ਸਾਕਸ਼ੀ ਨੇ 400 ਮੀਟਰ ਵਿਚ ਪਹਿਲਾ ਸਥਾਨ, ਰੀਆ ਨੇ ਦੂਜਾ ਸਥਾਨ, ਕਸ਼ਿਸ਼ ਨੇ ਤੀਜਾ ਸਥਾਨ, 400 ਮੀਟਰ ਲੜਕਿਆਂ ਵਿਚ ਰਾਜੂ ਨੇ ਪਹਿਲਾ ਸਥਾਨ, ਆਦਿਤਿਆ ਨੇ ਦੂਜਾ ਸਥਾਨ, ਆਦਿਤਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਵਿਚ ਟੀਮ ਘਲਕਲਾਂ ਨੂੰ ਜੇਤੂ ਐਲਾਨਿਆ ਗਿਆ। ਜਿਸ ਵਿਚ ਅਕਸ਼ੈ, ਆਸ਼ੀਸ਼, ਮੋਹਿਤ, ਅਮਨ, ਮੁਕੇਸ਼, ਅਕਸ਼ੈ, ਅਭੀ, ਚੰਦਨ, ਹਰਸ਼ਵਰਧਨ, ਮਯੰਕ ਨੇ ਮਹੱਤਵਪੂਰਨ ਹਿੱਸਾ ਲਿਆ। ਟੀਮ ਡਗਰੂ ਜੇਤੂ ਰਹੀ ਜਿਸ ਵਿਚ ਕੈਪਟਨ ਜਸਨੂਰ ਅਤੇ ਮੈਂਬਰ ਮੋਮਿਨ, ਦੀਪਕ, ਅਵਿਦ, ਅਮਿਤ, ਫੈਜ਼ਾਨ, ਕਸ਼ਿਸ਼ ਅਤੇ ਆਲੋਕ ਨੇ ਹਿੱਸਾ ਲਿਆ। ਟਗ ਆਫ਼ ਬਾਰ ਦੀ ਜੇਤੂ ਟੀਮ ਵਿਚ ਦੀਪਕ, ਕਸ਼ਿਸ਼, ਦਿਲਸ਼ਾਦ, ਅਬੇਲ, ਅਮਿਤ, ਰੁਦਰ, ਸਾਕਿਬ ਸਨ। ਇਸੇ ਤਰ੍ਹਾਂ, ਰਨਰਅੱਪ ਟੀਮ ਰਿਸ਼ਭ, ਪ੍ਰਿੰਸ, ਆਸ਼ੂਤੋਸ਼, ਆਯੁਸ਼ ਭਾਰਦਵਾਜ, ਕੇਸ਼ਵ, ਸਵੈਮਜੀਤ, ਪ੍ਰਸ਼ਾਂਤ ਅਤੇ ਅੰਸ਼ੂ ਸਨ। ਔਰਤਾਂ ਦੀ ਰੱਸਾਕਸ਼ੀ ਵਿਚ, ਟੀਮ ਸਲੋਨੀ ਜੇਤੂ ਰਹੀ, ਜਿਸ ਵਿਚ ਰਿਚਾ, ਕ੍ਰਿਕਾ, ਨੰਦਨੀ, ਅੰਜਲੀ, ਅਨਮੋਲਪ੍ਰੀਤ ਕੌਰ, ਸਾਕਸ਼ੀ ਅਤੇ ਕਸ਼ਿਸ਼ ਨੇ ਮੁੱਖ ਭੂਮਿਕਾ ਨਿਭਾਈ। ਰਨਰਅੱਪ ਟੀਮ ਸੋਨਮ ਵਿਚ ਟੀਮ ਮੈਂਬਰ ਅਕਸ਼ਿਤਾ, ਜਸਲੀਨ, ਸਾਦੀਆ ਰਹਿਮਾਨ, ਪ੍ਰਿਯਾਂਸ਼ੀ ਸ਼ਰਮਾ, ਸਵੀਟੀ, ਅੰਜਲੀ ਅਤੇ ਧਿਰਤੀ ਸਨ। ਇਸੇ ਤਰ੍ਹਾਂ, ਲੰਬੀ ਛਾਲ ਕੁੜੀਆਂ ਦੀ ਟੀਮ ਵਿਚ, ਸਾਦੀਆ ਨੇ ਪਹਿਲਾ ਸਥਾਨ, ਅੰਬਿਕਾ ਨੇ ਦੂਜਾ ਅਤੇ ਆਈਐੱਸਐੱਫਸੀਪੀ ਦੀ ਸਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਲੜਕਿਆਂ ਦੀ ਟੀਮ ਵਿਚ ਪੀਯੂਸ਼ ਨੇ ਪਹਿਲਾ ਸਥਾਨ, ਰਾਜੂ ਨੇ ਦੂਜਾ ਅਤੇ ਰੂਪੇਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿਚ ਕੈਪਟਨ ਅੰਜਲੀ ਸੀਪੀਆਰ ਟੀਮ ਦੇ ਮੈਂਬਰ ਦੀਪੂ, ਸ਼ਸ਼ੀਰ, ਆਕਾਸ਼ ਰਾਓ, ਵਿਨੀਤ, ਗੌਰਵ ਅਤੇ ਤੌਫੀਕ ਜੇਤੂ ਰਹੇ। ਉੱਪ ਜੇਤੂ ਕੈਪਟਨ ਮੋਹਿਤ ਦੀ ਟੀਮ ਸੀਪੀ ਵਿਚ, ਟੀਮ ਦੇ ਮੈਂਬਰ ਸ਼ਿਵਮ, ਸੁਬੀਰ, ਅਮਿਤ, ਚਿਰਾਗ, ਕੌਸ਼ਿਕ, ਸੌਰਭ, ਰਾਜਵਾਨ ਅਤੇ ਆਦਿਤਿਆ ਸਨ। ਸੰਗਠਨ ਵੱਲੋਂ ਸਾਰੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਵੱਖਵੱਖ ਥਾਵਾਂ ਤੋਂ ਆਏ ਕਲੱਬ ਮੈਂਬਰਾਂ ਨੂੰ ਕਿੱਟਾਂ ਵੰਡੀਆਂ ਗਈਆਂ। ਅੰਤ ਵਿਚ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਦਾ ਉਦੇਸ਼ ਨੌਜਵਾਨਾਂ ਵਿਚ ਖੇਡ ਭਾਵਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸਾਰੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੰਡੀ ਗਈ।