ਸ਼ਿਆਮ ਮੰਦਰ ਵਿਖੇ ਦੇਵੀ ਭਗਵਤੀ ਦੀ ਚੌਕੀ ਕਰਵਾਈ
ਸ਼ਿਆਮ ਸੇਵਾ ਸੁਸਾਇਟੀ ਵੱਲੋਂ ਜਲੰਧਰ
Publish Date: Wed, 25 Mar 2026 04:11 PM (IST)
Updated Date: Thu, 26 Mar 2026 03:59 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਸ਼ਿਆਮ ਸੇਵਾ ਸੁਸਾਇਟੀ ਵੱਲੋਂ ਜਲੰਧਰ ਕਲੋਨੀ ਦੇ ਸ਼ਿਆਮ ਮੰਦਰ ਵਿਖੇ ਚੱਲ ਰਹੇ ਦੇਵੀ ਭਗਵਤੀ ਚੌਂਕੀ ਦੇ ਛੇਵੇਂ ਦਿਨ ਸਮਾਜ ਸੇਵਕ ਸਤਪਾਲ ਅਰੋੜਾ ਨੇ ਆਪਣੇ ਪਰਿਵਾਰ ਸਮੇਤ ਦੇਵੀ ਭਗਵਤੀ ਦੇ ਦਰਬਾਰ ਵਿਚ ਜੋਤ ਜਗਾਉਣ ਦੀ ਰਸਮ ਨਿਭਾਈ। ਦੇਵੀ ਭਗਵਤੀ ਦੇ ਦਰਬਾਰ ਵਿਚ ਪੂਜਾ ਦੀ ਰਸਮ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਭਾਰਤ ਭੂਸ਼ਣ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੂਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ ਅਤੇ ਹੋਰਾਂ ਵੱਲੋਂ ਕੀਤੀ ਗਈ। ਭਜਨ ਗਾਇਕ ਰੋਸ਼ਨ ਕੁਮਾਰ, ਅਮਰਜੀਤ, ਪਰੂਸ਼ ਗਰਗ, ਰਾਜੀਵ ਉੱਪਲ ਅਤੇ ਵੰਸ਼ ਸ਼ਰਮਾ ਸਮੇਤ ਹੋਰਨਾਂ ਨੇ ਦੇਵੀ ਭਗਵਤੀ ਨੂੰ ਸਮਰਪਿਤ ਸੁੰਦਰ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਸੰਕੀਰਤਨ ਦੇ ਅੰਤ ਵਿਚ ਆਰਤੀ ਕੀਤੀ ਗਈ ਅਤੇ ਆਈਆਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੰਦਰ ਕਮੇਟੀ ਵੱਲੋਂ ਸਤਪਾਲ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੂਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਗੜਵਾਲ, ਸੋਮੀ ਸ਼ਰਮਾ, ਡਾ. ਰਾਮੇਸ਼ ਕੁਮਾਰ ਬੱਤਰਾ, ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਪਰੁਸ਼ ਗਰਗ, ਪ੍ਰਿੰਸ ਗਾਬਾ, ਜੌਨੀ ਸ਼ਰਮਾ ਅਤੇ ਇੰਦਰਾ ਮੋਹਨ ਸੂਦ ਆਦਿ ਹਾਜ਼ਰ ਸਨ।