ਕਿਰਤੀ ਕਿਸਾਨ ਯੂਨੀਅਨ ਦਾ ਵਫਦ ਐਕਸੀਅਨ ਨੂੰ ਮਿਲਿਆ
ਕਿਰਤੀ ਕਿਸਾਨ ਯੂਨੀਅਨ ਦਾ ਇਕ
Publish Date: Fri, 24 Apr 2026 05:28 PM (IST)
Updated Date: Sat, 25 Apr 2026 04:05 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਕਿਰਤੀ ਕਿਸਾਨ ਯੂਨੀਅਨ ਦਾ ਇਕ ਵਫਦ ਮੋਗਾ ਬਿਜਲੀ ਵਿਭਾਗ ਦੇ ਦਫਤਰ ਐਕਸੀਅਨ ਨੂੰ ਪਿੰਡਾਂ ਅਤੇ ਖੇਤਰੀ ਬਿਜਲੀ ਨਾ ਆਉਣ ਸੰਬਧੀ ਮਿਲਿਆ। ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾ ਤੋਂ ਪਿੰਡਾਂ, ਸ਼ਹਿਰਾਂ ‘ਚ ਬਿਜਲੀ ਸਪਲਾਈ ਵਿਚ ਲਗਾਤਾਰ ਦਿਨ ਅਤੇ ਰਾਤਾਂ ਨੂੰ ਲੰਮੇ ਕੱਟ ਲੱਗ ਰਹੇ ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤ ਹਰੇਕ ਨੱਕੇ ਤੱਕ ਨਹਿਰੀ ਪਾਣੀ ਪਹੁਚਾਉਣ ਦੀ ਪੰਜਾਬ ਸਰਕਾਰ ਦੀ ਫੂਕ ਨਿੱਕਲ ਚੁੱਕੀ ਹੈ, ਦੂਜੇ ਪਾਸੇ ਖੇਤੀ ਮੋਟਰਾਂ ਵਾਲੀ ਬਿਜਲੀ ਨਾ ਆਉਣ ਕਰਕੇ ਕਿਸਾਨਾਂ ਦੀ ਮੱਕੀ, ਮੂੰਗੀ, ਹਰਾ ਚਾਰਾ, ਫ਼ਲ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ। ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਪੱਤਰ ਰਾਹੀਂ ਕਿਹਾ ਕਿ ਪਿੰਡਾਂ, ਸ਼ਹਿਰਾਂ ਅਤੇ ਮੋਟਰਾਂ ਵਾਲੀ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕ ਅਜਿਹਾ ਨਹੀਂ ਹੋਇਆ ਤਾਂ ਜੱਥੇਬੰਦੀ ਵੱਲੋਂ ਵੱਡੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ ਜਿਸ ਦਾ ਸਾਹਮਣਾ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਕਰਨਾ ਪਵੇਗਾ। ਇਸ ਮੌਕੇ ਜਥੇਬੰਦੀ ਆਗੂ ਹਾਜਰ ਸਨ।