ਪੁਸਤਕ 'ਅੰਨ੍ਹਾ ਖੂਹ' ’ਤੇ ਕਰਵਾਈ ਵਿਚਾਰ ਗੋਸ਼ਟੀ
ਲੋਕ ਸਹਿਤ ਅਕਾਦਮੀ ਮੋਗਾ ਵੱਲੋਂ ਮਹਿੰਦਰ
Publish Date: Thu, 02 Apr 2026 03:58 PM (IST)
Updated Date: Fri, 03 Apr 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਲੋਕ ਸਹਿਤ ਅਕਾਦਮੀ ਮੋਗਾ ਵੱਲੋਂ ਮਹਿੰਦਰ ਸਾਥੀ ਯਾਦਗਾਰੀ ਮੰਚ ਅਤੇ ਲਿਖਾਰੀ ਸਭਾ ਮੋਗਾ ਦੇ ਸਹਿਯੋਗ ਨਾਲ ਦਰਸ਼ਨ ਦੁਸਾਂਝ ਸੰਘਾ ਦੇ ਪਲੇਠੇ ਕਹਾਣੀ ਸੰਗ੍ਰਹਿ ਅੰਨ੍ਹਾ ਖੂਹ ਤੇ ਸਰਕਾਰੀ ਹਾਈ ਮਿਡਲ ਸਕੂਲ ਦੁਸਾਂਝ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੋਸ਼ਟੀ ਕਰਵਾਈ ਗਈ। ਸਮਾਗਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ ਰੱਤੀਆਂ ਯੂਕੇ, ਕੈਨੇਡਾ ਦੇ ਸਾਬਕਾ ਵਿਧਾਇਕ ਪੀਟਰ ਸੰਧੂ, ਮਨਧੀਰ ਕੌਰ ਮੰਨੂ ਕੈਨੇਡਾ, ਡਾ. ਮਨਪ੍ਰੀਤ ਕੌਰ ਸੰਗਰੂਰ ਅਤੇ ਦਰਸ਼ਨ ਸਿੰਘ ਦੁਸਾਂਝ ਸੰਘਾ ਸ਼ਾਮਲ ਹੋਏ। ਸਟੇਜ ਦੀ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਂਦੇ ਹੋਏ ਹੋਏ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਸਭ ਤੋਂ ਪਹਿਲਾਂ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੂੰ ਕਿਤਾਬ ਉੱਪਰ ਪਰਚਾ ਪੜ੍ਹਨ ਲਈ ਸੱਦਾ ਦਿੱਤਾ ਗਿਆ। ਡਾ. ਸੁਰਜੀਤ ਬਰਾੜ ਨੇ ਅੰਨ੍ਹਾ ਖੂਹ ਦੀਆਂ ਸਾਰੀਆਂ ਕਹਾਣੀਆਂ ਨੂੰ ਅਜੋਕੇ ਪੂੰਜੀਵਾਦੀ ਸਿਸਟਮ ਦੇ ਵਿਚ ਪਿਸ ਰਹੇ ਮਾਨਵਤਾ ਵਾਦੀ ਮਨੁੱਖ ਲਈ ਸਾਰਥਕ ਸਨੇਹਾ ਦੇਣ ਵਾਲੀਆਂ ਕਿਹਾ। ਕਹਾਣੀਕਾਰ ਜਸਵੀਰ ਕਲਸੀ ਧਰਮਕੋਟ ਨੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਹੋਇਆਂ ਦਰਸ਼ਨ ਦੋਸਾਂਝ ਸੰਘਾ ਨੂੰ ਵੱਖਰੀ ਸ਼ੈਲੀ ਅਤੇ ਵੱਖਰੇ ਦ੍ਰਿਸ਼ਟੀਕੋਣ ਵਾਲੀਆਂ ਕਹਾਣੀਆਂ ਦਾ ਸਿਰਜਕ ਕਿਹਾ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਕਹਾਣੀ ਵਿਚ ਟੈਂਸ਼ਨ ਉਭਰਨੀ ਜ਼ਰੂਰੀ ਹੈ। ਸਿਸਟਮ ਘਟਨਾਵਾਂ ਵਿਚ ਵਾਪਰਦਾ ਹੋਣਾ ਚਾਹੀਦਾ ਹੈ। ਕਹਾਣੀ ਵਿਚ ਨਾਇਕ ਤੇ ਖਲਨਾਇਕ ਦਾ ਟਾਕਰਾ ਹੋਣਾ ਅਤਿ ਜ਼ਰੂਰੀ ਹੈ। ਕੈਨੇਡਾ ਦੇ ਸਾਬਕਾ ਵਿਧਾਇਕ ਪੀਟਰ ਸਿੰਘ ਸੰਧੂ ਨੇ ਦਰਸ਼ਨ ਦੁਸਾਂਝ ਨੂੰ ਵਧੀਆ ਕਹਾਣੀਆਂ ਸਿਰਜਣ ਦੀ ਵਧਾਈ ਦਿੱਤੀ। ਡਾ. ਮਨਪ੍ਰੀਤ ਕੌਰ ਸੰਗਰੂਰ ਨੇ ਕਹਾਣੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਾਵਿਕ ਸ਼ੈਲੀ ਨੂੰ ਆਧਾਰ ਬਣਾ ਕੇ ਆਪਣੀ ਗੱਲ ਕੀਤੀ। ਕੈਨੇਡਾ ਵਾਸੀ ਮਨਧੀਰ ਕੌਰ ਮੰਨੂ ਨੇ ਕਿਹਾ ਕਿ ਕਹਾਣੀਆਂ ਵਿਚਲਾ ਸਰੋਦੀਪਣ, ਸਾਦਾਪਣ ਅਤੇ ਪ੍ਰਭਾਵਸ਼ਾਲੀ ਬਿਰਤਾਂਤ ਪਾਠਕ ਨੂੰ ਟੁੰਭਦਾ ਹੈ। ਵਿਚਾਰ ਚਰਚਾ ਵਿਚ ਜਸਵੀਰ ਕਲਸੀ ਧਰਮਕੋਟ, ਕਹਾਣੀਕਾਰ ਰਾਜਵਿੰਦਰ ਰਾਜਾ ਨੇ ਭਾਗ ਲਿਆ। ਦਰਸ਼ਨ ਦੁਸਾਂਝ ਸੰਘਾ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਹਾਣੀਆਂ ਦੇ ਪਿਛੋਕੜ ਅਤੇ ਸੱਚ ਨੂੰ ਸਾਹਮਣੇ ਰੱਖਦਿਆਂ ਚਰਚਾ ਵਿਚ ਸ਼ਾਮਲ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸੰਤੋਖ ਕੌਰ ਗਰੇਵਾਲ ਦੀ ਪੁਸਤਕ ਯਾਦਾਂ ਦਾ ਪਰਾਗਾ 1947 ਅਤੇ ਗੁਰਬਚਨ ਸਿੰਘ ਚਿੰਤਕ ਦੀ ਅੰਗਰੇਜ਼ੀ ਵਿਚ ਰਚੀ ਪੁਸਤਕ ਫਲਾਈਟ ਆਫ਼ ਦ ਅਬਾਬੀਲ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਨੂੰ ਪੁਸਤਕਾਂ ਬਾਰੇ ਸੰਖੇਪ ਜਾਣ-ਪਛਾਣ ਡਾ. ਸੁਰਜੀਤ ਬਰਾੜ ਦੁਆਰਾ ਕਰਵਾਈ ਗਈ। ਦੂਸਰੇ ਸੈਸ਼ਨ ਦੀ ਪ੍ਰਧਾਨਗੀ ਮੰਡਲ ਵਿਚ ਸਾਹਿਤਕਾਰ ਜਸਵਿੰਦਰ ਰੱਤੀਆਂ, ਕਰਨਲ ਬਾਬੂ ਸਿੰਘ ਮੋਗਾ, ਸਾਬਕਾ ਵਿਧਾਇਕ ਕੈਨੇਡਾ ਪੀਟਰ ਸਿੰਘ ਸੰਧੂ, ਡਾ ਸਰਬਜੀਤ ਕੌਰ ਬਰਾੜ ਮੋਗਾ, ਮਨਧੀਰ ਕੌਰ ਮੰਨੂ ਕੈਨੇਡਾ, ਕਵੀ ਪ੍ਰਸ਼ੋਤਮ ਪੱਤੋ, ਪਿਆਰਾ ਸਿੰਘ ਚਾਹਲ ਕੈਨੇਡਾ ਸ਼ਾਮਲ ਹੋਏ। ਕਵੀ ਦਰਬਾਰ ਦੀ ਸ਼ੁਰੂਆਤ ਪ੍ਰੇਮ ਕੁਮਾਰ ਦੇ ਖੂਬਸੂਰਤ ਗੀਤ ਨਾਲ ਹੋਈ। ਕਵੀ ਦਰਬਾਰ ਵਿਚ ਜੰਗੀਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਲਗੀਰ, ਡਾ.ਸਰਬਜੀਤ ਬਰਾੜ ਮੋਗਾ, ਅਮਰ ਘੋਲੀਆ, ਅਵਤਾਰ ਸਮਾਲਸਰ, ਕੁਲਵੰਤ ਧਾਲੀਵਾਲ, ਵਿਅੰਗਕਾਰ ਡਾ. ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਗੁਰਪ੍ਰੀਤ ਸਿੰਘ ਮੁਕਤਸਰ, ਬਲਵਿੰਦਰ ਸਿੰਘ ਧਰਮਕੋਟ, ਗੁਰਮੇਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ, ਹਰਬੰਸ ਸਿੰਘ ਫਤਿਹਗੜ੍ਹ ਪੰਜਤੂਰ, ਕ੍ਰਾਂਤੀਕਾਰੀ ਕਵੀ ਪ੍ਰਸ਼ੋਤਮ ਪੱਤੋ, ਪ੍ਰਗਟ ਸਿੰਘ ਸਮਾਧ ਭਾਈ, ਹੈਪੀ ਸ਼ਾਇਰ, ਰਛਪਾਲ ਬਰਾੜ ਕਨੇਡਾ, ਪਿਆਰਾ ਸਿੰਘ ਚਾਹਲ, ਬਬਲੀ ਮੋਗਾ, ਦਵਿੰਦਰ ਸਿੰਘ ਸੰਘਾ, ਦਰਸ਼ਨ ਦੁਸਾਂਝ ਸੰਘਾ, ਪਿਆਰਾ ਸਿੰਘ ਚਾਲ ਹਰਭਜਨ ਸਿੰਘ ਨਾਗਰਾ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹੀ ਰੱਖਿਆ। ਇਸ ਸਮੇਂ ਡਾ. ਸੁਰਜੀਤ ਬਰਾੜ ਘੋਲੀਆ, ਗਿਆਨ ਸਿੰਘ ਸਾਬਕਾ ਡੀਪੀਆਰਓ ਮੋਗਾ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ।