ਆਰਕੇਐੱਸ ਬਾਲ ਵਾਟਿਕਾ ’ਚ ਮੇਲੇ ਦੀਆਂ ਕੀਤੀਆਂ ਤਿਆਰੀਆਂ
ਟਰੱਸਟ ਸ਼ਿਵਾਲਾ ਲਾਲਾ ਰਾਮ ਕ੍ਰਿਸ਼ਨ
Publish Date: Fri, 27 Feb 2026 04:27 PM (IST)
Updated Date: Sat, 28 Feb 2026 03:59 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਟਰੱਸਟ ਸ਼ਿਵਾਲਾ ਲਾਲਾ ਰਾਮ ਕ੍ਰਿਸ਼ਨ ਸੂਦ ਦੁਆਰਾ ਨਵੀਂ ਸਥਾਪਿਤ ਸੰਸਥਾ ਆਰਕੇਐੱਸ ਬਾਲ ਵਾਟਿਕਾ ਮਹਿਮਾ ਵਾਲਾ ਵਿਚ ਬਾਲ ਵਾਟਿਕਾ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ 3 ਸਾਲ ਤੋਂ ਲੈ ਕੇ 8 ਸਾਲ ਦੇ ਬੱਚੇ ਮੇਲੇ ਦਾ ਆਨੰਦ ਉਠਾ ਸਕਦੇ ਹਨ। ਬੱਚਿਆਂ ਲਈ ਫ੍ਰੀ ਐਂਟਰੀ ਅਤੇ ਫ੍ਰੀ ਰਾਈਡਾਂ ਜਿਵੇਂ ਕਿ ਬੋਂਸੀ ਕਾਸਟਲ, ਕਿਡਜ਼ ਟ੍ਰੈਂਪੋਲਾਈਨ, ਮਿਨੀ ਟ੍ਰੇਨ, ਪੀਕਾਕ ਰਾਈਟ, ਨੈੱਟ ਟਨਲ, ਝੂਲਿਆਂ ਅਤੇ ਡਾਂਸ ਫਲੋਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਬੱਚੇ ਇਸ ਖਾਸ ਦਿਨ ਵਿਚ ਆਪਣੇ ਮਾਤਾ-ਪਿਤਾ ਦੇ ਨਾਲ ਆਪਣਾ ਖੂਬ ਮਨੋਰੰਜਨ ਕਰ ਸਕਦੇ ਹਨ। ਬੱਚਿਆਂ ਨੂੰ ਅਨੇਕ ਪ੍ਰਕਾਰ ਦੀਆਂ ਗੇਮਾਂ ਅਤੇ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਖੇਡਾਂ ਦੁਆਰਾ ਬੱਚੇ ਕਈ ਤੋਹਫ਼ੇ ਵੀ ਪ੍ਰਾਪਤ ਕਰ ਸਕਦੇ ਹਨ। ਖਾਣ-ਪੀਣ ਲਈ ਘੱਟ ਰੇਟ ’ਤੇ ਸਟਾਲਾਂ ਵੀ ਲਗਾਈਆਂ ਜਾਣਗੀਆਂ। ਮਨੋਰੰਜਨ ਦੇ ਨਾਲ ਨਾਲ ਸੁਆਦਿਸ਼ਟ ਭੋਜਨ ਦਾ ਵੀ ਪ੍ਰਬੰਧ ਹੈ। ਸੱਚਮੁਚ ਇਹ ਦਿਨ ਬੱਚਿਆਂ ਲਈ ਬਹੁਤ ਖਾਸ ਹੋਵੇਗਾ ਕਿਉਂਕਿ ਉਹ ਖੂਬ ਮਸਤੀ ਕਰ ਸਕਦੇ ਹਨ।