ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਦਫ਼ਤਰੀ ਅਮਲੇ ਨੂੰ ਮਿਲਿਆ
ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ
Publish Date: Thu, 09 Apr 2026 03:33 PM (IST)
Updated Date: Fri, 10 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਇਕ ਵਫਦ ਚਮਕੌਰ ਸਿੰਘ ਸਰਾਂ ਦੀ ਅਗਵਾਈ ਹੇਠ ਪੀਐੱਚਸੀ ਸੇਖਾਂ ਕਲਾਂ ਠੱਠੀ ਭਾਈ ਦੇ ਦਫ਼ਤਰੀ ਅਮਲੇ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੈਨਸ਼ਨਰਾਂ ਦੇ ਸਾਲ 2016 ਦੀ ਵਧੀ ਹੋਈ ਤਨਖ਼ਾਹ ਦੇ ਬਕਾਏ ਜਿਸ ਦੀ ਅਦਾਇਗੀ ਅਪ੍ਰੈਲ 2026 ਤੋਂ ਮਾਰਚ 2027 ਤੱਕ 12 ਕਿਸ਼ਤਾਂ ਵਿਚ ਕੀਤੀ ਜਾਣੀ ਹੈ, ਸੋਧੀ ਹੋਈ ਲੀਵ ਇੰਕੇਸ਼ਮੈਂਟ ਦੀ ਤੀਜੀ ਅਤੇ ਚੌਥੀ ਕਿਸ਼ਤ ਜਿਸਦੀ ਅਦਾਇਗੀ ਅਪ੍ਰੈਲ 2026 ਅਤੇ ਅਕਤੂਬਰ 2026 ਦੌਰਾਨ ਕੀਤੀ ਜਾਣੀ ਹੈ, ਪਾਲ ਕੌਰ ਅਤੇ ਸ਼ਿੰਦਰਪਾਲ ਕੌਰ ਦੇ ਬਕਾਏ ਸਬੰਧੀ, ਗੁਰਜੰਟ ਸਿੰਘ ਮਾਹਲਾ ਦੀ ਡਰਾਨ ਸਟੇਟਮੈਂਟ ਭੇਜਣ ਸਬੰਧੀ ਮੈਡਮ ਸਪਨਾ ਧਵਨ ਸੀਨੀਅਰ ਸਹਾਇਕ ਨਾਲ ਗੱਲਬਾਤ ਹੋਈ। ਮੈਡਮ ਸਪਨਾ ਧਵਨ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਜਲਦੀ ਸਮੇਂ ਸਿਰ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਬਲਵਿੰਦਰ ਗਿੱਲ, ਅਮਰਜੀਤ ਮਹੇਸ਼ਰੀ, ਬਲਵਿੰਦਰ ਸ਼ਰਮਾ, ਬੇਅੰਤ ਸਿੰਘ, ਜਸਪਾਲ ਸਿੰਘ, ਸੁੱਖਵਿੰਦਰ ਕੌਰ, ਪਾਲ ਕੌਰ, ਰਾਜਿੰਦਰ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ, ਸ਼ਿੰਦਰਪਾਲ ਕੌਰ, ਹਮੀਰ ਕੌਰ ਆਦਿ ਹਾਜ਼ਰ ਸਨ।